ਪੰਨਾ:ਭਰੋਸਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹੀਂ ਜਾ ਕੇ ਦੁਨੀਆਂ ਤੇ ਰੱਬੀ ਤੂੰ ਬਾਣੀ।
ਕੋਈ ਚੀਜ਼ ਅੱਛੀ ਨਾ ਇਸ ਤੋਂ ਤੂੰ ਜਾਣੀ।

ਦੁਖੀਆਂ ਦੇ ਦੁਖੜੇ ਵੰਡਾਂਦਾ ਰਹੀਂ ਤੂੰ।
ਭੁਖਿਆਂ ਨੂੰ ਰੋਟੀ ਖਿਲਾਂਦਾ ਰਹੀਂ ਤੂੰ।

ਸਾਦੀ ਮੁਰਾਦੀ ਤਬੀਅਤ ਤੂੰ ਰੱਖੀਂ।
ਸਦਾ ਜੋੜੀ ਰੱਖੀਂ ਤੂੰ ਰੱਬ ਨਾਲ ਅੱਖੀਂ।

ਇਨਸਾਨ ਦੀ ਸ਼ਕਲ ਬਣ ਕੇ ਤੂੰ ਆਇਆ।
ਆਵਣ ਦਾ ਫ਼ਾਇਦਾ ਜੇ ਰੱਬ ਨੂੰ ਧਿਆਇਆ।

ਕਰੀਂ ਦੋਸ਼ ਕੋਈ ਨਾ ਬਣੀ ਤੂੰ ਬੇਦੋਸਾ।
ਇਕੋ ਵਾਹਿਗੁਰੂ ਤੇ ਸਦਾ ਰਖ ਭਰੋਸਾ।

੧੦