ਪੰਨਾ:ਭਰੋਸਾ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰ ਗੱਦੀ ਫਰਜ਼ੰਦ ਨੂੰ ਦੇ ਕੇ,
ਜਹਾਂਗੀਰ ਦੇ ਪਾਸ ਸੀ ਆਏ।
ਜਹਾਂਗੀਰ ਦਰਬਾਰ ਲਗਾ ਕੇ,
ਸਤਗੁਰ ਨੂੰ ਇਹ ਐਲਾਨ ਸੁਣਾਏ।
ਕੁਝ ਬਾਣੀ ਗੁਰੂ ਗਰੰਥ ਦੀ ਕਟ ਕੇ,
ਬਾਣੀ ਮਹੰਮਦੀ ਦੇਹ ਲਗਾਏ।

ਗੁਰੂ ਅਰਜਨ ਜਹਾਂਗੀਰ ਨੂੰ ਕਹਿੰਦੇ,
ਬੰਦ ਕਰ ਝੂਠਾ ਏਹ ਤਕਰਾਰ।
ਗੁਰੂ ਅਰਜਨ ਦਾ ਜੀਵਨ ਹੈ,
ਪਰ ਜੀਵਨ ਹੈ ਇਕ ਰਬ ਦਾ ਪਿਆਰ।

ਜਹਾਂਗੀਰ ਮੁਤੱਸਵ ਕਹਿੰਦਾ,
ਬੰਦ ਤੇਰਾ ਪਾਣੀ ਦਾਣਾ ਏਂ।
ਮੇਰੇ ਵੈਰੀ ਖੁਸਰੋ ਨਾਲ,
ਗੰਢਿਆ ਤੂੰ ਯਰਾਨਾ ਏ।
ਮਿਲ ਲੈ ਜਿਸ ਨੂੰ ਮਿਲਨਾਂ,
ਫਿਰ ਤੇਰੇ ਲਈ ਜੇਹਲਖਾਨਾ ਏਂ।
ਤੈਨੂੰ ਹੁਕਮ ਸੁਣਾਇਆ ਜਾਂਦਾ,
ਦੋ ਲਖ ਦਾ ਜੁਰਮਾਨਾ ਏਂ।

੪੨