ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/336

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੈਨੂੰ ਮਾਰੀਂ ਨਾ ਜੁਗਿੰਦਰਾ ਚਾਚਾ
ਸਹੁਰੀਂ ਜਾ ਕੇ ਖੰਡ ਪਾਊਂਗੀ

ਕੀ ਲਗਦੇ ਸੰਤੀਏ ਤੇਰੇ

ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ

ਕੁੰਡਾ ਖੋਹਲ਼ ਕੇ ਬੜੀ ਪਛਤਾਈ

ਸੱਸ ਮੇਰੀ ਜਾਗਦੀ ਪਈ

ਚਿੱਟਾ ਚਾਦਰਾ ਮੱਕੀ ਨੂੰ ਗੁੱਡ ਦੇਵੇ

ਮਲਮਲ ਵੱਟ ਤੇ ਖੜੀ

ਲੱਲੂ ਬੱਗੂ ਦਾ ਸੋਗ ਨੀ ਕਰਨਾ

ਇਕ ਪਿੰਡ ਤਿੰਨ ਮੁਰਗੇ

ਕਿਥੋਂ ਕੁੜਤੀ ਛੀਂਟ ਦੀ ਪਾਈ

ਦਸ ਖਾਂ ਭਰਾਵਾਂ ਪਿੱਟੀਏ

ਕਿੱਥੇ ਕਟਿਆ ਦੁਪਹਿਰਾ ਵੀਰਾਂ ਪਿੱਟੀਏ

ਹਾਲ਼ੀਆਂ ਨੇ ਹਲ਼ ਥੰਮਤੇ

ਬੀਬੀ ਪੜ੍ਹਦੀ ਗੁਰਾਂ ਦੀ ਬਾਣੀ

ਊੜਾ ਐੜਾ ਘਟ ਜਾਣਦੀ

ਕਾਲ਼ੀ ਛੱਤਰੀ ਨਹਿਰ ਦੀ ਪਟੜੀ

ਬੰਗਲੇ ਚੋਂ ਮੇਮ ਨਿਕਲ਼ੀ

ਲੰਬੀਆਂ ਨੇ ਕੰਧ ਲਿਪ ਲੀ

ਮਧਰੀ ਭਾਲ਼ਦੀ ਪੌੜੀ

ਕੀਹਦੇ ਵਸੇਂਗੀ ਬਦਕਾਰੇ

ਨੌਕਰ ਤਿੰਨ ਕਰਲੇ

334 - ਬੋਲੀਆਂ ਦਾ ਪਾਵਾਂ ਬੰਗਲਾ