ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/23

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਗੱਲਾਂ ਦੇ ਅਕਸ ਉਹਦੇ ਦਿਲੋਂ ਬੁਝੇ ਨਹੀਂ ਸਨ। ਬਾਲ ਵਰੇਸ ਦੀਆਂ ਕਈ ਸਿਮ੍ਰਤੀਆਂ ਬੁਢੇਪੇ ਤੀਕ ਦਿਲ ਦੀਆਂ ਤਹਿਆਂ ਵਿਚ ਲੁਕੀਆਂ ਲੰਘ ਜਾਂਦੀਆਂ ਹਨ, ਅਤੇ ਕਈ ਸ਼ੰਕੇ ਉਮਰ ਭਰ ਅਨ-ਨਵਿਰਤੇ ਹੀ ਟਿਕੇ ਰਹਿੰਦੇ ਹਨ।

ਮਰੀਨਾਂ ਦਾ ਬਚਪਨ ਤੋਂ ਇਹ ਵਿਸ਼ਵਾਸ ਦ੍ਰਿੜ੍ਹ ਹੋ ਗਿਆ ਸੀ ਕਿ ਪਾਰਲੇ ਪਾਸੇ ਦੀ ਬਸਤੀ ਕੋਈ ਵਚਿਤ੍ਰ ਦੇਸ ਹੈ।

ਮਰੀਨਾਂ ਨੇ ਇਕ ਦਿਨ ਹਠ ਨਾਲ ਅੱਬਾ ਨੂੰ ਆਖਿਆ ਕਿ ਉਹ ਬੇੜੀ ਠਿਲ੍ਹ ਕੇ ਪਾਰ ਲੈ ਜਾਵੇਗੀ, ਕੱਲੀ ਹੀ— ਆਪਣੀ ਹਿੰਮਤ ਤੇ ਜ਼ੋਰ ਨਾਲ— ਕਿਉਂਕਿ ਹੁਣ ਉਹ ਪਹਿਲੋਂ ਨਾਲੋਂ ਕਿਤੇ ਤਕੜੀ ਸੀ।

ਰਾਤ ਨਿਖਰੀ ਹੋਈ ਸੀ। ਚਾਨਣੀ ਨਦੀ ਦੀ ਸ਼ਾਂਤ ਹਿਕ ਉਤੇ ਚੁੰਮਣਾਂ ਪਈ ਸੁਟਦੀ ਸੀ। ਬੇੜੀ ਦੇ ਬਾਦਬਾਨ ਸਖਣੇ ਸਨ, ਕਿਉਂਕਿ ਫ਼ਿਜ਼ਾ ਵਿਚ ਇਕ ਰੁਮਕਾ ਵੀ ਪੌਣ ਦਾ ਨਹੀਂ ਸੀ ਹਿਲਦਾ। ਗੁੱਮਾ ਜਿਹਾ ਹੋਇਆ ਹੋਇਆ ਸੀ।

ਮਰੀਨਾਂ ਨੇ ਬੇੜੀ ਠਿਲ੍ਹ ਦਿਤੀ- ਹੌਲੀ ਹੌਲੀ ਤੋਰਦੀ ਸੀ, ਮਤੇ ਬੇ-ਕਾਬੂ ਹੀ ਹੋ ਜਾਵੇ। ਅਲ੍ਹੜ ਕੋਲੋਂ ਪਤਵਾਰ ਦਾ ਰੁਖ਼ ਵੀ ਸੇਧ ਵਿਚ ਨਹੀਂ ਸੀ ਰਹਿੰਦਾ। ਉਮਰਾ ਕੰਢੇ ਤੇ ਖਲੋਤਾ ਨੀਝ ਲਾ ਕੇ ਤੱਕ ਰਿਹਾ ਸੀ। ਚਪੂਆਂ ਉਤੇ ਮਰੀਨਾਂ ਦੀਆਂ ਬਾਹਾਂ ਉਡਦੀ ਕਬੂਤਰੀ ਦੇ ਖੰਭਾਂ ਵਾਂਗ ਖੁਲ੍ਹਦੀਆਂ ਸਨ।

ਕਿਸ਼ਤੀ ਵਿਚਕਾਰਲੀਆਂ ਧਾਰਾਂ ਵਿਚ ਵਹਿ ਰਹੀ ਸੀ। ਮੁੜ੍ਹਕੇ ਦੀਆਂ ਤਤੀਰੀਆਂ ਮਰੀਨਾਂ ਦੇ ਮੱਥੇ ਉਤੇ ਚਾਨਣੀ ਵਿਚ ਇੰਜ ਚਮਕ ਰਹੀਆਂ ਸਨ ਜੀਕਰ ਪਹਾੜ ਦੀ ਹਿੱਕ ਵਿਚੋਂ ਮਹੀਨ ਕੂਲਾਂ ਫੁਟ ਵਹਿੰਦੀਆਂ ਹਨ।

ਜਿਉਂ ਜਿਉਂ ਥੋੜੀ ਦੂਰ ਹੁੰਦੀ ਜਾਂਦੀ, ਉਮਰੇ ਦਾ ਦਿਲ ਧਕ ਧਕ ਪਿਆ ਕਰਦਾ ਸੀ।

ਏਕਾ ਏਕੀ ਕਹਿਰ ਦਾ ਝੱਖੜ ਝੁਲਿਆ। ਨਦੀ ਵਿਚ ਸ਼ੂਕਰ ਪੈਦਾ