ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦੪

ਭੂਦਾਨ ਚੜ੍ਹਦੀ ਕਲਾ 'ਚ



ਸਾਡੀ ਅੰਤਮ ਮੰਗ ਹੈ ਕਿ ਸਭ ਤੋਂ ਪਹਿਲਾਂ ਸਾਰੀ-ਦੀ-ਸਾਰੀ ਜ਼ਮੀਨ ਪਿੰਡ ਦੀ ਮਲਕੀਅਤ ਬਣਾ ਕੇ ਇਹ ਪਿੰਡ ਸਮਾਜ ਸਾਰੇ ਪਿੰਡਾਂ ਦਾ ਸਰਬ ਸੰਮਤੀ ਨਾਲ ਚੁਣਿਆਂ ਹੋਇਆ ਪਰਤੀਨਿਧ ਮੰਡਲ ਹੋਵੇਗਾ।

ਫਿਰ ਇਹ ਪਿੰਡ ਸਮਾਜ ਜਾਂ ਸਰਵੌਦਯ-ਮੰਡਲ ਹਰ ਇਕ ਦੀ ਲੋੜ ਵੇਖੇਗਾ ਕਿ ਉਹਦੇ ਘਰ ਵਿਚ ਕਿੰਨੇ ਜੀਅ ਹਨ, ਕਿੰਨੇ ਵਾਹੀ ਕਰ ਸਕਦੇ ਹਨ, ਅਤੇ ਕਿੰਨੀ ਜ਼ਮੀਨ ਪਿੰਡ ਵਿਚ ਹੈ। ਫਿਰ ਪਿੰਡ ਦੀ ਜ਼ਮੀਨ ਦੀ ਮਿਸ਼ਰਤ ਅਨੁਸਾਰ ਉਹ ਹਰ ਇਕ ਵਾਹੀ ਕਰਨ ਵਾਲੇ ਨੂੰ ਜ਼ਮੀਨ ਵੰਡ ਦੇਵੇਗਾ। ਇਹ ਜ਼ਮੀਨ ਪਰਤੀ ਵਿਅਕਤੀ ਇਕ ਏਕੜ ਹੋਵੇਗੀ-ਇਹ ਸਾਡਾ ਅੰਦਾਜ਼ਾ ਹੈ।
 
ਕਿਤੇ ਦੋ ਏਕੜ ਵੀ ਹੋ ਸਕਦੀ ਹੈ ਅਤੇ ਕਿਤੇ ਇਸ ਨਾਲੋਂ ਜ਼ਿਆਦਾ ਵੀ। ਜੇ ਕਿਤੇ ਜ਼ਿਆਦਾ ਜ਼ਮੀਨ ਬਚੇ, ਤਾਂ ਹੋਰ ਬੇਜ਼ਮੀਨਾ ਨੂੰ ਵੀ ਉਥੇ ਆਉਣ ਦਾ ਸੱਦਾ ਦਿੱਤਾ ਜਾਵੇਗਾ ਜੇ ਉਨ੍ਹਾਂ ਲਈ ਉਨ੍ਹਾਂ ਦੀ ਪਹਿਲੀ ਥਾਂ ਤੇ ਬਚ ਹੀ ਨਾ ਸਕੀ ਹੋਵੇ।

ਇਸ ਤਰ੍ਹਾਂ ਸਭ ਦੀਆਂ ਨਿਜੀ ਲੋੜਾਂ ਅਤੇ ਜ਼ਮੀਨ ਦੀ ਮਿਕਦਾਰ ਵੇਖਕੇ ਜ਼ਮੀਨ ਵੰਡੀ ਜਾਵੇਗੀ। ਇਹਦੀ ਵੰਡ ਲਈ ਦੋ ਸ਼ਰਤਾਂ ਹੋਣਗੀਆਂ। ਇਕ ਤਾਂ ਇਹ ਕਿ ਕੁਝ ਜ਼ਮੀਨ ਪਿੰਡ ਦੀ ਸਾਂਝੀ ਵਰਤੋਂ ਲਈ ਰਖ ਲਈ ਜਾਵੇਗੀ, ਜੀਹਦੇ ਵਿਚ ਸਾਰੇ ਸ਼ਰਮਦਾਨ ਦੇ ਰੂਪ ਵਿਚ ਕਿਰਤ ਕਰਨਗੇ ਅਤੇ ਉਹਦਾ ਲਾਭ ਵੀ ਸਭ ਨੂੰ ਪਹੁੰਚੇਗਾ। ਇਹਦੇ ਤੋਂ ਪਿੰਡ ਦੇ ਸਾਂਝੇ ਖਰਚ ਚਲਣਗੇ। ਦੂਜੇ ਚਰਾਗਾਹ ਆਦਿ ਲਈ ਵੀ ਕੁਝ ਜ਼ਮੀਨ ਛਡ ਦਿੱਤੀ ਜਾਵੇਗੀ।

ਇਕ ਗਲ ਏਥੇ ਸਪਸ਼ਟ ਹੈ ਕਿ ਜਿਹੜੀ ਜ਼ਮੀਨ ਦਿੱਤੀ ਜਾਵੇਗੀ। ਉਹ ਵਾਹੁਣ ਅਤੇ ਖਾਣ ਲਈ ਦਿੱਤੀ ਜਾਵੇਗੀ, ਜੀਹਦੇ ਵਿਚ ਕਿ ੧੫-੨੦ ਸਾਲ ਦੇ ਬਾਅਦ ਘਾਟਾ ਵਾਧਾ ਵੀ ਹੋ ਸਕਦਾ ਹੈ। ਕਿਸੇ ਘਰ ਵਿਚ ਜੀਅ ਵਧਣਗੇ, ਤਾਂ ਪਿੰਡ ਵਾਲਿਆਂ ਨੂੰ ਸਾਂਝੀ ਜ਼ਮੀਨ ਵਿਚੋਂ