ਪੰਨਾ:ਭਰੋਸਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਤਾਰ ਬੋਲੀ ਜਾਂ ਤਾਰ ਤੰਬੂਰਾ,
ਪੰਥ ਦੀ ਹੋਈ ਜੈ ਜੈ ਕਾਰ
ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।
ਹਰ ਮੰਦਰ ਦੇ ਅੰਦਰ ਸਤਗੁਰ,
ਹਰ ਨੂੰ ਹਰੀ ਜਪਾ ਦਿਤਾ।
ਅੰਮ੍ਰਿਤਸਰ ਸਰੋਵਰ ਦੇ ਵਿਚ,
ਕਾਵਾਂ ਹੰਸ ਬਣਾ ਦਿਤਾ।
ਗਰੰਥ ਗੁਰੂ ਦੀ ਬੀੜ ਬੰਨ੍ਹ ਕੇ,
ਸਿੱਖੀ ਪੰਥ ਚਲਾ ਦਿਤਾ।
ਸਿਦਕੀ ਸਚੇ ਗੁਰ ਸਿਖਾਂ ਨੂੰ,
ਸਚਾ ਰਬ ਵਿਖਾ ਦਿਤਾ।
ਬਾਦਸ਼ਾਹ ਸੀ ਅਕਬਰ,
ਆਇਆ ਚਲਕੇ ਵਿਚ ਦਰਬਾਰ।
ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।
ਜਹਾਂਗੀਰ ਸਿਖ ਲੈਹਰ ਵੇਖ ਕੇ,
ਲਾਹੌਰ ਵਿਚ ਗੁਰਦੇਵ ਬੁਲਾਏ।

੪੧