ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਵੀਏ ਤੋਂ ਦੇਖਣ-ਪਰਖਣ ਦੀ ਲੋੜ ਹੈ। ਇਹ ਸਮੱਸਿਆਵਾਂ ਕਿਸੇ ਡੂੰਘੀ ਮਾਨਸਿਕਤਾ ਦਾ ਪ੍ਰਗਟਾਵਾ ਹਨ।

ਅਧਿਆਪਕਾਂ ਨਾਲ ਰੂਬਰੂ ਹੋਣ ਦਾ ਸਬਬ:

ਕਿਸ਼ੋਰ ਵਰਗ ਨੂੰ ਸਮਝਣਾ ਅਤੇ ਕਿਸ਼ੋਰ ਵਰਗ ਦੀਆਂ ਸਮੱਸਿਆਵਾਂ ਸਾਡੇ ਲਈ ਇਹ ਇਕ ਨਵਾਂ ਵਿਸ਼ਾ ਹੈ। ਅਸੀਂ ਤਾਂ ਬੱਚਾ, ਜਵਾਨ, ਬੁੱਢਾ ਜਾਂ ਵਿਚਕਾਰ ਅਧੇੜ ਉਮਰ ਪਾ ਕੇ ਹੀ ਵਿਚਾਰਾਂ ਕਰਦੇ ਰਹੇ ਹਾਂ। ਪਰ ਬਚਪਣ ਤੋਂ ਜਵਾਨੀ ਤਕ ਪ੍ਰੌੜ੍ਹ ਹੋਣ ਦੇ ਸਮੇਂ ਨੂੰ ਅਸੀਂ ਬਹੁਤਾ ਤਰਜੀਹ ਨਹੀਂ ਦਿੱਤੀ। ਸਰੀਰ ਵਿਗਿਆਨ ਦੇ ਪੱਖ ਤੋਂ ਤਾਂ ਇਹ ਸਪਸ਼ਟ ਵਖਰੇਵਾਂ ਹੋ ਜਾਂਦਾ ਹੈ, ਜਦੋਂ ਬੱਚੇ ਦੇ ਸੈਕਸ ਅੰਗਾਂ ਵਿਚ ਤਬਦੀਲੀ ਆਉਂਦੀ ਹੈ। ਸ਼ਾਇਦ ਸਾਡੀਆਂ ਪਰੰਪਰਾਵਾਂ ਵਿੱਚ ਬਾਲ ਵਿਆਹ ਜਾਂ ਛੋਟੀ ਉਮਰੇ ਵਿਆਹ ਅਤੇ ਸੈਕਸ ਜੀਵਨ ਦੀ ਸ਼ੁਰੂਆਤ ਨੇ ਇਸ ਬਾਰੇ ਸੋਚਣ ਨਹੀਂ ਦਿੱਤਾ ਜਾਂ ਸੰਯੁਕਤ ਪਰਿਵਾਰਾਂ ਵਿੱਚ ਚਾਚੇ-ਤਾਏ, ਭੂਆ-ਮਾਸੀ ਆਦਿ ਦੇ ਟੱਬਰਾਂ ਵਿਚ, ਇਕ ਦੋ ਸਾਲਾਂ ਦੇ, ਹਾਣ ਦੇ ਭੈਣ ਭਰਾਵਾਂ ਵਿਚ ਰਹਿੰਦੇ ਵਿਚਰਦੇ ਇਹ ਪੜਾਅ ਲੰਘ ਜਾਂਦਾ ਰਿਹਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਮੁੰਡੇ ਆਪਣੇ ਪਰਿਵਾਰਕ ਕਿੱਤਿਆਂ ਵਿੱਚ ਰੁਝ ਕੇ, ਛੇਤੀ ਵਿਆਹ ਕਰਵਾ ਕੇ ਸੈੱਟ ਹੁੰਦੇ ਰਹੇ ਅਤੇ ਕੁੜੀਆਂ ਨੂੰ ਤਾਂ ਸੋਲਵਾਂ ਸਾਲ ਟੱਪਣ ਹੀ ਨਹੀਂ ਦਿੱਤਾ ਜਾਂਦਾ ਰਿਹਾ। ਇਹ ਕਿਸ਼ੋਰ ਵਰਗ, ਇਹ ਬਚਪਨ ਅਤੇ ਜਵਾਨੀ ਵਿਚਲਾ ਪੜਾਅ ਸਾਡੇ ਸਾਹਮਣੇ ਹੁਣ ਉੱਭਰ ਕੇ ਆਇਆ ਹੈ ਤੇ ਇਸੇ ਤਰ੍ਹਾਂ ਹੀ ਇਹ ਆਪਣੀਆਂ ਸਮੱਸਿਆਵਾਂ ਲੈ ਕੇ ਆਇਆ ਹੈ।

