ਪੰਨਾ:ਭਾਈ ਗੁਰਦਾਸ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਕਰਮੀ ਸੰਮਤ ੧੬੦੯ ਵਿਚ ਤੀਜੇ ਪਾਤਸ਼ਾਹ ਨ ਗੱਦੀ ਨੂੰ ਸੰਭਾਲਿਆ ਤੇ ਗੋਇੰਦਵਾਲ ਨਿਵਾਸ ਕੀਤਾ। ਏਸ ਵਕਤ ਪਿਆਰੇ ਬਾਲਕ ਦੀ ਵਿਦਿਆ ਵਲ ਧਿਆਨ ਗਿਆ। ਸ੍ਰੀ ਗੋਇੰਦ ਵਾਲ ਵਿਚ, ਹਰ ਮਤ ਦੇ ਆਲਮਾਂ ਤੇ ਪੰਡਿਤਾਂ ਦੀ ਆਵਾਜਾਈ ਰਹਿੰਦੀ। ਬਾਲਕ ਬਹਿਸਾਂ ਤੇ ਗੋਸ਼ਟੀਆਂ ਸਣਦਾ, ਵਿਉਂਤ ਨਾਲ ਪੁਰਾਣੇ ਇਲਮ ਪੜ੍ਹਨੇ ਸ਼ੁਰੂ ਕੀਤੇ। ਤਿੱਖੀ ਬੁੱਧ ਨੇ ਵੇਦ ਪੁਰਾਨ ਸ਼ਾਸਤਰ ਪੜੇ ਹੀ ਨਾ ਸਗੇ ਹੀਜ ਪਿਆਜ ਟੋਹ ਲਿਆ ਵੇਲੇ ਦੀ ਜ਼ੁਬਾਨ ਫਾਰਸੀ ਦੀ ਪੜਾਈ ਕੀਤੀ ਤੇ ਨਾਲ ਹੀ ਪੜਾਈ ਕੀਤੀ, ਦੁਨੀਆਂ ਦੀਵੀ।ਹਰ ਕੰਮ ਦਾ ਅੰਤਰਾ ਲਿਆ,ਹਰ ਗਲ ਦੇ ਦੋਵੇਂ ਪਖ ਤੱਕੇ, ਹਰ ਲਹਿਰ ਨੂੰ ਵਾਚਿਆ', ਹਰ ਚੀਜ਼ ਨੂੰ ਜਾਚਿਆ, ਹਰ ਬੰਦੇ ਨੂੰ ਪਰਖਿਆ, ਤੇ ਹਰ ਹੁਨਰ ਨੂੰ ਤੋਲਿਆ ਹਾੜਿਆ। ਸਿੱਖੀ ਨੂੰ ਹਿੱਕੇ ਲਾਇਆ ਤੇ ਗੁਰਦਾਸ ਕਰਾਇਆ।

ਗੁਰੂ ਤੀਜੇ ਪਾਤਸ਼ਾਹ ਜੀ ਨੇ ਪੜਾਇਆ ਲਿਖਾਇਆ ਤੇ ਸਮਝਾਇਆ। ਏਸ ਦਾ ਇਹ ਮਤਲਬ ਨਹੀਂ ਕਿ ਗੁਰਦਾਸ ਜੀ ਨੇ ਸਿੱਖੀ ਦਾ ਦਾਨ ਲਿਆ ਸੋਢੀ ਸੁਲਤਾਨ ਸਤਿਗੁਰ ਰਾਮ ਦਾਸ ਜੀ ਤੋਂ ਜਿਸ ਤਰ੍ਹ ਸੂਰਜ ਪਰਕਾਸ਼ ਦੀ ਇਹ ਤੁਕ। ਟਪਲਾ ਲਾਉਂਦੀ ਹੈ :

ਮੋ ਕਉ ਸਿੱਖੀ ਦੇਹੁ ਮਹਾਨੀ

ਗੁਰਦਾਸ ਜੀ ਪਰਮ ਸਿੱਖ ਸਨ। ਸਿੱਖ ਆਪਣੀ ਹਉਂ ਨੂੰ ਗੁਰੂ ਚਰਣਾਂ ਉਤੋਂ ਵਾਰ ਸਟਦਾ ਹੈ। ਆਪਣੀ ਬੁੱਧੀ ਦੇ ਚਮਤਕਾਰ ਨੂੰ ਉਹਦੀ ਬੁੱਧੀ ਦਾ ਚਮਤਕਾਰ ਤੇ ਆਪਣੀ ਕੀਤੀ ਨੂੰ ਗੁਰਦਵ ਦੀ ਕੀਤੀ ਹੀ ਜਾਣਦਾ ਹੈ। ਮਾਣ ਹੋਦੇ ਹੋਏ ਨਿਮਾਣਾ ਤੇ ਤਾਣ ਹੋਂਦੇ ਹੋਇ ਨਤਾਣਾ ਰਹਿੰਦਾ ਹੈ। ਸਿਖ ਰੋਜ ਗੁਰਦੇਵ ਪਾਸ ਬੇਨਤੀ ਕਰਦਾ ਹੈ “ਹੇ ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ ਦਿਉ, ਹਰ ਵੇਲੇ ਭੈਮਸਾ: ਰਹਿੰਦਾ ਹੈ ਮੈਂ ਸਿਦਕੋਂ ਡੋਲਾਂ ਨਾ ਤੇ ਸਿਦਕ ਰਖਣ ਰਖਾਉਣ ਵਾਲ ੧o.