ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਤਾਂ ਸਿਰਲੱਥਾਂ ਦੀ ਬਸਤੀ ਹੈ,
ਏਥੇ ਜ਼ਿੰਦਗੀ ਮੌਤੋਂ ਸਸਤੀ ਹੈ।
ਮਿੱਟੀ ਵਿਚ ਆਪਣਾ ਖ਼ੂਨ ਚੁਆ,
ਤਦ ਮਿਲਣੀ ਉੱਚੀ ਹਸਤੀ ਹੈ।
ਇਹ ਜੋ ਰੰਗਾਂ ਦਾ ਦਰਿਆ ਜਾਪੇ,
ਸਭ ਖ਼ੂਨ ਵਹੇ ਮੇਰੇ ਯਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ...।

ਪਈ ਰਾਤ ਹਨੇਰ ਚੁਫ਼ੇਰਾ ਹੈ,
ਧੂੰਏਂ ਦਾ ਘਿਰਿਆ ਘੇਰਾ ਹੈ।
ਅਸੀਂ ਬਾਤਾਂ ਸੁਣ ਸੁਣ ਅੱਕ ਗਏ ਆਂ,
ਹਾਲੇ ਕਿੰਨੀ ਕੁ ਦੂਰ ਸਵੇਰਾ ਹੈ।
ਸੂਰਜ ਦੀ ਸੁਰਖ਼ ਸਵੇਰ ਬਿਨਾਂ,
ਮੂੰਹ ਦਿਸਣਾ ਨਹੀਂ ਦਿਲਦਾਰਾਂ ਦਾ।
ਇਹ ਦੁਨੀਆਂ ਨਹੀਂ ਕਮਦਿਲਿਆਂ ਦੀ,.....।

ਬੋਲ ਮਿੱਟੀ ਦਿਆ ਬਾਵਿਆ /66