ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਸਾਡੇ ਖਿਡੌਣਿਆਂ ਦੀ ਥਾਂ,
ਸਾਡੇ ਹੱਥਾਂ ਵਿਚ
ਭਖ਼ਦੇ ਅੰਗਿਆਰ ਫੜਾਏ ਗਏ,
ਤੁਸੀਂ ਉਦੋਂ ਕਿੱਥੇ ਸੀ?
ਜਦੋਂ ਸਾਡੀ ਜੀਭ ਤੇ
ਉਹ ਆਪਣੇ ਬੋਲ ਧਰ ਗਏ,
ਤੁਸੀਂ ਉਦੋਂ ਕਿੱਥੇ ਸੀ?
ਤਾੜ੍ਹ ਤਾੜ੍ਹ ਵਰ੍ਹਦੇ ਇਨ੍ਹਾਂ ਸੁਆਲਾਂ ਦੀ,
ਗੋਲਾਬਾਰੀ ਵਿਚ ਕਿੱਥੇ ਲੁਕੋਗੇ?

ਖਿਡੌਣਿਆਂ ਤੋਂ ਬਿਨਾਂ ਪਲੇ ਬਾਲ,
ਹਥਿਆਰਾਂ ਨਾਲ ਹੀ ਖੇਡਦੇ ਹਨ।
ਖਿਡੌਣਿਆਂ ਤੋਂ ਬਿਨਾਂ ਪਲੇ ਬਾਲ,
ਕਿਸੇ ਨਾ ਕਿਸੇ ਦੇ ਹੱਥ ਵਿਚ,
ਖਿਡੌਣਾ ਹੀ ਬਣਦੇ ਹਨ।

ਹਥਿਆਰਾਂ ਦੇ ਖ਼ਿਲਾਫ਼,
ਖਿਡੌਣੇ ਬਹੁਤ ਵੱਡਾ ਹਥਿਆਰ ਹਨ।
ਖਿਡੌਣੇ ਨਾ ਤੋੜੋ।

ਬੋਲ ਮਿੱਟੀ ਦਿਆ ਬਾਵਿਆ/34