ਪੰਨਾ:ਭਾਈ ਗੁਰਦਾਸ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਣ। ਆਗਿਆ ਸਿਰ ਮੱਥੇ ਮੰਨੀ ਗੁਰੁ ਕੇ ਦਾਸ ਪਹੁੰਚੇ । ਗੱਲਾਂ ਹੋਈਆਂ,ਇਹਨਾਂ ਦੀ ਦਾਲ ਨਾ ਗਲੀ । ਭਾਈ ਸਾਹਿਬ ਨੇ ਕਹਿਣ ਦੇ ਹਰ ਢੰਗ ਨੂੰ ਵਰਤਿਆ ਕਿ ਕਿਸੇ ਤਰਾਂ ਉਹਦੇ ਦਿਮਾਗ ਵਿਚੋਂ ਜ਼ਹਿਰ ਨਿਕਲੇ ।

ਓਧਰ ਕੁੱਧ ਨੇ ਸੁਝਾਂ ਦੀਆਂ ਤਾਕੀਆਂ ਬੰਦ ਕੀਤੀਆਂ ਹੋਈਆਂ ਸਨ । ਕੋਈ ਝੀਥ ਨਹੀਂ ਸੀ ਰਹੀ ਜਿਥੋਂ ਭਾਈ ਸਾਹਿਬ ਦੀ ਦਲੀਲ ਦੀ ਕਿਰਣ ਅੰਦਰ ਧਸਦ । ਇਹ ਪਰਤ ਆਏ ।

ਪ੍ਰਿਥਵੀ ਚੰਦ, ਮਿਹਰਬਾਨ ਤੇ ਇਹਨਾਂ ਦੀ ਸੁੰਡੀ ਦੇ ਬੰਦਿਆਂ ਨੂੰ ਦੇਖ ਕੇ, ਮੂਰਖਾਂ ਤੇ ਮਨਮੁਖ ਮੀਣੇ ਦੀਆਂ ਵਾਰਾਂ ਤੇ ਪਉੜੀਆਂ ਲਿਖੀਆਂ ਜਾਪਦੀਆਂ ਹਨ ।

ਹਰ ਥਾਂ ਇਹ ਪਰਸੰਗ ਆਉਂਦਾ ਹੈ ਕਿ ਮੁਖੀ ਸਿਖਾਂ ਵਿਚ ਚਰਚਾ ਛਿੜੀ ਪਈ ਸਿੱਖੀ ਕੀ ਹੈ । ਹਰ ਇਕ ਨੇ ਆਪੋ ਆਪਣੀ ਸੂਝ ਦੱਸੀ ੫ਭਾਈ ਸਾਹਿਬ ਨੇ ਸਿੱਖੀ ਨੂੰ ਅਹਿੱਲ ਵਸਤੁ ਦਸਿਆ। ਗੁਰ ਕੋਈ ਸਾਂਗ ਧਾਰੇ ਪਰ ਪੱਕੇ ਸਿਦਕੀ ਸਿੱਖ ਅਡੋਲ ਰਹਿੰਦੇ ਹਨ ਤੇ ਚਟੱਕ ਆਪਣੀ ਵਾਰ ਵਿਚੋਂ ਪਉ ਸੁਣਾਈ : ਜੇ ਮਾਂ ਹੋਵੇ ਯਾਰ ਕਿਉਂ ਪੁੱਤ ਤਾਰੇ, ਗਾਂਈ ਮਾਣਕ ਨਿਗਲਿਆ ਪੇਟ ਪਾੜਨ ਮਾਰੇ । ਜੇ fਪਰ ਬਹੁ ਘਰ ਹੰਢਣਾ ਸਤੁ ਰਖੈ ਨਾਰੇ ਅਮਰ ਚਲਾਵੇ ਚੰਮ ਦੇ ਚਾਕਰੁ ਵੇਚਾਰੇ ਜੇ ਮਦੁ ਤਾ ਬਾਹਮਣੀ ਲੋਇ ਲਝਣ ਸਾਰੇ ਜੇ ਗੁਰੂ ਸਾਂਗ ਵੱਰਤਦਾ ਸਿੱਖ ਸਿਦਕ ਨੇ ਹਾਰੇ॥ ਵ i॥੩੫॥੫॥੨੦॥ ਗੁਰੂ ਸਾਹਿਬ ਸੁਣ ਕੇ ਹੈਰਾਨ ਹੋਏ ਪਈ ਵੱਡ ਸਿਖ ਵਿਚ ਹਉ ਆ ਗਈ ਹੈ। ਸਿੱਖੀ ਤਾਂ ਕੁਢਬੇ ਆਪੇ ਨੂੰ ਮੁਕਾਉਣ ਦਾ ਨਾਂ ੨੪.