ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਰਦਾਰ ਜੋ ਮਸ਼ਹੂਰ ਵੀ ਨੇ, ਪੈਸੇ ਨਾਲ ਲਬਾਲਬ ਵੀ ਨੇ, ਫਿਰ ਉਸ ਦਾ ਆਦਰਸ਼ ਬਣਦੇ ਹਨ, ਉਨ੍ਹਾਂ ਦੀ ਮੰਜਿਲ

ਮੈਂ ਆਪਣੀ ਮੈਡੀਕਲ ਕਾਲਜ ਦੀ ਸੇਵਾ ਦੌਰਾਨ, ਪਹਿਲੇ ਸਾਲ ਦਾਖਲ ਹੋਏ ਬੱਚਿਆਂ ਤੋਂ ਦਸ ਸਵਾਲਾਂ ਦਾ ਇਕ ਪ੍ਰਸ਼ਨ ਪੱਤਰ ਭਰਵਾਉਂਦਾ। ਉਸ ਵਿਚ ਮੈਡੀਕਲ/ਡਾਕਟਰ ਬਨਣ ਪਿਛੇ ਮੰਤਵ, ਕਿਸ ਵਿਅਕਤੀ ਨੇ ਡਾਕਟਰ ਬਨਣ ਲਈ ਪ੍ਰੇਰਿਆ, ਕਿੰਨੇ ਪੈਸੇ ਟਿਊਸ਼ਨਾਂ ਆਦਿ ਤੇ ਖਰਚੇ ਤੇ ਨਾਲ ਹੀ ਇਹ ਪੁੱਛਦਾਂ ਕਿ ਜ਼ਿੰਦਗੀ ਵਿੱਚ ਤੁਹਾਡਾ ਆਦਰਸ਼ ਕੌਣ ਹੈ? ਫਿਰ ਉਨ੍ਹਾਂ ਬੱਚਿਆਂ ਦੇ ਜਵਾਬਾਂ ਦਾ ਵਿਸ਼ਲੇਸ਼ਣ ਕਰਨ ਤੋਂ ਪਤਾ ਚੱਲਿਆ ਕਿ ਤਕਰੀਬਨ 15 ਫੀਸਦੀ ਬੱਚਿਆਂ ਨੇ ਲਿਖਿਆ ‘ਕੋਈ ਆਦਰਸ਼ ਨਹੀਂ’। ਹੁਣ ਤੁਸੀਂ ਅੰਦਾਜਾ ਲਗਾਉ ਕਿ ਸਤਾਰਾਂ ਸਾਲ ਦਾ ਬੱਚਾ, ਹੁਣੇ ਹੁਣੇ ਪਲਸ ਟੂ ਕਰਕੇ ਆਇਆ ਹੈ, ਜਿਸ ਦੇ ਉਪਰ ਮਾਂ ਪਿਉ ਨੇ ਤਕਰੀਬਨ ਡੇਢ ਦੋ ਲੱਖ ਰੁਪਏ ਸਿਰਫ਼ ਦੋ ਸਾਲਾਂ ਦੀ ਪੜ੍ਹਾਈ ਅਤੇ ਤਿਆਰੀ ਤੇ ਲਗਾਏ ਹਨ, ਅਧਿਆਪਕਾਂ ਨੇ ਉਸ ਨੂੰ ਇਮਤਿਹਾਨ ਦੀ ਤਿਆਰੀ ਲਈ ਸਮਰਥ ਬਣਾਇਆ ਹੈ, ਉਹ ਕੋਈ ਵੀ ਉਸ ਦਾ ਆਦਰਸ਼ ਨਹੀਂ। ਇਸ ਸਵਾਲ ਦੇ ਅੱਗੇ ਕਈ ਬਦਲ ਦਿੱਤੇ ਹੁੰਦੇ ਹਨ ਜਿਵੇਂ ਮਾਂ, ਪਿਉ, ਦਾਦਾ, ਦਾਦੀ, ਵੱਡੀ ਭੈਣ, ਭਰਾ, ਰਿਸ਼ਤੇਦਾਰ, ਮਦਰ ਟਰੇਸਾ, ਲਾਲ ਬਹਾਦੁਰ ਸ਼ਾਸਤਰੀ, ਸ. ਭਗਤ ਸਿੰਘ, ਤੇਦੂਲਕੁਰ, ਸ਼ਾਹਰੁਖ ਖਾਨ, ਕੋਈ ਹੋਰ....ਜਾਂ ਕੋਈ ਨਹੀਂ। ਇਨ੍ਹਾਂ ਸਾਰੇ ਨਾਵਾਂ ਤੋਂ ਬਾਅਦ, ਇਨ੍ਹਾਂ ਨੂੰ ਪੜ੍ਹਦਾ ਹੋਇਆ, ਉਸ ਦਾ ਜਵਾਬ ਹੁੰਦਾ ਹੈ ‘ਕੋਈ ਨਹੀਂ’। ਇਹ ਗੰਭੀਰ ਗੱਲ ਹੈ, ਵਿਚਾਰਨ ਅਤੇ ਸੋਚਣ ਵਾਲੀ। ਕਿਸੇ ਵਿਅਕਤੀ ਦਾ ਕੋਈ ਆਦਰਸ਼ ਨਾ ਹੋਣਾ, ਉਸ ਦੇ ਵਿਅਕਤੀਤੱਵ ਵਿਕਾਸ ਉੱਪਰ 'ਕਿੰਤੂ' ਖੜਾ ਕਰਦਾ ਹੈ।

