ਪੰਨਾ:ਬੰਤੋ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਉਹਨਾਂ ਨੇ ਮੈਨੂੰ ਕਈ ਵੇਰਾਂ ਆਖਿਆ ਪਈ ਜੇ ਕਿਤੇ
ਇਹੋ ਜੇਹਾ ਬਦਲਾ ਲੈਣ ਦਾ ਕੰਮ ਪੈ ਜਾਏ ਤੇ ਸਾਨੂੰ
ਝਬਦੇ ਪਤਾ ਦੇਣਾ ਜੇ। ਮਖੌਲ ਨਹੀਂ ਜੇ, ਤੁਸੀਂ ਕਿਤੇ
ਉਹਨਾਂ ਦੇ ਵੀ ਹੱਥ ਵੇਖਿਉ। ਉਹਨਾਂ ਨੇ ਤੇ ਦਿਨ
ਦੀਵੀਂ ਇਕ ਸਨਿਆਰੇ ਨੂੰ ਵੱਢ ਕੇ ਨਰਿਰ 'ਚ ਸੁੱਟ
ਦਿੱਤਾ ਸੀ।
ਹਰੀਆ-ਪਈ ਚੰਗਾ ਹੁਣ ਨਜਿੱਠ ਈ ਲਉ। ਨਾਲੇ ਪਈ ਇੱਕ
ਹੋਰ ਗੱਲ ਚੇਤੇ ਆ ਗਈ ਆਂ, ਮੈਂ ਲਾਗਿਉਂ ਭਿੱਟੇ
ਵਿੰਡੋਂ ਆਪਣੇ ਸਹੁਰਿਆਂ ਦਿਉਂ ਝੱਟ ਕਰਦੀ ਘੋੜੀ
ਲੈ ਆਉਂਗਾ, ਭਾਉ ਉਹ ਘੋੜੀ ਕਾਹਦੀ ਆ, ਮਿਰਜੇ
ਵਾਲੀ ਬੱਕੀ ਆ। ਉਹਦੀ ਕਿਤੇ ਚਾਲ ਵੇਖਿਉ, ਪੈਰ
ਕਾਹਨੂੰ ਭੋ ਤੇ ਲੱਗਣ ਦਿੰਦੀ ਆ, ਉਹਨੂੰ ਤੇ ਤਕੜੇ
ਤਕੜੇ ਆਦਮੀ ਵਿਆਹਾਂ ਸ਼ਾਦੀਆਂ ਤੇ ਖੜਦੇ ਆ, ਮੇਰਾ
ਸਾਲਾ ਵੀ ਏਹੋ ਜੇਹੀਆਂ ਚੀਜ਼ਾਂ ਦਾ ਵੜਾ ਸ਼ੌਕੀ ਆ।
ਬੰਤੋ ਨੂੰ ਸੁੱਟਾਂਗੇ ਨਾ ਉਸ ਘੋੜੀ ਤੇ, ਤੇ ਚੰਨਣ ਲੈ ਕੇ
ਤਿੱਤਰ ਹੁੰਦਾ ਹੋਊ।
ਨੱਥੂ---ਪਈ ਇਹ ਠੀਕ ਜੇ, ਚੀਜ ਵੀ ਉਹ ਜਿਹੜੀ ਵੇਲੇ
ਸਿਰ ਕੰਮ ਆਵੇ। ਮਾਹੀ ਹੁਰਾਂ ਮੱਸਿਆ ਵਾਲੇ ਦਿਨ
ਸ਼ਨਾਨ ਕਰ ਕੇ ਤੇ ਲੌਢੇ ਕੁ ਵੇਲੇ ਅੰਬਰਸਰ ਦੇ ਅੱਡੇ
ਨੂੰ ਨਿਕਲਣਾ ਜੇ। ਤੇ ਇਉਂ ਕਰੀਏ ਕਿ ਚੰਨਣ ਤੇ
ਅਰਜਣ ਖਲੋ ਜਾਣ ਅੱਡੇ ਤੇ, ਤੇ ਅਸੀਂ ਸਾਰੇ ਜੁੱਟ
ਦਾ ਜੁੱਟ ਈ ਲਾਗੇ ਛਾਗੇ ਸੁੱਖੇ ਵਾਲੇ ਪਕੌੜੇ ਖਾਂਦੇ
ਪਏ ਫਿਰਾਂਗੇ। ਜਦੋਂ ਫਿਰ ਅਰਜਣਾ ਜਾਣਿਆਂ ਪਈ