ਪੰਨਾ:ਬੰਤੋ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

[ਰਾਜੋ-- ਆਉਂਦੀ ਏ, ਇਕ ਹੱਥ ਵਿਚ
ਟੁੱਟੀ ਜੇਹੀ ਪੀਹੜੀ ਤੇ ਦੂਜੇ ਵਿਚ ਵਲ
ਟੋਹੀ ਤੇ ਰੱਸੀ ਏ]
ਰਾਜੋ----ਜੈਲਿਆ ਵੇ, (ਵਾਜਾਂ ਮਾਰਦੀ ਏ) ਹਾ ਲਿਆਈਂ
ਪਰ੍ਹਾਂ ਲੱਪ ਵੰਡ ਦੀ, ਢੱਗੀ ਅੱਗੇ ਸੁੱਟਾਂ ਤੇ ਵਿਚੋਂ
ਦੋ ਧਾਰਾਂ ਕੱਢਾਂ, ਜੇ ਖਸਮਾਂ ਨੂੰ ਖਾਣੀ ਖਲੋਂਦੀ
ਆ ਤੇ ਝੱਖੜ ਤੇ ਝੁੱਲਿਆ ਈ ਰਹਿੰਦਾ ਏ।
ਲੈ ਖਾਂ, ਅਜੇ ਪਾਥੀਆਂ ਵੀ ਪਥਕਣਾਂ ਵਿਚ
ਓਦਾਂ ਈ ਲਿਆਉਣ ਵਾਲੀਆਂ ਪਈਆਂ
ਹੋਈਆਂ ਨੇ। ਛੇਤੀ ਕਰੀਂ ਵੇ।
ਜੈਲਾ---- ਨੀ ਮਾਂ, ਉਹ ਜਿਹੜਾ ਸੀ ਨਾ ਵੰਡ ਬਾਲਟੇ ਵਾਲਾ,
ਉਹ ਤੇ ਭਾਊ ਨੇ ਦੁਪਹਿਰੇ ਈ ਕਿਸੇ ਦੀ ਘੋੜੀ ਨੂੰ
ਚਟਾ ਦਿੱਤਾ ਸੀ। ਆਂਹਦਾ ਸੀ ਇਹ ਬੰਤੀ ਦਾ ਕੁਛ
ਲਗਦਾ ਏ, ਏਨੇ ਈ ਮੇਰਾ ਸਾਰਾ ਕੰਮ ਕਰ ਸੁੱਟਣਾ,
ਅੱਜ ਠਾਂਹ ਓਦਾਂ ਈ ਥਾਪੀ ਮਾਰਕੇ ਚੋ ਲਾ ਕਿ।
ਰਾਜੋ---- ਤੇ ਟੁੱਟ ਪੈਣਿਆਂ, ਪਠੋਰਿਆ, ਤੈਥੋਂ ਘੋੜੀ ਦਾ
ਲੱਕ ਨਹੀਂ ਸੀ ਤੋੜੀਦਾ। (ਚੰਨਣ ਵੱਲ ਮੂੰਹ ਕਰ ਕੇ)
ਏਨ ਨਜੰਮੇ ਨੇ ਤੇ ਸਾਡੇ ਕੱਖ ਚੁਣਾ ਦਿੱਤੇ ਨੇ।
(ਜੈਲੇ ਨੂੰ) ਪਰ੍ਹਾਂ ਚਲਿਆ ਜਾਹ ਮੇਰੀਆਂ ਅੱਖਾਂ
ਅੱਗੋਂ, ਹੂੰਝਾ ਆਉਣਿਆ, ਵਾਜ ਮਾਰ ਕੇ) ਵੇ
ਚੰਨਣਾ, ਪਰ੍ਹਾਂ ਲਿਆਈਂ ਵੇ ਮੁੱਠ ਸੂੜ੍ਹੇ ਦੀ ਭਾਨੋ
ਕੇ ਘਰੋਂ, ਅੱਗੇ ਸੁੱਟਾਂ ਜੇ ਕਿਤੇ ਖਲੋਂਦੀ ਆ ਤੇ।