ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰਾਂ ਦੇ ਬੱਚੇ ਇਸ ਵਿੱਚ ਫਸਦੇ ਹਨ, ਪਰ ਹੁਣ ਇਹ ਸਮਾਜ ਦੇ ਹਰ ਵਰਗ ਵਿੱਚ ਪਹੁੰਚ ਰਹੀ ਹੈ। ਇੱਕ ਪਾਸੇ ਜੇਕਰ ਇਹ ਚਾਰ ਪੰਜ ਸੌ ਦੀ ਵਿਕਦੀ ਹੈ ਤਾਂ ਇਸ ਦਾ ਇੱਕ ਪਹਿਲੂ ਇਸ ਰਾਹੀਂ ਛੇਤੀ ਛੇਤੀ ਵੱਧ ਪੈਸੇ ਕਮਾਉਣਾ ਵੀ ਹੈ। ਕੁਝ ਲੋਕਾਂ ਵਾਸਤੇ ਇਹ ਧੰਧਾ ਹੈ। ਉਹ ਇਸ ਧੰਧੇ ਨੂੰ ਪ੍ਰਫੁਲਿਤ ਕਰਨ ਲਈ ਇੱਕ ਜਾਲ ਵਿਛਾਉਂਦੇ ਹਨ। ਪਹਿਲਾਂ ਕਿਸੇ ਨੂੰ ਇਸ ਦਾ ਆਦੀ ਬਣਾਉਂਦੇ ਹਨ ਤੇ ਫਿਰ ਉਸ ਨੂੰ ਨਸ਼ੇ ਜਾਰੀ ਰੱਖਣ ਲਈ, ਇਸ ਨੂੰ ਵੇਚਣ ਲਈ ਉਕਸਾਉਂਦੇ ਹਨ, ਤਾਂ ਜੋ ਇਸ ਨਾਲ ਉਹ ਆਪਣੀ ਖੁਰਾਕ ਜਾਰੀ ਰੱਖ ਸਕੇ। ਹੁਣ ਤੁਸੀਂ ਇਸ ਦਾ ਅਸਰ ਦੇਖਦੇ ਹੋ ਕਿ ਪਹਿਲਾਂ ਦੋ ਚਾਰ ਵਾਰੀ ਉਹ ਆਨੇ-ਬਹਾਨੇ ਪੈਸੇ ਘਰੋਂ ਲੈਂਦਾ ਹੈ, ਫਿਰ ਪੈਸੇ ਚੁਰਾਉਂਦਾ ਹੈ, ਫਿਰ ਘਰ ਦੀ ਕੋਈ ਚੀਜ਼ ਵੇਚਦਾ ਹੈ ਤੇ ਫਿਰ ਗਲੀ-ਗੁਆਂਢ, ਸੜਕ ਤੇ ਪਰਸ-ਚੇਨੀਆਂ ਖਿੱਚਦਾ ਹੈ।

ਇਸ ਤਰ੍ਹਾਂ ਨਸ਼ਿਆਂ ਦਾ ਅਜੋਕਾ ਦ੍ਰਿਸ਼ ਨੌਜਵਾਨਾਂ ਲਈ ਮਾਰੂ ਹੈ। ਨੌਜਵਾਨਾਂ ਤੋਂ ਭਾਵ ਦੇਸ਼ ਅਤੇ ਪਰਿਵਾਰ ਦਾ ਸਮਰਥ ਸਰਮਾਇਆ। ਜਿਸ 'ਤੇ ਪਰਿਵਾਰ ਅਤੇ ਦੇਸ਼ ਨੂੰ ਆਸਾਂ ਹੁੰਦੀਆਂ ਹਨ। ਅੱਜ ਜਦੋਂ ਬੱਚਿਆਂ ਦਾ ਹਾਲਚਾਲ, ਉਸ ਦੀ ਪੜ੍ਹਾਈ, ਇਮਤਿਹਾਨਾਂ ਵਿਚ ਉਸ ਦੀ ਕਾਰਗੁਜਾਰੀ ਬਾਰੇ ਦੋਸਤਾਂ-ਰਿਸ਼ਤੇਦਾਰਾਂ ਵਿਚ ਪੁੱਛਿਆ ਜਾਂਦਾ ਹੈ ਤਾਂ ਪੜ੍ਹਾਈ ਦੀ ਨਲਾਇਕੀ ਜਾਂ ਘੱਟ ਨੰਬਰਾਂ ਤੋਂ ਵੱਧ ਇਸ ਗੱਲ ਦੀ ਤਸੱਲੀ ਵੱਧ ਪ੍ਰਗਟਾਈ ਜਾਂਦੀ ਹੈ ਕਿ ਚਲੋ, ਬੱਚਾ ਨਸ਼ਿਆਂ ਆਦਿ ਤੋਂ ਤਾਂ ਬਚਿਆ ਹੋਇਆ ਹੈ, ਸ਼ੁਕਰ ਹੈ! ਸ਼ੁਕਰ ਹੈ! ਇਹ ਬਹੁਤ ਵੱਡੀ ਗੱਲ ਹੈ। ਜਿਸ ਤਰ੍ਹਾਂ ਦੀ ਹਨੇਰੀ ਚੱਲੀ ਹੋਈ ਹੈ।ਅੱਜ ਨਸ਼ੇ ਜਿੱਥੇ ਸਰੀਰਕ-ਮਾਨਸਿਕ ਮਨੋਵਿਕਾਰ ਤਾਂ ਪੈਦਾ ਕਰਦੇ ਹਨ, ਇਸ ਸਮਾਜਿਕ ਮਾਹੌਲ ਵਿਚ ਵੀ ਅਸੁਰਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ।ਨੌਜਾਵਨ ਗੈਰ-ਸਮਾਜਿਕ ਢੰਗ ਤਰੀਕਿਆਂ ਵਿਚ ਪ੍ਰਵੇਸ਼ ਕਰ ਰਿਹਾ ਹੈ। ਮੈਂ ਆਪਣੀ ਗੱਲ 'ਤੇ ਵਾਪਸ ਆਉਂਦਾ ਤੇ ਦੁਹਰਾਉਂਦਾ ਕਿ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿ ਨਸ਼ੇ ਪਹਿਲਾਂ ਨਾਲੋਂ ਕਿਤੇ ਵੱਧ, ਕਈ ਗੁਣਾ ਵੱਧ ਗੰਭੀਰ ਸਮੱਸਿਆ ਬਣ ਕੇ ਸਾਡੇ ਸਾਹਮਣੇ ਪੇਸ਼ ਹੋ ਰਹੇ ਹਨ। ਜੇਕਰ ਬਾਕੀ ਪਹਿਲੂਆਂ ਨੂੰ ਪਲ ਕੁ ਲਈ ਪਾਸੇ ਰਖ ਦੇਈਏ ਤਾਂ ਕੇਂਦਰੀ ਨੁਕਤਾ ਹੈ- ਸਾਡੇ ਕਿਸ਼ੋਰ, ਗੱਭਰੂ ਅਤੇ ਮੁਟਿਆਰਾਂ, ਜਵਾਨੀ ਦੀ ਦਹਿਲੀਜ ਤੇ ਪੈਰ ਧਰ ਰਹੇ ਸਾਡੇ ਬੱਚੇ। ਕਹਿਣ ਦਾ ਭਾਵ ਇਹ ਹੈ ਕਿ ਅਸੀਂ ਬੱਚਿਆਂ ਨੂੰ ਬਚਾਈਏ ਜੋ ਕਿ ਸਾਡੇ ਹੱਥ-ਵਸ ਹੈ।

