ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਜਾਗਰ ਕਰਦੇ ਹੋਏ ਪ੍ਰਿੰਸੀਪਲ ਯੋਗਿੰਦਰ ਪਾਲ ਗੁਪਤਾ ਨੇ ਕਿਹਾ ਕਿ ਅੱਜ ਕਲ ਮਾਂ ਪਿਉ ਸਕੂਲ ਤੋਂ ਬਹੁਤ ਨਿਰਭਰ ਹੋ ਗਏ ਹਨ। ਉਹ ਬੱਚੇ ਨੂੰ ਸਕੂਲ ਭੇਜ ਕੇ ਆਪ ਸੁਰਖਰੂ ਹੋ ਜਾਂਦੇ ਹਨ। ਉਹ ਬੱਚਿਆਂ ਦੇ ਮਨੋਵਿਗਿਆਨਕ ਵਿਕਾਸ ਦੀਆਂ ਬਹੁਤ ਗੱਲਾਂ ਨਹੀਂ ਜਾਣਦੇ। ਦੂਸਰਾ— ਸਕੂਲ ਦੇ ਦੌਰਾਨ ਹੀ ਉਹ ਪੜਾਅ ਆਉਂਦਾ ਹੈ ਜਦੋਂ ਬੱਚਾ ਦਿਮਾਗੀ ਤੌਰ ਤੇ ਕਈ ਕੁਝ ਸਿੱਖਦਾ ਅਤੇ ਵਿਕਸਿਤ ਕਰਦਾ ਹੈ। ਉਹ ਸਿਰਫ ਪਾਠ ਕ੍ਰਮ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਦਾ, ਉਹ ਹੋਰ ਦੋਸਤਾਂ-ਸਹਿਪਾਠੀਆਂ ਨਾਲ ਰਲ ਕੇ ਕੰਮ ਕਰਨਾ ਸਿੱਖਦਾ ਹੈ, ਉਹ ਸਮਾਜ ਵਿਗਿਆਨ, ਇਤਿਹਾਸ ਅਤੇ ਧਰਮ ਨਾਲ ਸਬੰਧਤ ਸਿਰਫ ਕਿਤਾਬੀ ਗਿਆਨ ਹੀ ਹਾਸਿਲ ਨਹੀਂ ਕਰਦਾ, ਉਸ ਨੂੰ ਜ਼ਿੰਦਗੀ ਨਾਲ ਵੀ ਜੋੜਦਾ ਹੈ ਤੇ ਵਿਸ਼ਲੇਸ਼ਣ ਕਰਦਾ ਹੈ। ਉਹ ਅਧਿਆਪਕਾਂ ਵਿਚ ਆਪਣਾ ਆਦਰਸ਼ ਲੱਭਦਾ ਅਤੇ ਮਿਥਦਾ ਹੈ। ਇਨ੍ਹਾਂ ਕਈ ਪਹਿਲੂਆਂ ਤੋਂ ਸਕੂਲ ਦਾ ਸਮਾਂ ਬਹੁਤ ਮਹੱਤਵਪੂਰਨ ਹੈ ਤੇ ਇਹ ਸਮਾਂ ਬੱਚੇ ਦੀ ਜ਼ਿੰਦਗੀ ਨੂੰ ਇੱਕ ‘ਹਾਂ ਪੱਖੀ’ ਮੋੜ ਦੇਣ ਲਈ ਵਰਤਿਆ ਜਾਣਾ ਚਾਹੀਦਾ ਹੈ।