ਇਸ ਪੜਾਅ 'ਤੇ ਖਾਸ ਕਰਕੇ ਵਿਵੇਕ ਬੁੱਧੀ ਜਾਂ ਜਗਿਆਸੂ ਪ੍ਰਵਿਰਤੀ ਪੈਦਾ ਹੋਣ ਵੇਲੇ, ਇੱਕ ਤੋਂ ਬਾਅਦ ਇਕ ਆਦਰਸ਼ ਦੇ ਟੁੱਟ ਜਾਣ ਵੇਲੇ, ਸਰੀਰਕ ਤਬਦੀਲੀਆਂ ਦੇ ਕਾਰਨ ਹੋ ਰਹੇ ਨਵੇਂ ਅਨੁਭਵਾਂ ਅਤੇ ਅਹਿਸਾਸਾਂ ਸਦਕਾ, ਉਹ ਆਪਣੇ ਹਮਉਮਰ ਸਾਥੀਆਂ ਜਾਂ ਆੜੀਆਂ-ਮਿੱਤਰਾਂ ਨਾਲ ਵੱਧ ਸਮਾਂ ਗੁਜਾਰਦਾ ਹੈ। ਘਰਦਿਆਂ ਨੂੰ ਪਰੇਸ਼ਾਨੀ ਹੁੰਦੀ ਹੈ ਕਿ ਇਹ ਟੈਲੀਫੋਨ ਤੇ ਘੰਟਾ ਘੰਟਾ ਗੱਲੀਂ ਲੱਗਿਆ ਰਹਿੰਦਾ ਹੈ।ਵੈਸੇ ਤਾਂ ਉਮਰ ਦੇ ਸਾਰੇ ਪੜਾਆਂ ਤੇ ਹੀ ਹਮ ਉਮਰ ਸਾਥ ਹੀ ਮਨਭਾਉਣਾ ਹੁੰਦਾ ਹੈ। ਸਪਸ਼ਟ ਹੈ ਕਿ ਉਨ੍ਹਾਂ ਦੀ ਮਾਨਸਿਕਤਾ, ਉਨ੍ਹਾਂ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਹੁੰਦੀਆਂ ਹਨ।ਉਨ੍ਹਾਂ ਵਿਚ ਬੈਠ ਕੇ, ਉਨ੍ਹਾਂ ਨੂੰ ਵੱਧ ਪਛਾਣ ਮਹਿਸੂਸ ਹੁੰਦੀ ਤੇ ਉਹ ਵੱਧ ਸੁਰੱਖਿਆ ਮਹਿਸੂਸ ਕਰਦੇ ਹਨ। ਪਰ ਕਿਸ਼ੋਰ ਅਵਸਥਾ ਵਿੱਚ, ਜਿੱਥੇ ਉਨ੍ਹਾਂ ਦਾ ਆਪਣੀ ਕੋਈ ਫੈਸਲਾਕੁੰਨ ਅਸਤਿਤੱਵ ਨਹੀਂ ਹੁੰਦਾ ਅਤੇ ਨਾਲ ਹੀ ਮਾਂ ਪਿਉ ਦਾ ਦਖਲ ਵੱਧ ਹੁੰਦਾ ਹੈ। ਪੜ੍ਹਾਈ ਅਤੇ ਮੁਕਾਬਲੇਬਾਜ਼ੀ ਦਾ ਸੁਨੇਹਾ ਵੱਧ-ਚੱੜ ਕੇ ਮਿਲਦਾ ਹੈ, ਉਥੇ ਇਸ ਤਰ੍ਹਾਂ ਦਾ ਮੇਲ ਮਿਲਾਪ ਮਾਂ-ਪਿਉ ਨੂੰ ਸਮਾਂ ਬਰਬਾਦੀ ਲਗਦਾ ਹੈ। ਇੱਕ ਪਾਸੇ ਮਾਂ ਪਿਉ ਦਾ ਦਖਲ ਤੇ ਦੂਸਰੇ ਪਾਸੇ ਹਮਉਮਰ ਸਾਥੀਆਂ ਦਾ ਦਬਾਅ, ਇੱਕ ਅਜਿਹੀ ਸਥਿਤੀ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਅਕਸਰ, ਆਮ ਭਾਸ਼ਾ ਵਿਚ ‘ਪੀੜ੍ਹੀਆਂ ਦਾ ਫ਼ਰਕ' ਕਿਹਾ ਜਾਂਦਾ ਹੈ। ਦਰਅਸਲ ਇਹ ਇੱਕ ਦੂਸਰੇ ਮਾਨਸਿਕਤਾ ਨੂੰ ਸਮਝਣ ਦਾ ਸਵਾਲ ਵੱਧ ਹੈ।

ਇਸ ਪੜਾਅ ਦੀ ਇਕ ਹੋਰ ਵਾਸਤਵਿਕਤਾ ਨਾਲ ਤੁਹਾਡੀ ਜਾਣ-ਪਛਾਣ ਕਰਵਾਉਣੀ ਚਾਹੁੰਦਾ ਹਾਂ।ਵਿਗਿਆਨਕ ਖੋਜ਼ ਤੇ ਅਧਾਰਿਤ ਤੱਥ ਹਨ ਕਿ ਪੰਦਰਾਂ ਤੋਂ ਚੌਵੀ ਸਾਲ ਦੀ ਉਮਰ ਤੇ

ਨਸ਼ਿਆਂ ਦੀ ਸ਼ੁਰੂਆਤ ਹੁੰਦੀ ਹੈ ਤੇ ਇਸ ਉਮਰ ਵਿੱਚ ਆਉਂਦੇ ਲੋਕ ਸਭ ਤੋਂ ਵੱਧ ਨਸ਼ਾ ਕਰਦੇ ਹਨ।
ਬੱਚੇ ਕਦੇ ਤੰਗ ਨਹੀਂ ਕਰਦੇ/30