ਨਸ਼ਾ ਵਿਰੋਧੀ ਜਾਗਰੂਕਤਾ ਕਮੇਟੀ ਦੇ ਮੈਂਬਰ ਸੁਰਜੀਤ ਸ਼ਰਮਾ ਨੇ ਨਸ਼ੇ ਦੀ ਗੰਭੀਰਤਾ ਦੇ ਪੱਖ ਵਿਚ ਇਕ ਗੱਲ ਜੋੜੀ। ਉਨ੍ਹਾਂ ਨੇ ਕਿਹਾ, 'ਅਜੋਕੇ ਸਮੇਂ ਵਿਚ ਨਸ਼ਿਆਂ ਦਾ ਇਕ ਪਹਿਲੂ ਇਹ ਵੀ ਹੈ ਕਿ ਨਸ਼ੇ ਇੱਕ ਦੇਸ਼ ਵਲੋਂ ਦੂਸਰੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਨ ਲਈ ਵੀ ਵਰਤੇ ਜਾ ਰਹੇ ਹਨ।ਇਹ ਨਵੇਂ ਜਮਾਨੇ ਦੀ ਲੜਾਈ ਹੈ- ਇਕ ਤਰ੍ਹਾਂ ਦਾ ਮਨੋਵਿਗਿਆਨਕ ਯੁੱਧ।ਦੂਸਰਾ ਇਹ ਰਾਤੋ ਰਾਤ ਅਮੀਰ ਹੋਣ ਦੀ ਪ੍ਰਵਿਰਤੀ ਨਾਲ ਜੁੜਿਆ ਧੰਧਾ ਹੈ। ਅਫਗਾਨਿਸਤਾਨ ਤੋਂ ਇਕ ਲੱਖ ਰੁਪਏ ਕਿਲੋ ਦੇ ਭਾਅ ਤੋਂ ਚੱਲ ਕੇ ਇਹ ਇਕ ਕਰੋੜ ਰੁਪਏ ਕਿਲੋ ਦੇ ਭਾਅ ਵਿਕਦੀ ਹੈ। ਇਨ੍ਹਾਂ ਸਾਰੇ ਤੱਥਾਂ ਦੀ ਸਚਾਈ ਵਿੱਚ, ਸਭ ਤੋਂ ਅਹਿਮ ਗੱਲ ਇਹ ਹੈ ਕਿ ਨਿਸ਼ਾਨਾ ਸਾਡੀ ਨੌਜਵਾਨ ਪੀੜ੍ਹੀ ਹੈ। ਗੱਲ ਚਾਹੇ ਕਿਸੇ ਦੇਸ਼ ਦੀ ਸਾਜਿਸ਼ ਦੀ ਹੋਵੇ, ਚਾਹੇ ਨਵੇਂ ਨਵੇਂ ਨਸ਼ਿਆਂ ਦੀ ਇਜ਼ਾਦ ਦੀ ਹੋਵੇ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਤੇ ਨਾ ਕਿਤੇ ਕੁਝ ਕਮੀਆਂ ਸਾਡੇ ਵੱਲੋਂ ਉਸਾਰੇ ਜਾ ਰਹੇ ਵਾਤਾਵਰਨ ਵਿੱਚ ਵੀ ਹਨ, ਜੋ ਸਾਡੇ ਬੱਚਿਆਂ ਦੇ ਮਨੋਬਲ ਨੂੰ ਏਨਾ ਕਮਜੋਰ ਬਣਾ ਦਿੰਦੀਆਂ ਹਨ ਕਿ ਉਨ੍ਹਾਂ ਨੂੰ ਨਸ਼ਿਆਂ ਵੱਲ ਪ੍ਰੇਰਿਤ ਕਰਨਾ ਆਸਾਨ ਹੋ ਜਾਂਦਾ ਹੈ।

'ਸਕੂਲ ਹੀ ਕਿਉਂ?' ਨੂੰ ਆਧਾਰ ਬਣਾ ਕੇ, ਬੱਚਿਆਂ ਅਤੇ ਨਸ਼ੇ ਦੇ ਆਪਸੀ ਸਬੰਧ ਨੂੰ


ਬੱਚੇ ਕਦੇ ਤੰਗ ਨਹੀਂ ਕਰਦੇ/ 20