ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

[ਭੁੱਲੜ ਜੱਟ

(੧੪)

ਪੰਜਾਬੀ ਮੇਲੇ]


ਸਾਰੀਆਂ- ਹੈ!ਹੈ!!ਹੈ!ਹੈ!! ਚੋਬਰ ਵਾਧਾ।
ਬੁਢੀ - ਲੋਕੋ ਕਿਸਮਤ ਮੇਰੀ ਖੋਟੀ
       ਮਰ ਗਿਆ ਪੁਤ ਉਮਰ ਹੀ ਛੋਟੀ
       ਛੰਡ ਪਹਨਿਆ ਰੱਜ ਨਾ ਖਾਧਾ।
       ਹੈ!ਹੈ!!ਹੈ!ਹੈ!! ਚੋਬਰ ਵਾਧਾ।
ਸਾਰੀਆਂ- ਹੈ। ਹੈ!! ਹੈ। ਹੈ!! ਚੋਬਰ ਵਾਧਾ।
ਬੁਢੀ - ਰੈਹ ਗਈ ਮਾਂ ਕਰਮਾਂ ਦੀ ਮਾਰੀ
       ਦੂਜੀ ਬਹੂ, ਬਹੂ* ਮੁਟਯਾਰੀ
       ਜਿਸਦਾ ਕੰਤ ਮੌਤ ਨੇ ਖਧਾ
       ਹੈ!ਹੈ!!ਹੈ!ਹੈ!! ਚੋਬਰ ਵਾਧਾ।
ਸਾਰੀਆ- ਹੈ!ਹੈ!!ਹੈ!ਹੈ!! ਚੋਬਰ ਵਾਧਾ।
ਬੁਢੀ - ਨਾਲ ਬਹੂ ਦੇ ਮੈਨੂੰ ਲਿਆਇਆ
       ਨਾਲੇ ਹੋਰ ਕਟੰਬ ਸਬਾਇਆ
       ਜਾਂਦੀ ਵਾਰ ਨਾ ਪੁਛਿਆ ਪਾਧ।
ਸਾਰੀਆਂ- ਹੈ!ਹੈ!!ਹੈ!ਹੈ!! ਚੋਬਰ ਵਾਧਾ।
ਬੁਢੀ- ਮੁੜ ਕਰ ਫੇਰ ਕਦੀ ਨਾ ਔਣਾਂ
       ਡੂੰਘੀ ਨੀਂਦਰ ਸਦ ਹੀ ਸੌਣਾਂ
       ਢੂੰਡ ਫਿਰੀ ਮੈਂ ਕਿਤੇ ਨਾ ਲਾਧਾ
       ਹੈ!ਹੈ!!ਹੈ!ਹੈ!! ਚੋਬਰ ਵਾਧਾ।
ਸਾਰੀਆਂ- ਹੈ!ਹੈ!!ਹੈ!ਹੈ!! ਚੋਬਰ ਵਾਧਾ।
ਬੁਢੀ- ਇਹ ਸੀ ਕਲਗੀਧਰ ਦਾ ਮੇਲਾ
       ਲੁਚੇ ਪੌਂਦੇ ਆਣ ਝਮੇਲਾ।
       ਜੇਹਾ ਬੀਜ ਤਿਹਾ ਫਲ! ਖਾਧਾ
       ਹੈ ਹੈ!! ਹੈ!ਹੈ!! ਚੋਬਰ ਵਾਧਾ।


*ਬੈਠੂਗੀ