ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੀ ਮੋਭਾ ਦੱਸ ਰਹੇ ਸਨ। ਸਾਵਣੀ ਦੇ ਲੈਹਲਹਾਂਦੇ ਖੇਤ, ਕਮਾਦਾਂ ਤੇ ਕਪਾਹਾਂ ਦੇ ਛੋਟੇ ਛੋਟੇ ਬੂਟੇ ਹਵਾ ਨਾਲ ਲੈਹਰਾ ਲੈਹਰਾ ਅਜਬ ਬਹਾਰ ਦਿਖਾ ਰਹੇ ਸਨ। ਕੁਦਰਤ ਭਰ ਜੋਬਨ ਤੇ ਸੀ। ਕਾਦਰ ਦੀ ਯਾਦ ਵਿਚ ਹਰ ਵਕਤ ਸਮਾਏ ਰਹਿਨ ਵਾਲੇ ਸ੍ਰੀ ਬਾਬਾ ਬੁਢਾ ਜੀ ਹਥ ਵਿਚ ਰੰਬਾ ਫੜੀ ਇਕ ਖੇਤ ਦੀ ਵੱਟ ਤੇ ਬੈਠੇ ਸ੍ਰੀ ਰਾਮਦਾਸ ਪੁਰ ਤੋਂ ਔਣ ਵਾਲ ਰਾਹ ਵੱਲ ਤਕ ਰਹੇ ਸਨ। ਜਾਂ ਦੂਰ ਪਰੇ ਖੇਤਾਂ ਦੀਆਂ ਵੋਟਾਂ ਵਿਚ ਸ੍ਰੀ ਮਾਤ ਗੰਗਾ ਜੀ ਸਿਰ ਤੇ ਲੱਸੀ ਦੀ ਮਟਕੀ ਧਰੀ ਤੁਰੇ ਆਉਂਦੇ ਨਜ਼ਰੀ ਪਏ ਤਾਂ ਬਾਬਾ ਜੀ ਉਬੜਵਾਹੇ ਬੋਲ ਉਠ "ਧੰਨ ਮਾਤਾ! ਪਿਆਰ ਭਰੀ ਮਾਂ! ਬੱਚੇ ਦੀ ਭੁਖ ਜਾਨਣ ਵਾਲੀ ਕ੍ਰਿਪਾਲੂ ਅੰਮੀ! ਕਹੇ ਸੋਹਣੇ ਵੇਲੇ ਆਈ ਹੈ। ਮੈਨੂੰ ਭੁਖ ਲਗ ਰਹੀ ਸੀ, ਆਂਦਰਾਂ ਕਲਪ ਰਹੀਆਂ ਸਨ, ਮਾਂ ਨ ਮੇਰੀ ਭੁੱਖ ਨੂੰ ਪਛਾਣਿਆ ਹੈ, ਹੋਰ ਪਛਾਣੇ ਭੀ ਕੌਣ, ਮੈਂ ਉਸਦਾ ਇਕ ਦੂਰ ਪਿਆ ਭੋਲਾ ਕਿਸਾਨ ਬੱਚਾ ਹਾਂ, ਮੇਰੀ ਮਾਰ ਲੈਣ ਆਈ ਹੈ।" ਏਦਾਂ ਦੇ ਪਿਆਰ ਭਰੇ। ਬਲਾਸ ਉਚੀ ਉਹੀ ਬੋਲਦੇ ਹੋਏ ਬਾਬਾ ਜੀ ਕਾਹਲੀ ਕਾਹਲੀ ਤੁਰ ਮਾਤਾ ਜੀ ਨੂੰ ਅਗੋਂ ਆਨ ਮਿਲੇ ਤੇ ਨਿਮਸ਼ਕਰ ਕਰ ਹਥ ਵਧਾ ਸਿਰ ਤੋਂ ਚਾਟੀ ਤੇ ਪ੍ਰਸ਼ਾਦੇ ਲਾਹ ਲਏ, ਤੇ ਖੁਦਿਆ-ਆਤਰ ਮਨੁੱਖ ਵਾਂਗ ਉਥੇ ਬੈਠ, ਖੋਹਲਕੇ ਛਕਣ ਲਗ ਪਏ। ਸ੍ਰੀ ਮਾਤ ਗੰਗਾ ਜੀ ਨੇ ਬਾਬਾ ਜੀ ਦੀ ਪਿਆਰ ਭਰੀ ਅਵਸਥਾ ਤੱਕ ਸਨਿਮਰ ਬਿਨੈ ਕੀਤੀ "ਸੰਤੋ, ਪਹੁੰਚਾਂ ਵਾਲਿਓ! ਮੇਰੇ ਤੇ ਕ੍ਰਿਪਾ ਕਰੋ, ਮੇਰੀ ਗੋਦ ਹਰੀ ਹੋਵੇ।" ਸ੍ਰੀ ਬਾਬਾ ਬੁਢਾ ਜੀ ਜੋ ਮਾਤ ਪ੍ਰੇਮ ਦੇ ਰੰਗ ਤੇ ਉਤਸ਼ਾਹ-ਚਿਤ ਬੈਠੇ ਸਨ, ਬੋਲ

——੧੬——