ਇਹ ਗੱਲ ਠੀਕ ਹੈ ਕਿ ਸਮਾਜ ਵਿਕਾਸ ਦੇ ਵੱਖ ਵੱਖ ਪੜਾਅ ਆਉਂਦੇ ਰਹੇ ਹਨ। ਵਿਕਾਸ ਨਾਲ ਤਬਦੀਲੀ ਜੁੜੀ ਹੀ ਹੈ। ਨਵੇਂ ਪਹਿਲੂ, ਨਵੀਆਂ ਸੰਭਾਵਨਾਵਾਂ ਅਤੇ ਨਵੀਆਂ ਸਮੱਸਿਆਵਾਂ ਲੈ ਕੇ ਆਉਂਦੇ ਹੀ ਹੁੰਦੇ ਹਨ, ਪਰ ਅਸੀਂ ਇਹ ਵੀ ਤਾਂ ਸਮਝੀਏ ਕਿ ਅਸੀਂ ਵੀ ਤਾਂ ਇਨਾਂ ਨਵੇਂ ਪੜਾਆਂ ਦੇ ਮੱਦੇਨਜ਼ਰ ਆਪਣੇ ਆਪ ਨੂੰ, ਉਨ੍ਹਾਂ ਸਮੱਸਿਆਵਾਂ ਨੂੰ ਨਜਿੱਠਣ ਦੇ ਹਾਣ ਦਾ ਬਣਾ ਕੇ ਰਖੀਏ। ਜਦੋਂ ਅਸੀਂ ਅਜਿਹਾ ਨਹੀਂ ਕਰਦੇ ਤਾਂ ਇਹ ਇੱਕ ਦੂਰੀ ਪੈਦਾ ਕਰਦਾ ਹੈ ਤੇ ਸਮੱਸਿਆ ਹੱਲ ਹੋਣ ਦੀ ਬਜਾਏ ਸਗੋਂ ਗੰਭੀਰ ਰੂਪ ਧਾਰ ਲੈਂਦੀ ਹੈ।

ਗੱਲ ਸੀ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ। ਜਦੋਂ ਮੈਨੂੰ ਇਸ ਬਾਰੇ ਇੱਕ ਵਿਉਂਤ ਉਲੀਕਣ ਦੀ ਜੁੰਮੇਵਾਰੀ ਸੌਂਪੀ ਗਈ ਤਾਂ ਮੈਂ ਆਪਣੀ ਇਸ ਸਮਝ ਮੁਤਾਬਕ ਇੱਕ ਯੋਜਨਾ ਤਿਆਰ ਕੀਤੀ। ਮੈਂ ਪੜ੍ਹਿਆ ਹੈ ਕਿ ਨਸ਼ਾ ਕਰਨ ਦੇ ਤਿੰਨ ਪੜਾਅ ਹਨ। ਪਹਿਲਾ ਪੜਾਅ ਹੈ, ਨਸ਼ਾ ਸ਼ੁਰੂ ਕਰਨ ਲਈ ਤਿਆਰ ਹੋ ਰਿਹਾ, ਫਿਰ ਨਸ਼ਾ ਜਾਰੀ ਰਖਣਾ ਤੇ ਤੀਸਰਾ ਪੜਾਅ ਹੈ ਨਸ਼ਈ ਹੋ ਜਾਣਾ। ਤਿੰਨਾਂ ਦਾ ਆਪਣੇ ਆਪਣੇ ਪੱਧਰ ਤੇ ਦਖਲ ਹੈ ਕਿ ਕਿਵੇਂ ਕਿਵੇਂ ਨਜਿੱਠਿਆ ਜਾਵੇ। ਨਸ਼ੇ ਸ਼ੁਰੂ ਕਰਨ ਲਈ ਤਿਆਰ ਹੋ ਰਹੇ ਵਰਗ ਨੂੰ ਮਨੋਬਲ ਦਿੱਤਾ ਜਾਵੇ ਤੇ ਉਨ੍ਹਾਂ ਦੀ ਸੋਚ ਨੂੰ ਇਸ ਵੱਲ ਝੁਕਣ ਤੋਂ ਰੋਕਿਆ ਜਾਵੇ। ਨਸ਼ੇ ਜਾਰੀ ਕਰ ਰਹੇ ਵਰਗ ਨੂੰ, ਇਨਾਂ ਦੇ ਖਤਰਿਆਂ ਤੋਂ ਸੁਚੇਤ ਕੀਤਾ ਜਾਵੇ ਤੇ ਨਸ਼ਈਆਂ ਨੂੰ ਨਸ਼ਾ ਛੁੜਾਊ ਕੇਂਦਰ ਵਿਚ ਲੈ ਜਾ ਕੇ ਨਸ਼ਾ ਮੁਕਤ ਕਰਕੇ, ਮੁੱਖ ਧਾਰਾ ਨਾਲ ਜੋੜਿਆ ਜਾਵੇ।

ਮੈਂ ਆਪਣੇ ਮਾਨਸਿਕ ਝੁਕਾਅ ਮੁਤਾਬਕ, ਉਸ ਪ੍ਰੋਜੈਕਟ ਵਿਚ ਪਹਿਲੇ ਪੜਾਅ ਤੇ ਜ਼ੋਰ ਦੇਣ ਗੱਲ ਕੀਤੀ ਜੋ ਮੈਂ ਪਹਿਲਾਂ ਕਹਿ ਚੁੱਕਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਕਾਬਿਲ ਤਾਂ

ਬਣਾਈਏ ਕਿ ਉਹ ‘ਮਨੋਵਿਗਿਆਨਕ ਜੰਗ’ ਦਾ ਸਾਹਮਣਾ ਕਰਨ ਲਈ ਤਿਆਰ ਹੋਣ। ਹੁਣ


ਬੱਚੇ ਕਦੇ ਤੰਗ ਨਹੀਂ ਕਰਦੇ/ 15