ਪੰਨਾ:ਭਗਵਤ ਗੀਤਾ - ਖਰੜਾ 389.djvu/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਜੈ ਕੌ ਦਿਬਦਿਸ੍ਟ ਭਈ ਅਰੁ ਬੁਧ ਭੀ ਦਿਬ ਭਈ ਅਬ ਮਹਾਂਭਾਰਥ ਕਾ ਕਉਤਕ ਕਹੇ ਹੈ ਸਾਤ ਖੂਹਣੀ ਸੈਨਾ ਪਾਂਡਵੋ ਕੀ ਅਰੁ ਯਾਹਰਾ ਖੂਹਣੀ ਕੈਰਵਹੁ ਕੀ ਏਹੁ ਦੋਨਹੁ ਸੈਨਾ ਜਾਇ ਕੁਰਖੇਤ੍ਰ ਬਿਖੇ ਏਕਠੀ ਭਈ ਅਬ ਧ੍ਰਿਤਰਾਸਟ੍ਰ ਸੰਜੈ ਕੋ ਪੂਛੈ ਹੈ ॥ ਧਿਤ੍ਰਸਟਰੋਵਾਚ ॥ ॥ ਕਿ ਹੇ ਸੰਜੈ ਧਰਮ ਕਾ ਖੇਤ੍ਰ ਜੁ ਹੈ ਕੁਰਖੇਤ੍ਰ ਤਿਸ ਬਿਖੈ ਜਾਇ ਪ੍ਰਾਪਤਿ ਭਏ ਹੈ ਮੇਰੇ ਪੁਤ੍ਰ ਅਰੁ ਪਾਂਡਵੋ ਕੇ ਪੁਤ੍ਰ