ਕਿਸ਼ੋਰ ਅਵਸਥਾ ਦੌਰਾਨ-ਨਸ਼ਿਆਂ ਦੀ ਸ਼ੁਰੂਆਤ: ਕੀ ਕਾਰਨ ਹਨ-

ਕਾਰਜਸ਼ਾਲਾ ਦੇ ਪਹਿਲੇ ਦਿਨ ਦਾ ਦੂਸਰਾ ਪੜਾਅ ਸੀ ਕਿ ਅਧਿਆਪਕ ਅਲੱਗ ਅਲੱਗ ਗਰੁੱਪਾਂ ਵਿੱਚ ਬੈਠ ਕੇ ਇੱਕ ਘੰਟਾ ਆਪਸ ਵਿੱਚ ਚਰਚਾ ਕਰਨਗੇ। ਸਾਰੇ ਅਧਿਆਪਕਾਂ ਨੂੰ ਦਸ ਦਸ ਦੇ ਗਰੁੱਪ ਵਿੱਚ ਵੰਡਿਆ ਗਿਆ। ਉਨ੍ਹਾਂ ਨੂੰ ਹਿਦਾਇਤ ਦਿੱਤੀ ਗਈ ਕਿ ਉਹਨਾਂ ਦਸ ਅਧਿਆਪਕਾਂ ਦੀ ਚਰਚਾ ਨੂੰ ਇੱਕ ਅਧਿਆਪਕ ਸਾਰਿਆਂ ਸਾਹਮਣੇ ਪੇਸ਼ ਕਰੇਗਾ। ਵਿਸ਼ਾ ਸੀ ਸਕੂਲੀ ਉਮਰ ਵਿੱਚ ਬੱਚਿਆਂ ਦਾ ਨਸ਼ਾ ਕੀਤਾ ਜਾਣਾ, ਕੀ ਕਾਰਨ ਹੋ ਸਕਦੇ ਹਨ? ਸਭ ਨੇ ਨਿੱਠ ਕੇ ਚਰਚਾ ਕੀਤੀ ਅਤੇ ਇੱਕ ਘੰਟੇ ਬਾਅਦ ਹਰ ਗਰੁੱਪ ਨੇ ਆਪਣੀ ਚਰਚਾ ਦੇ ਸੰਖੇਪ ਸਿੱਟੇ ਪੇਸ਼ ਕੀਤੇ। ਸ. ਰਣਧੀਰ ਸਿੰਘ ਠਾਕੁਰ ਅਤੇ ਸ੍ਰੀ ਪੁਰਸ਼ੋਤਮ ਲਾਲ ਨੇ ਚਰਚਾ ਦਾ ਸੰਚਾਲਨ ਕੀਤਾ।

