ਪੰਨਾ:ਭਾਈ ਗੁਰਦਾਸ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਕੀਤੀ । ਸਰਦਾਰ ਸਾਹਿਬ ਨਾਲ ਬੜੇ ਸਵਾਲ ਜਵਾਬ ਹੋਏ ! ਨਹੀਂ ਨਿਕਲ ਰਿਹਾ ਜਿਹੜਾ* ਦਸਿਆ ਜਾਣਾ ਚਾਹੀਦਾ ਸੀ। ਖਿੱਚ ਘਸੀਟ ਕੇ ਜੇ ਅਰਥ ਬਣਨ ਤਾਂ ਏਨੇ ਬਣ ਸਕਦੇ ਹਨ ਕਿ ਹਜ਼ੂਰ ਸਮਾ ਗਏ । ਏਨੀ ਗਲ ਨਾਲ ਵੀ ਏਸ ਦੀ ਇਤਿਹਾਸਕ ਕੀਮਤ ਕੀ ਵਧ ਸਕਦੀ ਹੈ ? ਜ਼ੁਲਮ ਵਲ ਇਸ਼ਾਰਾ ਨਹ ਹਾਕਮਾਂ ਦੀ ਕਠੋਰਤਾ ਵਲ ਨਹੀਂ ਤੇ ਹੋਇਆ ਕੀ ?

ਇਹ ਸਤਰਾਂ ਲਿਖ ਕੇ ਸੀ ਚਾਤ੍ਰਿਕ ਜੀ ਤੋਂ ਪੂਜਣ ਜੋਗ ਭਾਈ ਵੀਰ ਸਿੰਘ ਜੀ ਦੀ ਸੇਵਾ ਵਿਚ ਪਤਰ ਭੇਜੇ ਕਿ ਆਪਣੀ ਲਿਖਤ ਉਤੇ ਵਧੇਰੇ ਰੋਸ਼ਨੀ ਪਾਓ । ਉਹਨਾ ਸੀ ਮਾਨ ਗਿਆਨੀ ਹਜ਼ਾਰਾ ਸਿੰਘ ਜੀ ਦੇ ਟੀਕਾ ਦਾ ਹਵਾਲਾ ਦਿੱਤਾ ਕਿ ਓਸ ਵਿਚ ਏਸ ਪਉੜੀ ਦਾ ਅਰਬ ਜੋ ਕੀਤਾ ਗਿਆ ਹੈ ਉਹਦਾ ਸਾਫ ਇਸ਼ਾਰਾ ਸਤਿ ਗੁਰੂ ਜੀ ਦੀ ਕਸ਼ਟਾਂ ਭਰੀ ਅਖੀਰੀ ਰਾਤ ਵਲ ਹੈ ।

ਪਿੰਸੀਪਲ ਜੋਧ ਸਿੰਘ ਸਾਹਿਬ ਦੀ ਸੇਵਾ ਵਿਚ ਦੋ ਵਾਰ ਹਾਜ਼ਰ ਹੋਇਆ ਤੇ ਉਹ ਸੋਚ ਸਮਝ ਤੇ ਵਿਚਾਰ ਕੇ ਫਰਮਾਇਆ “ਏਸ ਪਉੜੀ ਵਿਚੋਂ ਸ਼ਹੀਦੀ ਬਾਰੇ ਕੋਈ ਗੱਲ ਨਹੀਂ ਨਿਕਲਦੀ ਮੈਂ ਅਗੇ ਵੀ ਏਸ ਗਲ ਦਾ ਹਾਮੀ ਸਾਂ ਹੁਣ ਹੋਰ ਪੱਕਾ ਹੋਇਆ।

ਕੁਝ ਦਿਨਾਂ ਪਿੱਛੋਂ ਸ਼ਿਮਲੇ ਜਾਣਾ ਪਿਆ । ਸਰਦਾਰ ਕਪੂਰ ਸਿੰਘ ਆਈ.ਸੀ.ਐਸ. ਦੇ ਦਰਸ਼ਨ ਹੋਏ । ਉਪਰਲੀ ਸਾਰੀ ਗਲ ਉਹਨਾਂ ਪਉੜੀ