ਸਮੱਗਰੀ 'ਤੇ ਜਾਓ

ਪੰਨਾ:ਭੁੱਖੀਆਂ ਰੂਹਾਂ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਹਾਂ ਰਲ ਕੇ ਘੜਾ ਚੁਕ ਲਿਆ। ਲਜਿਆ ਦੀ ਲਾਲੀ ਨਾਲ ਖੇਮੀ ਦਾ ਮੂੰਹ ਭੁਖ ਪਿਆ ਤੇ ਮੱਥੇ ਤੇ ਪਰਸੀਨੇ ਦੇ ਤੁਪਕੇ ਲਿਸ਼ਕ ਉਠੇ। ਹੁਣ ਉਹ ਤੁਰੀਆਂ ਜਾ ਰਹੀਆਂ ਸਨ।

ਅਜੇ ਮਸਾਂ ਪੈਲੀ ਕੁ ਹੀ ਲੰਘੀਆਂ ਹੋਣਗੀਆਂ ਕਿ ਮਿਹਰੂ ਨੇ ਮੁੜ ਬੰਸਰੀ ਛੇੜ ਦਿਤੀ। ਓਹਦੇ ਥਿੜਕਦੇ ਤਾਨਾਂ ਵਿਚ ਕਿਸੇ ਜ਼ਿੰਦਗੀ ਦਾ ਸ਼ੋਰ ਬੰਦ ਸੀ। ਖੇਮੀ ਦਾ ਧਿਆਨ ਕਈ ਵਾਰ ਬੰਸਰੀ ਵਲ ਗਿਆ – ਕਈ ਵਾਰ ਤੋਂ ਉਹ ਖਲੋ ਵੀ ਜਾਂਦੀ ਸੀ, ਏਵੇਂ ਚੁਟਕੀ ਭਰ ਲਈ। ਇਕ ਵਾਰ ਬੇ-ਧਿਆਨੀ ਜਿਹੀ ਪਿਛਾਂਹ ਨੂੰ ਝਾਕਦੀ ਸੀ ਕਿ ਇਕ ਕੁੜੀ ਨੇ ਆਖਿਆ:-

"ਬੜੀ ਮੋਹਿਤ ਹੋ ਗਈ ਜਾਪਦੀ ਏਂ – ਬੰਸਰੀ ਤੇ"

"ਬੰਸਰੀ ਥੋੜੇ ਸੁਣਨੀ ਆਂ - ਮੈਨੂੰ ਤੇ ਓਸ ਤੇ ਰੋਹ ਪਿਆ ਚੜ੍ਹਦਾ ਜੇ"

"ਕਿਉਂ ? ਕਿਹੜੀ ਗੱਲੋ ਭਲਾ"

"ਓਸ ਮੈਨੂੰ ਘੜਾ ਕਿਉਂ ਚੁਕਾਇਆ – ਉਹ ਕੌਣ ਹੁੰਦਾ ਏ ਚੁਕਾਣ ਵਾਲਾ - ਓਪਰਾ ਮਿਹਰੂ, ਜੀ ਕਰਦਾ ਏ ਬੰਸਰੀ ਖੋਹ ਕੇ ਤੋੜ ਘੜਾਂ" ਹੁਣ ਪਿੰਡ ਆ ਗਿਆ ਸੀ। ਉਹ ਆਪੋ ਆਪਣੇ ਘਰੀਂ ਜਾ ਵੜੀਆਂ।

ਰਾਤੀਂ ਖੇਮੀ ਮੰਜੇ ਤੇ ਪਈ ਸੋਚਦੀ ਸੀ – ਬੰਸਰੀ – ਚੰਗੀ ਸੀ ਕਿ ਮੰਦੀ - ਸੋਹਣੀ ਸੀ ਕਿ ਕੋਝੀ – ਮਿਠੀ ਸੀ ਕਿ ਕੌੜੀ - ਗੌਂਦੀ ਸੀ ਕਿ ਰੋਂਦੀ – ਮਿਹਰੂ ਦੇ ਬੁਲ੍ਹ ਸੁਰਾਂ ਕਢਦੇ ਸਨ ਕਿ ਬੰਸਰੀ ਦਾ ਛੇਕ –

ਉਹ ਕਈ ਵਾਰ ਨਦੀ ਤੇ ਕੱਲੀ ਵੀ ਲਗੀ ਜਾਂਦੀ ਹੁੰਦੀ ਸੀ। ਜਾਂਦੀ ਨੂੰ ਹੀ ਕੰਢੇ, ਟਿੱਬੇ ਜਾਂ ਚਰਾਂਦ ਵਿਚ ਏਧਰ ਓਧਰ ਮਿਹਰੂ ਬੰਸਰੀ ਜਾਂਦੀ

੮੦