ਪਹਿਲੇ ਗੁਰੱਪ ਦੀ ਚਰਚਾ ਨੂੰ ਮੈਡਮ ਕੰਵਲਜੀਤ ਨੇ ਪੇਸ਼ ਕੀਤਾ। 'ਭੈਣੋ ਤੇ ਭਰਾਵੇ, ਇਹ ਬਹੁਤ ਵਧੀਆ ਉਪਰਾਲਾ ਇੱਥੇ ਹੋਇਆ ਹੈ। ਮੈਂ ਆਪਣੇ ਗਰੁੱਪ ਦੀ ਚਰਚਾ ਵਿੱਚ ਆਏ ਵੱਖ ਵੱਖ ਪਹਿਲੂ ਤੁਹਾਡੇ ਸਾਹਮਣੇ ਰਖਣਾ ਚਾਹੁੰਦੀ ਹਾਂ। ਪਰ ਪਹਿਲਾਂ ਮੈਂ ਇਹ ਕਹਾਂਗੀ ਕਿ ਇਹ ਬਿਲਕੁਲ ਸਹੀ ਹੈ ਕਿ ਬੱਚੇ ਬੜੇ ਸੰਵੇਦਨਸ਼ੀਲ ਹੁੰਦੇ ਹਨ।ਉਨ੍ਹਾਂ ਨੂੰ, ਜੋ ਕੁਝ ਵੀ ਘਰ ਵਿਚ ਵਾਪਰ ਰਿਹਾ ਹੁੰਦਾ ਹੈ ਉਸ ਬਾਰੇ ਪਤਾ ਹੁੰਦਾ ਹੈ। ਇਕ ਬੱਚੇ ਨੂੰ ਲਗਾਤਾਰ ਦਸ-ਪੰਦਰਾਂ ਵਾਰੀ ਇਕ ਕਿਤਾਬ ਨਾ ਖਰੀਦਣ ਤੇ ਜਦੋਂ ਡਾਂਟਿਆ ਤਾਂ ਉਹ ਮਾਸੂਮ ਜਿਹਾ ਬਣ ਕੇ ਬੋਲਿਆ, 'ਕਿਥੋਂ ਲਿਆਈਏ ਕਿਤਾਬ ਮੈਡਮ ਜੀ, ਬਾਪੂ ਤਾਂ ਰੋਜ਼ ਸ਼ਰਾਬ ਪੀ ਕੇ ਆ ਜਾਂਦਾ। ਜੇਕਰ ਇਸ ਤਰ੍ਹਾਂ ਦਾ ਪਰਿਵਾਰ ਹੋਵੇਗਾ ਤਾਂ ਬੱਚਿਆਂ ਤੇ ਭੈੜਾ ਅਸਰ ਪਵੇਗਾ ਹੀ।ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਨਸ਼ੇ ਕਿਵੇਂ ਪਰਿਵਾਰ ਦਾ ਮਾਹੌਲ ਖਰਾਬ ਕਰਦੇ ਹਨ। ਬੱਚਿਆਂ ਨੂੰ ਮੁਢਲੀਆਂ ਲੋੜਾਂ ਤੋਂ ਵਾਂਝੇ ਕਰਦੇ ਹਨ। ਦੂਸਰੇ ਪਾਸੇ ਗਰੀਬੀ ਅਤੇ ਅਨਪੜ੍ਹਤਾ ਹੈ। ਲੋਕਾਂ ਨੂੰ ਆਪਣੇ ਬੁਰੇ ਭਲੇ ਦੀ ਸਮਝ ਨਹੀਂ ਹੈ। ਸਾਡੇ ਲੋਕਾਂ ਵਿਚ ਅੰਧਵਿਸ਼ਵਾਸ ਹੈ। ਇਕ ਪਾਸੇ ਡੇਰਿਆਂ ਤੇ ਸੁੱਖਾ, ਮੰਦਰਾਂ ਵਿਚ ਭੰਗ ਆਦਿ ਮਿਲਦੀ ਹੈ, ਦੂਸਰੇ ਪਾਸੇ ਇਲੈਕਸ਼ਨਾਂ ਵਿਚ ਸਾਡੇ ਨੇਤਾ ਹੀ ਸ਼ਰਾਬ ਵੰਡਦੇ ਹਨ। ਪੰਚਾਇਤਾਂ ਦੀਆਂ ਇਲੈਕਸ਼ਨਾਂ ਵਿੱਚ ਤਾਂ ਹੱਦ ਹੀ ਹੋ ਜਾਂਦੀ ਹੈ। ਪਿੰਡਾਂ ਵਿੱਚ ਘਰ ਘਰ ਭਟੀਆਂ ਚੜ ਜਾਂਦੀਆਂ ਹਨ। ਕਿਸੇ ਨੂੰ ਕੁਝ ਨਹੀਂ ਦਿਸਦਾ। ਇਨ੍ਹਾਂ ਆਮ ਇਲੈਕਸ਼ਨਾਂ ਨੂੰ ਤਾਂ ਛੱਡੋ, ਗੁਰਦਵਾਰਿਆਂ ਦੀਆਂ ਇਲਕੈਸ਼ਨਾਂ ਵਿੱਚ ਵੀ

ਇਹ ਵੰਡੀ ਜਾਂਦੀ ਹੈ। ਸਥਿਤੀ ਏਨੀ ਕੁ ਮਾੜੀ ਹੈ ਕਿ ਲਗਦਾ ਹੈ ਅਸੀਂ ਨਸ਼ਿਆਂ ਦੇ ਵਹਿਣ ਵਿੱਚ


ਬੱਚੇ ਕਦੇ ਤੰਗ ਨਹੀਂ ਕਰਦੇ/ 21