ਜੀਉਣੇ ਦੇ ਮੁਰੱਬੇ ਅਜ ਪਾਣੀ ਦੀ ਵਾਰੀ ਸੀ। ਓਹਦਾ ਕਾਮਾ ਹਟ ਚੁਕਾ ਸੀ। ਉਹ ਆਥਣ ਨੂੰ ਗੱਡਾ ਜੋੜ ਕੇ ਮਰੱਬੇ ਚਲਾ ਗਿਆ। ਉਸ ਸੋਚਿਆ ਸੀ ਕਿ ਓਧਰੋਂ ਪਾਣੀ ਲਾ ਕੇ ਉਹ ਸਵੇਰੇ ਕਚਹਿਰੀ ਚਲਾ ਜਾਇਗਾ। ਉਸ ਨੇ ਸੁਣਿਆ ਹੋਇਆ ਸੀ ਕਾਨੂੰਨੀ ਵਿਆਹ ਵੀ ਹੋ ਸਕਦੇ ਹਨ। ਓਹਨੇ ਵੇਲੇ ਸਿਰ ਪਾਣੀ ਵਢ ਲਿਆ। ਖਾਲ ਕਮਾਦੀ ਵਿਚ ਪੈਂਦਾ ਕਰ ਕੇ ਉਹ ਪਿੱਛੇ ਵਲ ਫੇਰਾ ਮਾਰਨ ਟੁਰ ਪਿਆ ਕਿ ਕਿਧਰੇ ਖਾਲ ਨਾ ਟੁਟ ਜਾਏ ਜਾਂ ਮੋਘੇ ਵਿਚ ਫੂਸ ਨਾ ਅੜੇ। ਮੋਘਾ ਨਹਿਰ ਦੇ ਪੁਲ ਕੋਲ ਸੀ।
ਅਧੀ ਰਾਤ ਦਾ ਨ੍ਹੇਰਾ ਗਾੜ੍ਹਾ ਹੋ ਚੁਕਾ ਸੀ। ਸੁੰਨਸਾਨ ਪੈਲੀਆਂ ਵਿਚ ਕਦੇ ਕੋਈ ਕੋਈ ਡੱਡੀ ਟੱਰਰਾਂਦੀ ਸੀ। ਉੱਲੂ ਦੀ ਹੂਕ ਨਾਲ ਦਿਲ ਪਿਆ ਦਹਿਲਦਾ ਸੀ। ਜਿਉਂਣਾ ਖ਼ਿਆਲਾਂ ਦੀ ਉਧੇੜ ਬੁਣ ਵਿਚ ਮੋਢੇ ਤੇ ਕਹੀ ਰਖੀ ਚਲਾ ਜਾਂਦਾ ਸੀ। ਅਚਾਨਕ ਕਿਸੇ ਗਡੇ ਦੇ ਪਹੀਆਂ ਚੀਂ ਚੀਂ ਚੀਂ ਓਹਦੇ ਕੰਨੀ ਪਈ। ੳਹ ਖਾਲ ਦੀ ਵੱਟ ਤੇ ਖਲੋ ਗਿਆ। ਫੇਰ ਓਹਨੇ ਕਿਸੇ ਦੁਖੀਆ ਦੇ ਝੀਣੇ ਵੈਣ ਰਾਤ ਦੇ ਸਨਾਟਿਆਂ ਵਿਚੋਂ ਆਉਂਦੇ ਸੁਣੇ। ਓਹਦਾ ਮੱਥਾ ਠਣਕਿਆ, ਤੇ ਹੌਂਕਣੀ ਜਿਹੀ ਚੜ੍ਹਨ ਲਗ ਪਈ। ਉਹ ਸਹਿਜੇ ਜਿਹੇ ਅਗੇ ਵਧਿਆ। ਗੱਡਾ ਪੁਲ ਦੇ ਵਿਚਕਾਰ ਖਲੋ ਗਿਆ। ਜਿਉਣਾ ਝਾੜਾਂ ਵਿਚੋਂ ਲੰਘ ਕੇ ਨਹਿਰ ਦੀ ਪਟੜੀ ਤੇ ਜਾ ਚੜ੍ਹਿਆ, ਉਹ ਪੁਲ ਤੋਂ ਇਕ ਫ਼ਰਲਾਂਗ ਉਰੇ ਸੀ। ਗਡੇ ਕੋਲ ਘੁਸਰ ਮੁਸਰ ਹੋਈ, ਫੇਰ ਇਕ ਕਲਕਾਰੀ ਰਾਤ ਦੀ ਚੁਪ ਨੂੰ ਤੜਫਾਂਦੀ ਨਿਕਲੀ, ਤੇ 'ਬਹੁੜ ਵੇ ਜਿਉਣਿਆਂ' ਆਂਹਦਿਆਂ ਕੋਈ ਸੂਰਤ ਘੜ੍ਹੱਮ ਕਰਕੇ ਨਹਿਰ ਵਿਚ ਡਿੱਗੀ। ਗਡੇ ਵਾਲਾ ਬੌਲਦਾਂ ਨੂੰ ਛੇੜ ਅਹੁ ਜਾ ਅਹੁ ਜਾ।
ਜਿਉਣਾ ਸਿਰ ਤੋੜ ਭੱਜਿਆ। ਰੁੜ੍ਹੀ ਜਾਂਦੀ ਤਾਰੋ ਕੋਲ ਜਾ ਛਾਲ ਮਾਰੀ। ਛੱਲਾਂ ਨਾਲ ਘੋਲ ਕਰ ਕੇ ਓਹਨੇ ਜਾ ਤਾਰੋ ਨੂੰ ਫੜਿਆ ਤੇ ਕੰਢੇ ਵਲ ਵਧਣ ਲਗਾ। ਪਾਣੀ ਓਹਦੀ ਕੋਈ ਵਾਹ ਨਹੀਂ ਸੀ ਚਲਣ ਦਿੰਦਾ। ਘੁੰਮਣ ਘੇਰੀ ਦੇ ਪਲਸੋਟੇ ਵਿਚ ਆ ਕੇ ਉਹ ਚੁਭੀ ਖਾ ਜਾਂਦਾ ਸੀ। ਓਹਦਾ ਪਿੰਡਾ ਸੁੰਨ ਹੋ ਗਿਆ ਸੀ। ਓਹਦੀ ਇਕ ਬਾਂਹ ਵਿਚ ਤਾਰੋ ਤੇ ਦੂਜੀ ਨਾਲ