ਪੰਨਾ:ਭਾਈ ਗੁਰਦਾਸ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ :

ਅਲਹੁ ਅਗਮ ਖੁਦਾਈ ਬੰਦੇ

ਛੋਡਿ ਖਿਆਲ ਦੁਨੀਆ ਕੇ ਧੰਦੇ ।

ਸੜ-ਦਿਲਿਆਂ ਫੇਰ ਕਿਹਾ “ ਜੀ ਹੋਰ ਥਾਂ ਦੇਖੋ । ਤੀਜੀ ਵਾਰ ਸ਼ਬਦ ਆਇਆ :

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥

ਅਕਬਰ ਨੇ ੫੧ ਮੋਹਰਾਂ ਨਜ਼ਰ ਕੀਤਆਂ ਤੇ ਭਾਈ ਸਾਹਿਬ ਤੇ ਨਾਲ ਦਿਆਂ ਸਿਖਾਂ ਨੂੰ ਕੀਮਤੀ ਦੁਸ਼ਾਲੇ ਦਿੱਤੇ । ਤਿੰਨੇ ਵਾਰੀ ਭਾਈ ਸਾਹਿਬ ਨੇ ਪਾਠ ਕੀਤਾ | ਪਾਠ ਕਰਨਾ ਵੀ ਇਕ ਆਰਟ ਹੈ ਤੇ ਭਾਈ ਸਾਹਿਬ ਦਾ ਰਾਜ ਦਰਬਾਰ ਵਿਚ ਪਾਠ ਕਰਨਾ ਵੀ ਸਾਫ਼ ਦਸਦਾ ਹੈ ਕਿ ਆਪ ਏ ਸ ਹੁਨਰ ਤੋਂ ਵੀ ਪੱਕੇ ਜਾਣੂ ਸਨ ।

ਹੁਣ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਸ਼ਹਾਦਤ ਹੋ ਗਈ । ਆਪ ਦੀਆਂ ਵਾਰਾਂ ਜਾਂ ਕਬਿੱਤਾਂ ਵਿਚ ਕਿਤੇ ਵੀ ਏਸ ਪਾਸੇ ਇਸ਼ਾਰਾ ਨਹੀਂ । ਐਡਾ ਵਡਾ ਕਵੀ ਗੁਰੂ ਘਰ ਦੇ ਧੋਹੀਆਂ ਦੀ ਹਰ ਥਾਂ ਤੇ ਖਬਰ ਲਵੇ ਤੇ ਕਾਤਲਾਂ ਦਾ ਜ਼ਿਕਰ ਨਾ ਕਰੇ ਹੈਰਾਨੀ ਹੈ । ਕੁਰਬਾਨੀ ਦੇ ਇਤਹਾਸ ਵਿਚ ਜੇ ਸਤਿਗੁਰ-fਪਿਆਰ ਜ਼ਾਹਿਰ ਹੋਣਾ ਸੀ ਤੇ ਅਜਿਹਾ ਮਜ਼ਮੂਨ ਅਜਿਹੇ ਸਿਆਣੇ ਤੇ ਤੇ ਕਵੀ ਦੀ ਕਲਮੇਂ ਤੋਂ ਜ਼ਰੂਰ ਨਿਕਲਿਆ ਹੋਵੇਗਾ। ਪਰ ਮਲੂਮ ਹੁੰਦਾ ਹੈ ਉਹ ਵਾਰ ਏਧਰ ਓਧਰ ਹੋ ਗਈ ਹੈ । ਹੁਣ ਵੀ ਭਾਈ ਸਾਹਿਬ ਦੇ ਕਥਿਤ ਸਵੀਏ ੫੫੬ ਤੋਂ ੬੭੫ ਤਕ ਰਾਣਾ ਸੂਰਤ ਸਿੰਘ ਦੇ ਕਰਤਾ ਜੀ ਨੇ ਲੱਭੇ ਹਨ ।

ਏਸੇ ਨਕਤੇ ਨੂੰ ਧਿਆਨ ਵਿਚ ਰਖਦਿਆਂ ਰਾਣਾ ਸੂਰਤ ਸਿੰਘ ਦੇ ਕਰਤਾ ਜੀ ਨੇ ਲਿਖਿਆ ਹੈ ਕਿ ੨੪ਵੀਂ ਵਾਰ ਦੀ ੨੩ ਵੀ ਪਉੜੀ ਵਿਚ ਭਾਈਸਾਹਿਬ ਨੇ ਸ਼ਹੀਦੀ ਵਲ ਇਸ਼ਾਰਾ ਕੀਤਾ ਹੈ।ਪਉੜੀ ਦਾ ਭਾਵ ਉਹ


  • ਦੇਖੋ ਤਵਾਰੀਖ ਗੁਰੂ ਖਾਲਸਾ ਤੇ ਮਕਾਲਿਫ ਸਾਹਿਬ ਦਾ ਇਤਿਹਾਸ ।

੧੭.