ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਛੇਤੀ ਹੀ ਪ੍ਰੀਨਾਂ ਮਸੂਮ ਜਿਹੀ ਅਦਾ ਨਾਲ ਕੋਈ ਗੱਲ ਛੇੜ ਕੇ ਉਹਦੀਆਂ ਲੜੀਆਂ ਤੋੜ ਘੱਤਦੀ।

"ਹਿੰਦੀ! ਅਜ ਆਪਾਂ ਸਮੁੰਦਰ ਤੇ ਮਛੀਆਂ ਫੜਨ ਚਲਾਂਗੇ— ਚੰਗਾ" ਉਹ ਆਖਦੀ।

"ਪਰ ਪ੍ਰੀਨਾਂ ਮੈਂ ਦਿਨੇ ਜਾ ਨਹੀਂ ਸਕਦਾ— ਉਹ ਫੜ ਲੈਣਗੇ।"

"ਨਹੀਂ ਰਾਤੀਂ— ਹੁਣ ਤੇ ਚਾਨਣੀਆਂ ਰਾਤਾਂ ਨੇ।”

ਉਹ ਦੋਵੇਂ ਸਮੁੰਦਰ ਤਟ ਤੇ ਜਾ ਖਲੋਂਦੇ। ਚਾਨਣੀ ਵਿਚ ਮੋਟੀਆਂ ਨੀਲੀਆਂ ਲਹਿਰਾਂ ਇਉਂ ਜਾਪਦੀਆਂ ਜੇਕਰ ਉਨ੍ਹ੍ਹਾਂ ਦੀ ਪਿਠ ਵਿਚ ਪੰਘਰੀ ਹੋਈ ਚਾਂਦੀ ਛਲਕਦੀ ਹੁੰਦੀ ਹੈ। ਤੇ ਪ੍ਰੀਨਾਂ ਹਿੰਦੀ ਵਲ ਝਾਕ ਕੇ ਆਖਦੀ— "ਸੁਟ ਜਾਲ" ਉਹਦੇ ਹਵਾ ਵਿਚ ਫੈਲਦੇ ਵਾਲ ਹਿੰਦੀ ਨੂੰ ਪੰਛੀ ਫਾਹਣ ਵਾਲੀ ਫਾਹੀ ਵਾਂਗੂ ਭਾਸਦੇ।

"ਨਹੀਂ— ਤੂਹੀਓਂ ਸੁਟ ਪ੍ਰੀਨਾਂ— ਜਾਲ" ਤੇ ਸਮੁੰਦਰੀ ਦਰਖ਼ਤਾਂ ਦੀ ਸਾਏਂ ਸਾਏਂ ਹਿੰਦੀ ਦੇ ਕੰਨਾਂ ਨੂੰ ਛੁਹਦੀ ਲੰਘ ਜਾਂਦੀ। ਪ੍ਰੀਨਾਂ ਹਸਦੀ ਹਸਦੀ ਮਸਾਂ ਜਾਲ ਸੁਟਦੀ। ਮਗਰੋਂ ਦੋਵੇਂ ਰਲ ਕੇ ਉਹਨੂੰ ਬਾਹਰ ਧੂੰਦੇ। ਪ੍ਰੀਨਾਂ ਦੇ ਹਥ ਪਾਣੀ ਤੇ ਸਮੁੰਦਰੀ ਪੌਣ ਨਾਲ ਜਦੋਂ ਨਰ ਜਾਂਦੇ ਤਾਂ ਹਿੰਦੀ ਉਹਨਾਂ ਨੂੰ ਆਪਣੇ ਹਥਾਂ ਵਿਚ ਘੁਟਦਾ। ਉਹ ਆਪਣੀ ਸਾਰੀ ਆਤਮਾ ਪੋਟਿਆਂ ਵਿਚ ਖਿਚ ਕੇ ਪੁੰਨਾਂ ਦੇ ਹਥ ਨਿਘਿਆਂ ਕਰ ਛੰਡਦਾ।

ਕਦੇ ਸਵੇਰ ਸਾਰ ਹਿੰਦੀ ਉਠ ਕੇ ਦੂਰ ਪਰੇ ਧੁੰਦਲੀਆਂ ਪਹਾੜੀਆਂ ਵਲ ਨੀਝ ਲਾ ਕੇ ਤਕਦਾ। ਏਨੇ ਨੂੰ ਪਹੁ ਫੁਟਾਲੇ ਦੀ ਗਾਹੜੀ ਲਾਲੀ ਝੁਗੀ ਦੇ ਫੁੱਲਾਂ ਤੇ ਥਰਕਣ ਲਗ ਜਾਂਦੀ।

“ਕੀ ਪਿਆ ਤਕਨਾ ਏਂ ਓਧਰ?" ਪ੍ਰੀਨਾਂ ਹਿੰਦੀ ਦੇ ਕੋਲ ਆ ਕੇ ਉਹਦਾ ਮੋਢਾ ਹਲੂਣਦੀ।

ਪ੍ਰੀਨਾਂ ਦੀ ਛੁਹ ਨਾਲ ਨੌਜਵਾਨ ਹਿੰਦੀ ਨੂੰ ਝੁਨਝੁਨੀ ਜਹੀ ਆ ਜਾਂਦੀ —"ਆਪਣੇ ਦੇਸ਼ ਵਲੋਂ ਨਿਕਲਦੇ ਸੂਰਜ ਨੂੰ ਪ੍ਰੀਨਾਂ!—" ਉਹ

੪੯