ਪੰਨਾ:ਭਰੋਸਾ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਾ ਗੰਗਾ ਦਾਸ


ਕਲਜੁਗੀ ਰਬੀ ਭਗਤ ਦਾ ਸੁਣ ਲਓ ਸਚ ਇਤਹਾਸ।
ਟਾਂਕ ਧਰਮ ਦੀ ਨਗਰੀ ਵਿਚ ਹੋਏ ਗੰਗਾ ਦਾਸ।
ਨੌਕਰ ਸੀ ਉਹ ਪੁਲਸ ’ਚ ਇਹ ਕੰਮ ਸੀ ਬਾਰਾਂ ਮਾਸ।
ਪੇਟੀ ਵਰਦੀ ਪੈਹਨ ਲਏ ਥਾਨੇ ਵਿਚ ਲਿਬਾਸ।
ਰਖਦੇ ਸੀ ਧਰਮਾਤਮਾਂ ਪਰਮਾਤਮਾਂ ਤੇ ਵਿਸ਼ਵਾਸ਼।
ਭਗਤ ਸਨ ਭਗਵਾਨ ਦੇ ਸਦਨਾਂ ਜਿਓਂ ਰਵਦਾਸ।
ਰਬੀ ਜੋਤ ਨੇ ਆਣ ਕੇ ਕੀਤਾ ਵਿਚ ਨਿਵਾਸ।
ਧਰੂ ਭਗਤ ਦੇ ਵਾਂਗਰਾਂ ਧਰ ਲਿਆ ਧਰਵਾਸ।
ਦੁਨੀਆਂ ਚੱਲ ਚੱਲ ਆਂਵਦੀ ਗੰਗਾ ਦਾਸ ਦੇ ਪਾਸ।
ਧਰਮੀ ਸਿਦਕ ਪਿਆਰ ਦੀ ਪਾ ਦੇਂਦੇ ਸਨ ਰਾਸ।

੭੩