ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਪਾਣੀ ਨੂੰ ਚੀਰਦਾ ਸੀ। ਉਸ ਹੰਭੇ ਹੋਏ ਨੇ ਮਸਾਂ ਮਸਾਂ ਕੰਢਾ ਲਿਆ। ਤਾਰੋ ਨੂੰ ਖਿੱਚ ਕੇ ਪਟੜੀ ਉਤੇ ਆਂਦਾ, ਉਹ ਬੇਹੋਸ਼ ਸੀ। ਜਿਉਣੇ ਕਾਹਲੀ ਨਾਲ ਉਹਦਾ ਦਿਲ ਟੋਹਿਆ, ਧੜਕਦਾ ਸੀ। ਉਹਦੀ ਜਾਨ ਵਿਚ ਜਾਨ ਆਈ ਤੇ ਸਾਰਾ ਥਕੇਵਾਂ ਲਹਿ ਗਿਆ। ਫੇਰ ਉਸਨੂੰ ਮੋਢਿਆਂ ਤੇ ਚੁਕ ਕੇ ਪੈਲੀਆਂ ਵਿਚੋਂ ਦੀ ਆਪਣੇ ਮੁਰੱਬੇ ਪਹੁੰਚਿਆ ਤੇ ਬੌਲਦਾਂ ਦੀਆਂ ਝੁਲਾਂ ਵਿਚ ਉਹਨੂੰ ਵਲ੍ਹੇਟ ਕੇ ਅਗ ਬਾਲੀ — ਚਿਰ ਤਕ ਉਹਨੂੰ ਸੇਕ ਦੇਂਦਾ ਰਿਹਾ।

ਜਦੋਂ ਤਾਰੋ ਦਾ ਪਿੰਡਾ ਨਿੱਘਾ ਹੋ ਗਿਆ ਤਾਂ ਉਹਨੇ ਅਖ ਪੁਟੀ "ਜਿਉਣਿਆਂ,ਜਿਉਣਿਆਂ ਬਹੁੜੀ" ਉਹ ਬਰੜਾ ਰਹੀ ਸੀ।

ਜਿਉਣੇ ਅਗ ਹੋਰ ਤੇਜ਼ ਕੀਤੀ। ਆਪਣੀ ਪਗ ਦਾ ਇੰਨੂੰ ਬਣਾਇਆ, ਉਹਨੂੰ ਤੱਤਿਆਂ ਕਰ ਕੇ ਤਾਰੋ ਦੀਆਂ ਵਖੀਆਂ ਮਘਾ ਰਿਹਾ ਸੀ। ਕੁਝ ਚਿਰ ਪਿਛੋਂ ਉਹ ਠੀਕ ਹੋਸ਼ ਵਿਚ ਹੋ ਗਈ। ਪਰ ਜਿਉਣੇ ਉਹਨੂੰ ਉਠਣ ਨਾ ਦਿੱਤਾ, ਸੇਕ ਵਿਚ ਹੀ ਪਾਈ ਰਖਿਆ। ਉਹ ਸਹਿਜੇ ਸਹਿਜੇ ਆਪਣੇ ਦੁਖੜੇ ਫੋਲ ਰਹੀ ਸੀ।

ਤੜਕਾ ਹੋ ਗਿਆ। ਜਿਉਣੇ ਗਡਾ ਜੋੜਿਆ, ਉਤੇ ਝੁਲਾਂ ਵਿਛਾ ਕੇ ਤਾਰੋ ਨੂੰ ਬਿਠਾ ਦਿੱਤਾ। ਉਹ ਸ਼ਹਿਰ ਨੂੰ ਟੁਰ ਵਗੇ। ਪਹੁ ਫਟਦੀ ਨੂੰ ਉਹ ਕਚਹਿਰੀ ਅਗੇ ਸਨ, ਗਡੇ ਤੋਂ ਲਹਿ ਕੇ ਦੋਵੇਂ ਜਣੇ ਬਜ਼ਾਰ ਗਏ ਤੇ ਗਰਮ ਦੁਧ ਪੀਤਾ।

ਕਚਹਿਰੀ ਲਗ ਗਈ। ਮੈਜਿਸਟਰੇਟ ਆ ਗਿਆ। ਕੁਝ ਪੇਸ਼ੀਆਂ ਭੁਗਤਣ ਮਗਰੋਂ ਇਹ ਦੋਵੇਂ ਜਾ ਹਾਜ਼ਰ ਹੋਏ ਤੇ ਸਾਰੀ ਹਡ ਬੀਤੀ ਅੱਖਰ ਅੱਖਰ ਆਖ ਸੁਣਾਈ। ਮੈਜਿਸਟਰੇਟ ਸੁਣ ਕੇ ਗ਼ਜ਼ਬ ਵਿਚ ਆ ਗਿਆ, ਪਿਆਦੇ ਹਥ ਪਰਵਾਨਾ ਘਲ ਸਾਰੇ ਪੈਂਚ ਸਣੇ ਨੱਥੂ ਸਦ ਬੁਲਾਏ। ਪਿੰਡ ਸ਼ਹਿਰੋਂ ਨੇੜੇ ਹੀ ਸੀ। ਸਿਪਾਹੀ ਦੋਂਹ ਘੰਟਿਆਂ ਅੰਦਰ ਉਹਨਾਂ ਨੂੰ ਨਾਲ ਲੈ ਕੇ ਪਰਤ ਆਇਆ। ਓਹ ਮੈਜਿਸਟਰੇਟ ਅਗੇ ਪਾਲ ਵਿਚ ਖਲੋਤੇ ਓਸ ਜੋੜੀ ਵਲ ਝਾਕ ਝਾਕ ਹਰਿਆਨ ਹੋ ਰਹੇ ਸਨ।

25