ਸਮੱਗਰੀ 'ਤੇ ਜਾਓ

ਪੰਨਾ:ਭੁੱਲੜ ਜੱਟ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

[ਭੁੱਲੜ ਜੱਟ

(੪੬)

ਪੰਜਾਬੀ ਮੇਲੇ]

ਫੇਰ ਕਿਉਂ ਮੇਲਾ ਫਿਰਦਾ ਏਡ ਹੁੰਕਾਰਿਆਂ
ਸਿੱਕ ਗੁਰ ਦਰਸ਼ਨ ਵਾਲੀ ਲਗੀ ਪਿਅਰਿਆ।
ਇਹ ਜੱਥਾ ਉਕਤ ਝੋਕ ਪੜ੍ਹਦਾ ਹੋਇਆ ਸਾਡੇ ਨਾਲ
ਹੀ ਆ ਰਲਿਆ ਸਾਡਾ ਇਕੱਠ ਲਗ ਪਗ ਦੋ ਸੌ ਸਿੰਘ ਦੇ
ਹੋਗਿਆ ਸਾਡੇ ਇਸਤਰਾਂ ਪ੍ਰਚਾਰ ਕਰਨ ਦੇ ਤ੍ਰੀਕੇ ਨੂੰ ਮੇਰੇ
ਨਾਲ ਦਾ ਲੰਗੜਾ, ਘੁੜਕੂ ਹਲਵਾਈ, ਭਾਈ ਰਾਮਦਾਸ ਤੇ
ਬਜ਼ਾਰ ਦੇ ਬਣੀਏ ਹਲਵਾਈ ਆਰ ਆਮ ਮੇਲਾ ਵੇਖਕੇ
ਹੱਕੇ ਬੱਕੇ ਰੈਹ ਗਏ। ਕਿਸਦੀ ਮਜਾਲ ਸੀ ਜੋ ਗੰਦੇ ਮੰਦੇ ਗੀਤ
ਗਾਵੰਦਾ ਜੱਥੇ ਦੇ ਸਾਹਮਣੇ ਆ ਜਾਂਦਾ।
ਸਗੋਂ ਬਹੁਤੀ ਭੀੜ ਭਾੜ ਵਿਚ ਸਾਡੇ ਜੱਥੇ ਦੇ ਨਾਲਦੇ
ਪੰਜ ਸੱਤ ਸਿੰਘਾਂ ਨੇ ਦਸ ਵੀਹ ਲੰਗਾੜੇ (ਬੁਰਛੇ) ਬੁਰੇ ਗੀਤ
ਗੌਂਦੇ ਸੁਨਕੇ ਝਾੜ ਸੁੱਟੇ। ਸਿੰਘਾਂ ਦੀਆਂ ਵਧੀਕੀ ਪਰ ਅਸੀ
ਇਹਨਾਂ ਨੂੰ ਬਹੁਤ ਲਾਣ ਤਾਣ ਕਰਨ ਤੋਂ ਬਿਨਾਂ ਤਨਖਾਹਏ
ਕਰਨ ਤੀਕ ਵੀ ਅੱਪੜੇ। ਅਰ ਆਖਿਆਂ ਕਿ ਮਾਰ ਕੁੱਟ
ਕਰਨੀ ਸਾਡਾ ਮਿਸ਼ਨ ਨਹੀਂ। ਇਸ ਅੱਗ ਦੇ ਲੂਠੇ ਹੋਏ ਤਾਂ
ਮੇਲੇ ਵਿਚ ਹੋਰ ਲੋਗ ਵੀ ਬਥੇਰੇ ਹਨ। ਫਿਰ ਸਾਡੇ ਵਿਚ
ਕੀਹ ਵਾਧਾ ਹੋਇਆ ਜੋ ਅਸੀ ਵੀ ਹੋਰ ਖਲਕਤ ਵਾਗੂੰ
"ਪ੍ਰੇਮ ਪ੍ਰਚਾਰ" ਛੱਡ ਕੇ 'ਮਰ ਸ਼ਿਕਾਰ" ਬਨ ਗਏ?
ਸਾਡਾ ਮਿਸ਼ਨ ਪ੍ਰੇਮ ਪ੍ਰਚਾਰ ਹੈ ਨਾਂਕਿ ਡਾਂਗ ਸੋਟਾ।
ਇਸਦੇ ਉਪਰੰਤ ਅਸੀ ਦੋਵੇਂ ਜੱਥੇ ਰਲ ਮਿਲਕੇ ਹੇਠਾਂ
ਲਿਖਯਾ * ਗੀਤ ਗਾਵੰਦੇ ੨ ਸਾਰੇ ਮੇਲੇ ਵਿਚ ਫਿਰਨ ਲੱਗੇ॥



*ਅੱਗੇ ਜੋ ਗੀਤ ਦਰਜ ਕੀਤਾ ਹੋਇਆ ਹੈ ਉਹ
ਫੇਰਿਆਂ ਅਰਥਾਤ ਵਿਆਹ ਦੇ ਗੀਤਾਂ ਦੀ ਤਰਜ ਪਰ
ਗਾਵਿਆ ਜਾਂਦਾਹੈ॥