ਪੰਨਾ:ਭਾਈ ਗੁਰਦਾਸ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

{{center}}

ਕਵੀ ਉਹ ਹੈ ਜਿਸ ਕੋਲ ਉਡਾਰੀ ਹੈ । ਖਿਆਲ ਉਡਾਰੀ ਨਾਲ ਕਵੀ ਕਿਤੇ ਦਾ ਕਤੇ ਜਾਂਦਾ ਹੈ । ਕਿਹਾ ਵੀ ਗਿਆ ਹੈ. ਜਿਥੇ ਨ ਪੁੱਜੇ ਰਵੀ ਉਥੇ ਪੁੱਜੇ ਕਵੀ, ਇਹ ਹੈ ਸ਼ਕਤੀ ਕਵੀ ਦੀ ਤੇ ਏਸਦਾ ਨਾਂ ਹੈ ਓਡਾਰੀ, ਇਮੈਜੀਨੇਸ਼ਨ, ਕਲਪਣਾ ਆਦਿ । ਬਹੁਤ ਵਾਰੀ ਖਿਆਲ ਉਡਾਰੀ ਨੂੰ ਜ਼ੋਰ ਆਪਣੇ ਅਨੁਭਵ ਜਾਂ ਬਹਮੁਖੀ ਗਿਆਨ ਤੋਂ ਮਿਲਦਾ ਹੈ । ਕਲਪਣਾ ਅਨੁਭਵ ਤੋਂ ਇਕ ਅਜਿਹਾ ਮਜ਼ਮੂਨ ਪੈਦਾ ਕਰਦੀ ਹੈ । ਜਿਹੜਾ ਇਉਂ ਲਗਦਾ ਹੈ, ਕਿ ਬਿਲਕੁਲ ਨਵਾਂ ਹੈ । ਜਿਸ ਤਰ੍ਹਾਂ ਸਿਆਣਾ ਚਿਤਰਕਾਰ ਦੇ ਜਾਂ ਕਈ ਰੰਗਾਂ ਨੂੰ ਮਿਲਾ ਕੇ ਤੀਜਾ ਰੰਗ ਪੈਦਾ ਕਰਦਾ ਹੈ, ਉਹ ਰੰਗ ਸੋਹਣਾ ਤੇ ਨਵਾਂ ਜਾਪਦਾ ਹੈ। ਏਸੇ ਤਰਾਂ ਕਵੀ, ਕਲਪਣਾ ਤੇ ਅਨੁਭਵ ਬਾਰੇ ਜ ਣੋ ॥ ਜ ਿਸ ਕ ਵੀ ਕੋਲ ਗਿਆਨ ਘਟ ਹੈ, ਓਸਦੀ ਰਚਨਾ ਵਿਚ ਨਵੀਨਤਾ ਘਟ ਜਾਵੇਗੀ, ਮੁੜ ਮੁੜ ਇੱਕੋ ਗਲ, ਇੱਕੋ ਉਪਮਾ ਤੇ ਹੋਰ ਅਜਿਹੀਆਂ ਕਹਿਣੀ ਨੂੰ ਸਵਾਰਨ ਵਾਲੀਆਂ ਚੀਜ਼ਾਂ ਵਾਰ ਵਾਰ ਆਉਣ ਗਿਆਂ, ਨਵੀਨਤਾ ਦਾ ਨਾਂ ਨਹੀਂ ਦਿੱਸੇਗਾ। ਗਲ ਵਿਚ ਅਸਰ ਨਹੀਂ ਹੋਵੇਗਾ, ਇਕ ਦਸਮੀ ਜਿਹੀ ਸ਼ੈ ਹੋਵੇਗੀ, ਕਵਿਤਾ ਦੀ ਰੂਹ ਤੋਂ ਬਿਨਾਂ, ਬੇਜਿੰਦੇ ਲਫ਼ਜ਼ਾਂ ਦਾ ਢੇਰ ਲਗ ਜਾਏਗਾ।

ਕਵੀ ਦੀ ਕਲਪਣਾ ਜਗਤ ਵਸਾ ਸਕਦੀ ਹੈ, ਪਰ ਅਸਲੀਅਤ ੮੪.'ਮੋਟੀ ਲਿਖਤ'