ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਤਰ ਦੇਂਦਾ।

"ਤੇਰਾ ਦੇਸ਼ — ਦੂਰ ਹੈ ਤੇਰਾ ਦੇਸ਼ - ਤਕਣ ਤੇ ਜੀ ਕਰਦਾ ਹੈ ਤੇਰਾ ਦੇਸ਼" ਪ੍ਰੀਨਾਂ ਦੀਆਂ ਅਖਾਂ ਵਿਚ ਵੀ ਇਕ ਰੀਝ ਜਿਹੀ ਝਲਕ ਉਠਦੀ।

"ਹਛਾ — ਜੇ ਭਾਗਾਂ ਵਿਚ ਹੋਇਆ ਤਾਂ - ਮੇਰਾ ਦੇਸ਼" ਹਿੰਦੀ ਕੁਝ ਗੁਆਚਿਆ ਜਿਹਾ ਉੱਤਰ ਦੇਂਦਾ।

ਝੁੱਗੀ ਅੰਦਰ ਸਾਗਰ ਇਨ੍ਹਾਂ ਦੀਆਂ ਗਲਾਂ ਸੁਣ ਕੇ ਤੜਫ਼ ਉਠਦਾ। ਕਦੇ ਉਹਦੀਆਂ ਅਖਾਂ ਆਪ ਮੁਹਾਰੀਆਂ ਫੁਟ ਵਹਿੰਦੀਆਂ ਤੇ ਉਹ ਦਿਲ ਨੂੰ ਜਾਣੀ ਬੋਚ ਕੇ ਆਖਦਾ — "ਨਾ ਪੁਤ੍ਰ ਵਤਨ ਵਲ ਨਾ ਝਾਕੋ ਉਹਦੇ ਗੀਤ ਮਨ੍ਹਾਂ ਨੇ ਏਸ ਧਰਤੀ ਉਤੇ" ਪਰ ਅਭੋਲ ਪ੍ਰੀਨਾਂ ਕੂਕ ਉਠਦੀ — ਬਾਪੂ ਮੈਂ ਜਾਣਾ ਹੈ ਇਹਦਾ ਦੇਸ਼ ਤਕਣ — ਹਿੰਦੀ ਜ਼ਰੂਰ ਖੜੀਂ ਮੈਨੂੰ — ਖੜੇਂਗਾ ਨਾ?"

ਸਾਗਰ ਦੂੰਹਾਂ ਨੂੰ ਅੰਦਰ ਸੱਦ ਲੈਂਦਾ। ਝੁੱਗੀ ਦੇ ਨ੍ਹੇਰੇ ਵਿਚ ਸਾਗਰ ਦੇ ਸਮੇਂ — ਬਕਾਏ ਨੈਣ ਧੁੰਦਲੀਆਂ ਜੋਤਾਂ ਵਾਂਗ ਲਿਸ਼ਕਦੇ ਦਿਖਾਈ ਦੇਂਦੇ।

ਰਾਤੀਂ ਤ੍ਰੈਵੇ ਜਦੋਂ ਸਮੁੰਦਰ ਕੰਢੇ ਦੀਆਂ ਪਹਾੜੀਆਂ ਉਤੇ ਚੜ੍ਹਦੇ ਤਾਂ ਪ੍ਰੀਨਾਂ ਟਪੋਸੀਆਂ ਮਾਰਦੀ ਹੋਰ ਉਚੇਰੀਆਂ ਉਨ੍ਹਾਂ ਟੀਸੀਆਂ ਤੇ ਜਾ ਖਲੋਂਦੀ, ਜਿਨ੍ਹਾਂ ਪਿਛੋਂ ਚੰਨ ਨਿਕਲਦਾ ਹੁੰਦਾ ਸੀ। ਹੇਠਾਂ ਖਲੋਤਾ ਹਿੰਦੀ ਨੀਝ ਲਾ ਕੇ ਅਕਾਸ਼ ਤੇ ਪ੍ਰੀਨਾਂ ਦੋਹਾਂ ਵਲ ਵੇਂਹਦਾ — ਦੋਹਾਂ ਚੰਨਾਂ ਨੂੰ।

ਸਾਗਰ ਕੋਲ ਖਲੋਤਾ ਏਸ ਮਲੂਕੜੀ ਜੋੜੀ ਵਲ ਤਕਦਾ। ਇਕ ਝੁਣਕਾਰ ਜਿਹੀ ਉਹਦੇ ਅੰਦਰੋਂ ਸੰਗੀਤ ਵਾਂਗੂ ਨਿਕਲਦੀ। ਉਹਨੂੰ ਹਿੰਦੀ ਦੇ ਚੱਜ-ਆਚਾਰ ਵਿਚ ਖਿੱਚ ਜਾਪੀ ਸੀ ਇਸੇ ਲਈ — ਹਿੰਦੀ ਵਿਚ ਉਹਦਾ ਵਿਸ਼ਵਾਸ ਡੂੰਘਾਈ ਫੜ ਚੁਕਾ ਹੋਇਆ ਸੀ।

ਸਾਗਰ ਹੁਣ ਦਿਨੋ ਦਿਨ ਬਿਰਧ ਹੁੰਦਾ ਜਾਂਦਾ ਸੀ। ਹਸਰਤਾਂ ਨੇ ਉਹਦੀ ਜ਼ਿੰਦਗੀ ਵਿਚ ਟੋਟ ਪਾ ਘੱਤੀ। ਸਮੁੰਦਰੀ ਵਾਵਾਂ ਉਹਨੂੰ ਪੱਥ

50