ਪੰਨਾ:ਬੰਦੀ-ਛੋੜ - ਜੀਵਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੰਗਾ ਜੀ ਕਈ ਕਿਸਮ ਦੇ ਭੋਜਨ ਲੈ ਰਥ ਤੇ ਸਵਾਰ ਹੋ ਦਾਸ ਦਾਸੀਆਂ ਸਮੇਤ ਗੁਰੂ ਕੀ ਬੀੜ ਵਲ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੱਤ ਮੀਲ ਤੇ ਹੈ, ਤੁਰ ਪਏ। ਜਦੋਂ ਇਹ ਭੀੜ ਤੇ ਰਥ ਬਹਲੀਆਂ ਬੀੜ ਦੇ ਨਜ਼ਦੀਕ ਪੁਜੀਆਂ ਤਾਂ ਰਸਤੇ ਕਚੇ ਕਰਕੇ ਭਾਰੀ ਗਰਦ ਉਡੀ। ਬਾਬਾ ਬੁਢਾ ਜੀ ਜੋ ਗੁਰੂ ਕੀ ਬੀੜ ਵਿਚ ਆਪਣੇ ਹਥੀਂ ਕਿਰਸਾਨੀ ਕਰਦੇ ਸਨ, ਗਰਦ ਉਡਦੀ ਤੱਕ ਇਕ ਸਾਥੀ ਨੂੰ ਪੁਛਣ ਲਗੇ "ਆਹ ਧੂੜ ਕੇਹੀ ਉਡੀ ਹੈ?" ਤਾਂ ਉਸ ਪਾਸਿਓਂ ਆ ਰਹੇ ਇਕ ਰਾਹੀ ਨੇ ਕਿਹਾ "ਗੁਰੂ ਕੇ ਮਹਿਲ ਆ ਰਹੇ ਹਨ।" ਸ੍ਰੀ ਬੁਢਾ ਜੀ ਬੋਲੇ "ਗਰੁ ਕਿਆਂ ਨੂੰ *ਭਾਜੜ ਕਹੀ ਪੈ ਗਈ ਹੈ।" ਇਤਨੇ ਵਿਚ ਵਹੀਰ


*ਕਈ ਲੋਕ ਇਸ ਬਚਨ ਨੂੰ ਸਰਾਪ ਕਹਿੰਦੇ ਹਨ; ਇਹ ਉਨ੍ਹਾਂ ਦੀ ਭੁਲ ਹੈ। ਸਰਾਪ ਕਰੋਧ-ਆਤੁਰ ਹਿਰਦਿਆਂ ਵਿਚੋਂ ਉਠਦਾ ਤੇ ਫਿਕਿਆਂ ਮੂੰਹਾਂ ਵਿਚੋਂ ਬੋਲਿਆ ਜਾਂਦਾ ਹੈ। ਸ੍ਰੀ ਬਾਬਾ ਬੁਢਾ ਜੀ ਦੇ ਗੁਰੂ ਭਗਤੀ ਨਾਲ ਭਰਪੂਰ ਹਿਰਦੇ ਵਿਚੋਂ ਨ ਸਰਾਪ ਉਠ ਸਕਦਾ ਸੀ ਤੇ ਨ ਮਿਠ ਬੋਲੜੇ ਸੰਤ ਦੀ ਜੀਭਾ ਤੋਂ ਉਚਾਰਿਆ ਹੀ ਜਾ ਸਕਦਾ ਸੀ। ਸੱਚ ਪੁਛ ਤਾਂ ਗੁਰੂ ਕਿਆਂ ਨੂੰ ਭਾਜੜ ਪੈਣੀ ਹੀ ਜਗਤ ਦੀ ਆਬਾਦੀ ਦਾ ਕਾਰਨ ਬਣਨਾ ਸੀ। ਦੁਖੀ ਦੇਸ਼ ਭਾਰਤ ਵਿਚ ਜੋ ਰੋਜ਼ ਰੋਜ਼ ਦੀਆਂ ਭਾਜੜਾਂ ਪੈ ਰਹੀਆਂ ਸਨ ਉਹਨਾਂ ਨੂੰ ਹਟਾਣ ਦਾ ਕਾਰਨ ਬਣਨਾ ਹੀ ਇਸ ਗੁਰੂ ਕਿਆਂ ਦੀ ਭਾਜੜ ਨੇ ਸੀ। ਕਿਉਂਕਿ ਜਦ ਤਕ ਭੀ ਕਈ ਦੁਖ, ਕਲੇਸ਼ ਆਪਣੀ ਅਖ਼ੀਰਲੀ ਮੰਨਜ਼ਲ ਤਕ ਨਾ ਪੁਜ ਜਾਵੇ ਉਹ ਸਮਾਪਤ ਨਹੀਂ ਹੁੰਦਾ। ਉੱਤਰ, ਪੱਛਮ ਤੋਂ ਆਏ ਹੋਏ ਜਰਵਾਣੇ, ਦੇਸ਼ ਦੀ ਜਨਤਾ ਨੂੰ ਦਿਨ ਰਾਤ ਭਾਜੜਾਂ ਪਾਈ ਰਖਦੇ ਸਨ ਤੇ ਉਹਨਾਂ ਦੇ ਇਸ ਧੱਕੇ ਤੇ ਜਬਰ ਦੀ ਇੰਤਹਾ ਹੋਣੀ ਹੀ ਉਦੋਂ ਸੀ ਜਦੋਂ ਉਹ ਜਬਰ ਤੇ ਸਿਤਮ ਸਾਧਾਰਨ ਗੁਨਾਹਗਾਰ ਦੁਨੀਆਦਾਰਾਂ

[ਬਾਕੀ ਦੇਖੋ ਫੁਟ ਨੋਟ ਸਫਾ ੧੪]

——੧੩——