ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਈ ਵਰੇ ਹੋਰ ਜ਼ਿੰਦਗੀ ਦੇ ਬੀਤ ਗਏ। ਮੱਛੀਆਂ ਨਾਲ ਖੇਡਦੀ ਖੇਡਦੀ ਪ੍ਰੀਨਾਂ ਨੇ ਤੇਰ੍ਹਵੇਂ ਵਰ੍ਹੇ ਵਿਚ ਪੈਰ ਜਾ ਰਖਿਆ। ਉਹ ਆਪਣੀ ਝੁਗੀ ਦੁਆਲੇ ਚਹਿਕਦੇ ਪੰਛੀ ਵਾਂਗੂ ਫਟਕਦੀ ਹੁੰਦੀ ਸੀ। ਇਕ ਝੱਲਾ ਜਿਹਾ ਹੁਸਨ ਉਹਦੀ ਜੁਆਨੀ ਵਿਚੋਂ ਫੁਟ ਨਿਕਲਿਆ ਸੀ। ਉਹ ਬਾਪੂ ਬਾਪੂ ਕੂਕ ਕੇ ਸਾਗਰ ਦੀ ਬੀਤੀ ਜ਼ਿੰਦਗੀ ਦੇ ਸੜੇ ਸੁਫ਼ਨੇ ਜਗਾ ਘਤਦੀ ਸੀ। ਉਹ ਕਈ ਵਾਰ ਝੁਗੀਓਂ ਦੂਰ ਵੀ ਚਲੀ ਜਾਂਦੀ ਹੁੰਦੀ ਸੀ।

ਇਕ ਦਿਨ ਹਨੇਰੀ ਮਗਰੋਂ ਮੀਂਹ ਪੈ ਕੇ ਹਟਿਆ ਸੀ। ਅਗਾੜੀ ਦਰਖ਼ਤ ਦੇ ਸੰਘਣੇ ਪਤਿਆਂ ਵਿਚ ਕੋਇਲ ਪਈ ਕੂਕਦੀ ਸੀ। ਅਕਾਸ਼ ਤੇ ਮੋਟੇ ਮੋਟੇ ਬੱਦਲ ਏਧਰ ਓਧਰ ਤਾਰੀਆਂ ਲਾਂਦੇ ਸਨ। ਪ੍ਰੀਨਾਂ ਬਾਹਰੋਂ ਪਰਤ ਰਹੀ ਸੀ। ਉਹਨੂੰ ਦੁਰੇਡੀ ਪਹਾੜੀ ਉਤੇ ਬੱਦਲਾਂ ਦੀ ਧੁੰਦ ਵਿਚੋਂ ਕੋਈ ਵਜੂਦ ਲਹਿੰਦਾ ਨਜ਼ਰੀਂ ਆਇਆ। ਬੜੀ ਕਾਹਲੀ ਕਾਹਲੀ ਹਰਿਆ ਹੋਇਆ ਉਹ ਪ੍ਰੀਨਾਂ ਦੇ ਕੋਲ ਆ ਪਹੁੰਚਿਆ।

"ਕੀ ਰਾਤ ਕੱਟਣ ਲਈ ਏਥੇ ਕੋਈ ਥਾਂ ਨੇੜੇ ਹੈ......ਮੈਂ.......ਮੈਂ ਰਾਤ.....ਛੇਤੀ ਦਸੋ?"

"ਹੈ ਸਾਡਾ ਘਰ ਕੋਲ ਈ......" ਪ੍ਰੀਨਾਂ ਨੇ ਉਤਰ ਦਿਤਾ।

"ਕਿਧਰ?"

"ਮੇਰੇ ਨਾਲੋ ਨਾਲ ਟੂਰੇ ਆਓ...... ਸਾਡੀ ਝੁਗੀ ਵਲ....ਅਸੀਂ ਮਾਹੀਗੀਰ ਹਾਂ।"

ਛੇਤੀ ਹੀ ਉਹ ਝੁਗੀ ਵਿਚ ਆ ਵੜੇ। ਸਾਗਰ ਮੱਛੀਆਂ ਵੇਚ ਕੇ ਹੁਣੇ ਮੁੜਿਆ ਸੀ। ਓਪਰੇ ਨੂੰ ਸਾਹ ਚੜ੍ਹਿਆ ਹੋਇਆ ਸੀ, ਤੇ ਉਹਦੀਆਂ ਅੱਖਾਂ ਵਿਚ ਸਹਿਮ।

"ਇਹ ਰਾਤੀਂ ਸਾਡੀ ਝੁਗੀ ਵਿਚ ਰਵ੍ਹੇਗਾ.... ਬਾਪੂ...... ਵਿਚਾਰੇ ਨੂੰ ਹਨੇਰਾ ਹੋ ਰਿਹਾ ਸੀ।.....ਤਦੇ ਤੇ ਮੇਰੇ ਨਾਲ ਆਇਆ ਹੈ" ਪ੍ਰੀਨਾਂ ਨੇ ਸਾਗਰ ਵਲ ਝਾਕ ਕੇ ਆਖਿਆ।

"ਤੁਹਾਡੀ ਕੁੜੀ ਨੇ ਬੜੀ ਮੇਹਰਬਾਨੀ ਕੀਤੀ ਮੇਰੇ ਤੇ,.....ਮੈਨੂੰ

46