ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਛੋਲੇ ਬੀਜ ਲੈ ਮਾਰੂ
ਏਸ ਪਟ੍ਹੋਲੇ ਨੂੰ-
ਕੀ ਮੁਕਲਾਵਾ ਤਾਰੂ

ਸੇਖਾ

ਕਾਲ਼ੀ ਕਾਲ਼ੀ ਬੱਦਲੀ ਤਾਂ
ਬੱਦਲਾਂ ਚੋਂ ਨਿਕਲੀ
ਬੱਦਲਾਂ ਚੋਂ ਨਿਕਲੀ
ਵਰਸੀ ਜਾ ਕੇ ਸੇਖੇ
ਵੇ ਨਾ ਮਾਰ ਜ਼ਾਲਮਾ-
ਗੁਆਂਢਣ ਖੜੀ ਦੇਖੇ

ਸੰਗਰੂਰ

ਤਾਵੇ ਤਾਵੇ ਤਾਵੇ
ਰਾਹ ਸੰਗਰੂਰਾਂ ਦੇ
ਕੱਚੀ ਮਲਮਲ ਉਡਦੀ ਜਾਵੇ
ਉਡਦਾ ਰੁਮਾਲ ਦਿਸਦਾ
ਗੱਡੀ ਚੜ੍ਹਦਾ ਨਜ਼ਰ ਨਾ ਆਵੇ
ਗੱਡੀ ਵਿਚੋਂ ਲਤ ਲਮਕੇ
ਕੋਈ ਭੌਰ ਚਲਿਆ ਮੁਕਲਾਵੇ
ਟੁੱਟਗੀ ਦਾ ਦਰਦ ਬੁਰਾ
ਜਿੰਦ ਜਾਊ ਮਿੱਤਰਾਂ ਦੇ ਹਾਵੇ
ਗੱਡੀ ਵਿਚ ਤੂੰ ਰੋਏਂਗੀ
ਯਾਰ ਰੋਣ ਕਿੱਕਰਾਂ ਦੀ ਛਾਮੇਂ
ਰੋ ਰੋ ਵਿਛੜੇਂਗੀ
ਕ੍ਹਾਨੂੰ ਗੂੜ੍ਹੀਆਂ ਮੁਹੱਬਤਾਂ ਪਾਮੇਂ
ਨਮਿਆਂ ਦੇ ਲੜ ਲਗ ਕੇ-
ਭੁਲਗੀ ਯਾਰ ਪੁਰਾਣੇ

ਹਿੰਮਤਪੁਰਾ

ਹਿੰਮਤਪੁਰੇ ਦੇ ਮੁੰਡੇ ਬੰਬਲੇ
ਸੱਤਾਂ ਪਤਣਾਂ ਦੇ ਤਾਰੂ

85 - ਬੋਲੀਆਂ ਦਾ ਪਾਵਾਂ ਬੰਗਲਾ