ਮਰੀਨਾਂ ਦੀ ਤੀਬਰਤਾ ਹੋਰ ਵਧ ਜਾਂਦੀ, ਤੇ ਉਹ ਮੁੜ ਪੁਛਦੀ:–
"ਆਪਾਂ ਵੀ ਓਥੇ ਜਾਵਾਂਗੇ ਅੰਬਾ ਕਦੇ...... ਮਾਂ ਕੋਲ... ਹੈਂ ਅੱਬਾ!"
ਉਮਰਾ ਕਿਸੇ ਖ਼ਿਆਲ ਵਿਚ ਡੁਬਾ ਚੁਪ ਖਲੋਤਾ ਬੇੜੀ ਦੇ ਬਾਦਬਾਨਾਂ ਵਲ ਵਿੰਹਦਾ ਰਹਿੰਦਾ। ਨਦੀ ਵਿਚ ਛੱਲਾਂ ਉਹਦੇ ਦਿਲ ਦੀ ਧੜਕਣ ਵਾਂਗ ਉਭਰਦੀਆਂ ਤੇ ਕੰਢਿਆਂ ਵਲ ਵਿਛਦੀਆਂ ਗੁਆਚ ਜਾਂਦੀਆਂ। ਕੋਈ ਮੱਛੀ ਪਾਣੀ ਵਿਚੋਂ ਸਿਰ ਕੱਢ ਕੇ ਛੁਲਕ ਕਰਦੀ ਚੁਭੀ ਮਾਰ ਜਾਂਦੀ। ਪਤਨੀ ਨਾਲ ਬੀਤੀ ਜ਼ਿੰਦਗਾਨੀ ਉਹਦੀਆਂ ਅੱਖਾਂ ਅੱਗੇ ਤਣ ਜਾਂਦੀ। ਉਹ ਮਰੀਨਾਂ ਦੇ ਪ੍ਰਸ਼ਨ ਦਾ ਕੋਈ ਉੱਤਰ ਨਾ ਦੇਂਦਾ। ਮਰੀਨਾਂ ਪਿਓ ਦੀ ਉਂਗਲ ਖਿੱਚ ਕੇ ਮੁੜ ਪੁਛਦੀ:-
"ਬੋਲ ਅੱਥਾ... ਦੱਸ ਵੀ..... ਆਪਾਂ ਜਾਵਾਂਗੇ ਨਾ ਓਥੇ?"
"ਹਾਂ... ਜਾਵਾਂਗੇ ਪੁੱਤ੍ਰ...... ਪਾਰ... ਪਾਰ" ਏਦੂੰ ਵਧ ਉਮਰਾ ਕੁਝ ਆਖ ਨਾ ਸਕਦਾ।
ਪਾਰਲਾ ਪਾਰ ਕੀ ਹੈ? ਇਹ ਜਾਨਣ ਦੀ ਮਰੀਨਾਂ ਨੂੰ ਬੜੀ ਰੀਝ ਸੀ। ਉਹ ਪਤਣ ਤੇ ਆਉਂਦੀ ਹੀ ਪਿਓ ਤੋਂ ਕੋਈ ਨਾ ਕੋਈ ਗੱਲ ਪਾਰਲੇ ਪਾਸੇ ਬਾਰੇ ਪੁਛਦੀ, ਪਰ ਉਮਰਾ ਅਕਾਸ਼ ਵਲ ਤਕਦਾ ਜਾਂ ਪਾਣੀ ਦੀਆਂ ਡੂੰਘਾਈਆਂ ਅੰਦਰ ਝਾਕਦਾ ਹੂੰ— ਹਾਂ ਕਰ ਛੱਡਦਾ।
ਮਰੀਨਾਂ ਘੋਗੇ, ਸਿੱਪੀਆਂ ਨਾਲ ਕੱਲੀ ਹੀ ਕੰਢੇ ਦੀ ਰੇਤ ਉਤੇ ਖੇਡਦੀ। ਕਦੇ ਸਿੱਪੀਆਂ ਨੂੰ ਭੰਨ ਕੇ ਕੀਚਰਾਂ ਕਰ ਦੇਂਦੀ, ਕਦੇ ਨਦੀ ਵਿਚ ਸੁੱਟ ਪਾਂਦੀ। ਜਾਓ "ਸਿੱਪੀਓ ਪਾਰਲੇ-ਪਾਸੇ।"
ਬੁੱਢਾ ਉਮਰਾ ਮਰੀਨਾਂ ਦੀਆਂ ਖੇਡਾਂ ਨੂੰ ਤਕ ਕੇ ਅੱਖਾਂ ਵਿਚ ਹਸਦਾ।
ਮਾਛੀ ਆ ਕੇ ਆਪਣੇ ਜਾਲ ਪਾਣੀ ਵਿਚ ਸੁੱਟ ਦੇਂਦੇ। ਮਰੀਨਾਂ ਤੜਫਦੀਆਂ ਮੱਛੀਆਂ ਕੋਲ ਜਾ ਖਲੋਂਦੀ ਤੇ ਉਨ੍ਹਾਂ ਨੂੰ ਪਿਆਰਦੀ। ਮੱਛੀਆਂ ਦੇ ਧੁਪ ਵਿਚ ਚਿਲਕਦੇ ਪਰ ਉਹਦੇ ਮਨ ਨੂੰ ਮੋਹ ਲੈਂਦੇ। ਕਦੇ ਕਿਸੇ ਮੱਛੀ
੪