ਪੰਨਾ:ਬੰਤੋ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੪)


ਮਾਤਾ ਈ ਆ ਗਈਉਂ। ਜਿੱਦਣ ਦੀ ਆਈ ਏਂ ਘਰ
ਵਿਚ ਕੋਈ ਪ੍ਰਵਾਹ ਨਹੀਂ ਰਹੀ। ਦੇਰ ਦੇ ਭਰਵਾਸੇ ਤੇ
ਖਸਮ ਗਵਾਇਆ ਹਾਸੇ। ਪਰ ਕਾਹਦਾ ਗਵਾਇਆ,
ਅਜੇ ਡੁੱਲ੍ਹਿਆਂ ਬੇਰਾਂ ਦਾ ਕੀ ਵਿਗੜਿਆ? ਮੈਂ ਤੇ
ਆਂਹਦੀ ਆਂ ਜੇ ਉਹ ਹੁਣ ਵੀ ਕਿਤੇ ......।

[ਚੰਨਣ ਦੀ ਟੋਲੀ ਦਰਵਾਜ਼ੇ ਨਾਲ ਕੰਨ
ਲਾ ਕੇ ਸੁਣ ਰਹੀ ਏ ]

ਮਾਹੀ--(ਅੱਖਾਂ ਲਾਲ ਕਰ ਕੇ) ਏ, ਹੁਣ ਕੀ ਆਖਿਆ ਈ ਆਹ!
ਪਈ ਚੰਨਣ ਆਵੇ ਤੇ ਮੈਂ ਉਹਦੇ ਨਾਲ ਚਲੀ ਜਾਵਾਂ?
ਜੇ ਤੂੰ ਫੇਰ ਚਲੀ ਜਾਏਂ ਤਾਂ ਅਸੀਂ ਤੇ ਨਾ ਬੰਦਿਆਂ ਚੋਂ
ਬੰਦੇ ਹੋਏ। ਤਾਂ ਤੇ ਫੇਰ ਹੋਈ ਗੱਲ। ਬੰਤੀ ਨੂੰ ਖੜਨ
ਵਾਲੇ ਬੰਤੀਏ ਮਰ ਗਏ। ਨਾਲੇ ਤੂੰ ਵੀ ਜਿਹੜਾ ਜ਼ੋਰ
ਲਾਉਣਾ ਆ ਲਾ ਵੇਖ। ਜੇ ਤੂੰ ਮੇਰੇ ਕੋਲ ਨਾ ਰਹੀਉਂ ਤੇ
ਇਹ ਵੇਖ ਲਾ ਤੂੰ ਫਿਰ ਕਿਸੇ ਜੋਗੀ ਵੀ ਨਾ ਰਹੇਂਗੀ।
(ਬੰਤੀ ਵਲ ਘਸੁੰਨ ਉੱਘਰਦਾ ਹੋਇਆ) ਮੈਂ ਤੇ ਤੇਰੀਆਂ ਹੁਣੇ
ਈ ਵੱਖੀਆਂ ਅੰਦਰ ਪਾ ਦੇਣੀਆਂ (ਮਾਰਨ ਲੱਗ ਪੈਂਦਾ ਏ)
ਤੂੰ ਅਜੇ ਸਾਡੇ ਖਣਵਾਦੇ ਨੂੰ ਨਹੀਂ ਜਾਣਦੀ।
ਬੰਤੋ---(ਰੋਣ ਦੀ ਕਰਦੀ ਏ ਤੇ ਮਾਹੀ ਉਸ ਦੇ ਮੂੰਹ ਅੱਗੇ ਹੱਥ ਦਿੰਦਾ ਏ)
ਹਾਏ ਵੇ, ਤੈਨੂੰ ਵੇ ਗੜੀ ਨਿਕਲੇ ਮੈਨੂੰ ਮਾਰਨ ਵਾਲਿਆ
(ਫਿਰ ਮਾਰਦਾ ਏ) ਹਾਏ, ਬਹੁੜੀਂ ਵੇ ਮੇਰਿਆ ਚਾਨਣਾ,
ਛੁਡਾਈਂ ਏਸ ਦੁਸ਼ਟ ਕੋਲੋਂ ਮੈਂ ਤੇਰੀ ਵੇ.ਏ.ਏ...ਊਂ...
ਊਂ...ਹਾਏ....ਹਾਏ.(ਰੋਂਦੀ ਏ