ਤੀਜਾ ਉਹਦੀ ਚੁੰਨੀ ਧੂ ਘੱਤਦੀ, ਕੋਲੋਂ ਇਕ ਹੋਰ ਪਾਣੀ ਉੱਤੇ ਖਾਲੀ ਘੜਾ ਤਰਾਂਦੀ ਤੇ ਕੋਈ ਘੜੇ ਨੂੰ ਵੰਗਾਂ ਵਾਲੀ ਛਣਕਦੀ ਬਾਂਹ ਨਾਲ ਫੜ ਲੈਂਦੀ।
ਏਕਾ ਏਕੀ ਉਨ੍ਹਾਂ ਨੂੰਇਕ ਸੁਰੀਲੀ ਜਿਹੀ ਵਾਜ ਸੁਣਾਈ ਵਿੱਤੀ। ਸਾਰੀਆਂ ਨੇ ਹਰਨੀਆਂ ਵਾਂਗ ਧੌਣਾਂ ਚੁੱਕ ਕੇ ਤਕਣਾ ਸ਼ੁਰੂ ਕਰ ਦਿੱਤਾ। ਪਰ ਉਨ੍ਹਾਂ ਨੂੰ ਦਿੱਸਿਆ ਕੁਝ ਨਾ। ਕਿਸੇ ਉਨ੍ਹਾਂ ਵਿਚੋਂ ਆਖਿਆ:-
"ਨਦੀ ਦਾ ਰੌਲਾ ਏ ਹੋਰ ਤੇ ਕੁਝ ਨਹੀਂ।
"ਮੇਰੇ ਖ਼ਿਆਲੇਂ ਦਰਖ਼ਤਾਂ ਵਿਚੋਂ ਦੀ ਲੰਘਦੀ ਪੌਣ ਏ" ਦੂਜੀ ਕੂਈ।
"ਪਰ ਇਹ ਤੇ ਕੁਝ ਹੋਰ ਈ ਲਗਦਾ ਏ,ਕੇਡੀ ਖਿਚ ਵੇ- ਸੁਰ ਵਿਚ" ਖੇਮੀ ਬੋਲੀ।
"ਨੀ ਖੇਮੀਏ ਤੇਰੀਆਂ ਵੰਗਾਂ ਦੀ ਘੜੀ ਮੁੜੀ ਉਠਦੀ ਛਣਕਾਰ ਹੀ ਨਾ ਹੋਵੇ" ਕੋਲੋਂ ਇਕ ਹੋਰ ਨੇ ਠਠੇ ਨਾਲ ਆਖਿਆ।
"ਪਰ ਉਹ ਤੱਕੋ ਨੀ! ਕੰਢੇ ਦੇ ਉਚੇ ਜਿਹੇ ਥੇਹ ਤੇ - ਉਹ ਜਿਥੇ ਸੂਹੇ ਸੂਹੇ ਬਦਲ ਪਾਣੀ ਨਾਲ ਲਗੇ ਹੋਏ ਨੇ - ਕੌਣ ਏ?" ਖੇਮੀ ਮੁੜ ਬੋਲੀ। ਉਸ ਦੀ ਨਿਗਾਹ ਦੂਰ ਕੁਝ ਤਕਦੀ ਸੀ।
ਚਰਾਂਦ ਵਿਚ ਲੱਥੇ ਹੋਏ ਟਪਰੀ ਵਾਸਾਂ ਦਾ ਮੁੰਡਾ ਮਿਹਰੂ ਥੇਹ ਉਤੇ ਖਲੋਤਾ ਬੰਸਰੀ ਪਿਆ ਵਜਾਂਦਾ ਸੀ। ਸੱਜੇ ਖੱਬੇ ਉਹਦੀਆਂ ਬਕਰੀਆਂ ਚਰ ਰਹੀਆਂ ਸਨ। ਆਥਣ ਦੀ ਫ਼ਿਜ਼ਾ ਵਿਚ ਉਹਦੀ ਬੰਸਰੀ ਨੇ ਇਕ ਸੰਗੀਤ ਪੈਦਾ ਕਰ ਦਿੱਤਾ ਹੋਇਆ ਸੀ। ਉਹ ਕੁੜੀਆਂ ਵਲ ਮਟਕ ਨਾਲ ਵਜਾਂਦਾ ਲਗਾ ਆਉਂਦਾ ਸੀ। ਏਸੇ ਰਾਹ ਉਸ ਟਪਰੀਆਂ ਵਲ ਆਪ ਆਪਣੀਆਂ ਬਕਰੀਆਂ ਖੜਨੀਆਂ ਸਾ ਨੇ। ਉਹ ਢੇਰ ਨੇੜੇ ਆ ਚੁੱਕਾ ਸੀ।
ਕੁੜੀਆਂ ਨੇ ਘੜੇ ਪਾਣੀ ਉਤੇ ਰਖਕੇ ਫੜੇ ਹੋਏ ਸਨ। ਮਿਹਰੂ ਨੇ ਇਕ ਲੰਮੀ ਜਿਹੀ ਹੇਕ ਬੰਸਰੀ ਵਿਚੋਂ ਕਢਣੀ ਸ਼ੁਰੂ ਕੀਤੀ। ਪਤਾ ਨਹੀਂ ਹੇਕ ਵਿਚ ਕੀ ਧੂ ਸੀ, ਪਾਣੀ, ਬਿਰਛ, ਪੰਛੀ ਸਾਰੇ ਪ੍ਰਭਾਵਤ ਹੋਏ ਜਾਪਦੇ ਸਨ।
੭੮