ਪੰਨਾ:ਭਾਈ ਗੁਰਦਾਸ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਬੇਨਤੀ ਕਰਨ ਤੇ ਉਹਨਾਂ ਨਾਲ ਦੀ ਚਿੱਠੀ ਲਿਖ ਭੇਜੀ, ਜਿਸ ਵਿਚ ਜ਼ਰੂਰੀ ਸਵਾਲ ਦਾ ਉਤਰ ਦਿੱਤਾ ਹੈ। ਇਕ ਥਾਂ ਆਪ ਨੇ ਰਵਾਇਤੀ ਗਲ ਵੀ ਧਬਾਈ, ਜਿਸ ਨੂੰ ਮੈਂ ਉੱਕਾ ਨਹੀਂ ਮੰਨਦਾ । ਉਹ ਕਹਿੰਦੇ ਹਨ ਭਾਰਤੀ ਪਰਿਪਾਟੀ ਵਿਚ ਇਸ਼ਾਰਾ ਹੀ ਹੋਦਾ ਹੈ । ਮੈਂ ਅਰਜ਼ ਕਰਦਾ ਹਾਂ ਭਾਰਤੀ ਪਰਿਪਾਟੀ ਵਿਚ ਰਮਾਇਨ, ਮਹਾਂ ਭਰਤ ਨੇ 'ਰਾਣ ਵੀ ਹਨ। ਭਾਵੇਂ ਕੁਝ ਹੈ ਉਹਨਾਂ ਦੀ ਅਖੀਰਲੀ ਦਲੀਲ ਗੰਭੀਰਤਾ ਤੇ ਵਿਚਾਰ ਭਰੀ ਹੈ ਜਿਸਨੂੰ ਮੈਂ ਨਾ ਮੰਨਦਾ ਹੋਇਆ ਵੀ ਅੱਖੋਂ ਉਹਲੇ ਨਹੀਂ ਕਰ ਸਕਦਾ । ਏਸ ਲਈ ਚਿੱਠੀ ਜਿਉਂ ਦੀ ਤਿਉਂ ਦੇ ਰਿਹਾ ਹਾਂ।

ਪੁੱਛ ਇਹ ਹੈ ਕਿ ਕੀ, ਭਾਈ ਗੁਰਦਾਸ ਦੀ ਵਾਰ, “ਰਹਿੰਦੇ ਗੁਰ ਦਰਯਾਓ ਵਿਚ’’, ਗੁਰੂ ਅੱਰ ਸਨ ਦੇ ਸ਼ਹੀਦੀ ਸਾਕੇ ਤੋਂ ਸਿੱਧਾ ਪ੍ਰਭਾਵਤ ਹੋ ਕੇ ਲਿਖੀ ਗਈ ਹੈ ? ਮੇਰਾ ਉੱਤੁ ਹੈ, ਹਾਂ । ਇਹ ਤਾਂ ਸਪੱਸ਼ਟ ਹੀ ਹੈ ਜੋ ਗੁਰੂ ਦੀ ਸਹਿਨ ਸ਼ਕਤਿ ਤਿਕਸ਼ਾ, ਸ਼ਾਂਤੀ, ਆਤਮਕ ਉਚਾਣ ਤੇ ਸ਼ਾਰੀਰਕ ਵਿਭੂਤੀਆਂ ਉਤੇ ਕਾਬੂ, ਵੱਲ ਜੋ ਇਸ਼ਾਰੇ ਇਸ ਵਾਰ ਵਿੱਚ ਕੁਤੇ ਗਏ ਹਨ, ਉਹਨਾਂ ਇਸ਼ਾਰਿਆਂ ਦੀ ੴ ਸਤਤਿ ਦਾ ਮਦੁਹ, ਗੁਰੂ ਅਰਜਨ ਹੀ ਹੈ, ਹੋਰ ਕੋਈ ਵਿਯੁੱਕਤੀਗਤ ਗੁਰੂ ਨਹੀਂ, ਕਿਉਂ ਜੋ ਵਾਰ ਦਾ ਅੰਤਮ ਚਰਣਾਧਾਰ ਹੈ ਗੁਰ ਅਰਜਣ ਵਿਟਹੁ ਕੁਰਬਾਣੀ 1ਇਹ ਵੀ ਸਿੱਧ ਹੈ, ਜੋ ਭਾਈ ਗੁਰਦਾਸ ਗੁਰੂ ਅਰਜਨ ਦੇ ਸ਼ਹੀਦੀ ਸਾਕੇ ਦਾ ਸਮਕਾਲੀ ਸੀ, ਤੇ ਰਵਾਯਤ ਇਉਂ ਭੀ ਹੈ, ਜੋ ਭਾਈ ਗੁਰਦਾਸ ਨੇ ਗੁਰੂ ਅਰਜਨ ਦੇ, ਬੰਦੀ ਖਾਨੇ ਵਿਚ ਪਏ ਹੋਏ ਤੇ ਤਸੀਹੇ ਸਹ ਰਹੇ, ਉਸ ਰਾਤ ਦਰਸ਼ਨ ਕੀਤੇ, ਜਿਸ ਤੋਂ ਕਿ ਦੂਜੀ ਸਵੇਰ, ਗੁਰੂ ਅਰਜਨ ਨੂੰ ਦਰਿਯਾ ਵਿਚ ਰੋਹੜ ਦਿਤਾ ਗਿਆ ਤੇ ਸਤਿਗੁਰੂ ਜੋਤੀ ਜੋਤ ਸਮਾ ਗਏ। ਕਿਵੇਂ ਵੀ ਹੋਵੇ, ਭਾਈ ਗੁਰਦਾਸ ਵਰਗੇ ਮਾਨਯ ਵਰ ਸਿੱਖ ਦਾ, ਗੁਰੂ ਵਯੁਕਤੀ ਨੂੰ

੧੯.