ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪

ਭੂਦਾਨ ਚੜ੍ਹਦੀ ਕਲਾ 'ਚ

ਦੁਜੇ ਮਸਲੇ ਹਲ ਕਰਨ ਦੀ ਵੀ ਸ਼ਕਤੀ ਪੈਦਾ ਹੋਵੇਗੀ। ਫਿਰ ਸਾਡੇ ਹਥ ਵਿਚ ਇਕ ਅਜਿਹੀ ਕੁੰਜੀ ਆ ਜਾਂਦੀ ਹੈ, ਜਿਸ ਨਾਲ ਪਚਾਸੋਂ ਤਾਲੇ ਖੁਲ੍ਹ ਜਾਣਗੇ। ਸਾਡੇ ਦੇਸ਼ ਵਿਚ 'ਪਰਮੇਸ਼ਵਰ ਦੀ ਕ੍ਰਿਪਾ' ਨਾਲ ਕਾਫੀ ਮਸਲੇ ਹਨ। ਮੈਂ 'ਪਰਮੇਸ਼ਵਰ ਦੀ ਕ੍ਰਿਪਾ' ਸ਼ਬਦ ਜਾਣ ਬੁਝ ਕੇ ਆਖਿਆ, ਹੈ, ਕਿਉਂਕਿ ਈਸ਼ਵਰ ਦੀ ਅਕ੍ਰਿਪਾ ਹੋਵੇਗੀ ਤਾਂ ਦੇਸ਼ ਵਿਚ ਮਸਲੇ ਹੀ ਨਹੀਂ ਹੋਣਗੇ। ਈਸ਼ਵਰ ਦੀ ਕ੍ਰਿਪਾ ਹੈ, ਇਸ ਲਈ ਮਸਲੇ ਹਨ ਅਤੇ ਮਨੁਖ ਦੀ ਬੁਧੀ ਨਾਲ ਉਹਨਾਂ ਨੂੰ ਹਲ ਕਰਨਾ ਹੈ। ਅਸੀਂ ਤਾਂ ਅਜਿਹੇ ਜ਼ਮਾਨੇ ਵਿਚ ਜਿਉਣਾ ਹੀ ਨਹੀਂ ਚਾਹਵਾਂਗੇ, ਜਿਸ ਦੇ ਵਿਚ ਮਸਲੇ ਨਹੀਂ ਹੋਣਗੇ। ਅਸੀਂ ਤਾਂ ਪ੍ਰਭੂ ਨੂੰ ਕਹਾਂਗੇ ਕਿ ਹੇ ਪ੍ਰਭੂ! ਸਾਨੂੰ ਅਜਿਹੇ ਹੀ ਜ਼ਮਾਨੇ ਵਿਚ ਜਨਮ ਦੇਣਾ ਜਿਥੇ ਮਸਲਿਆਂ ਦਾ ਟਾਕਰਾ ਕਰਨਾ ਪਵੇ, ਕੁਝ ਪੁਰਸ਼ਾਰਥ ਕਰਨਾ ਪਵੇ, ਇਸ ਲਈ ਮਸਲਿਆਂ ਦਾ ਹਲ ਹੋਣਾ ਜ਼ਰੂਰੀ ਹੈ। ਪਰੰਤੂ ਉਹਨਾਂ ਨੂੰ ਕਿਸ ਤਰ੍ਹਾਂ ਹਲ ਕੀਤਾ ਜਾਏ, ਇਸ ਦਾ ਕਾਰਗਰ ਤਰੀਕਾ ਲਭਣਾ ਚਾਹੀਦਾ ਹੈ। ਹੁਣ ਇਕ ਅਜਿਹਾ ਤਰੀਕਾ ਹਥ ਆ ਗਿਆ ਹੈ।

ਜੁਗ ਨੂੰ ਵੀਚਾਰ ਦੀ ਭੁਖ ਹੈ

ਜਦੋਂ ਜ਼ਮੀਣ ਗਰਮੀ ਨਾਲ ਤਪਦੀ ਹੈ, ਤਦ ਉਹ ਉੱਪਰ ਦੀ ਵਰਖਾ ਦਾ ਰਾਹ ਵੇਖਦੀ ਰਹਿੰਦੀ ਹੈ। ਜਦੋਂ ਵਰਖਾ ਆਉਂਦੀ ਹੈ, ਤਦ ਮਿੱਟੀ ਉਹਨੂੰ ਪੀ ਲੈ ਦੀ ਹੈ! ਉਸੇ ਤਰ੍ਹਾਂ ਹਿੰਦੁਸਤਾਨ ਨੂੰ ਅਜ ਇਸ ਵੀਚਾਰ ਦੀ ਭੁਖ ਹੈ। ਇਥੇ ਸਾਰੇ ਲੋਕ ਸ਼ਾਂਤੀ ਨਾਲ ਵੀਚਾਰ ਸੁਣਦੇ ਹਨ, ਇਹਦਾ ਕੀ ਕਾਰਨ ਹੈ? ਏਹੋ ਹੀ ਕਿ ਹਿੰਦੁਸਤਾਨ ਨੂੰ ਅੱਜ ਇਸ ਵੀਚਾਰ ਦੀ ਅਤਿਅੰਤ ਭੁਖ ਹੈ, ਨਹੀਂ ਤਾਂ ਵਿਨੋਬਾ ਦੀ ਗੱਲ ਕੌਣ ਸੁਣਦਾ? ਵਿਨੋਬਾ ਦੇ ਕੋਲ ਕਿਹੜੀ ਤਾਕਤ ਹੈ? ਵਿਨੋਬਾ ਦੇ ਕੋਲ ਕੋਈ ਤਾਕਤ ਨਹੀਂ ਹੈ। ਵਿਨੋਬਾ ਤਾਕਤ ਚਾਹੁੰਦਾ ਵੀ ਨਹੀਂ ਅਤੇ ਵਿਨੋਬਾ ਦਾ ਤਾਕਤ ਤੇ ਵਿਸ਼ਵਾਸ਼ ਵੀ ਨਹੀਂ ਹੈ। ਇਸ ਲਈ ੧੯੫੭ ਵਿਚ ਤੁਸੀਂ ਵਿਨੋਬਾ ਨੂੰ ਵੋਟ ਮੰਗਦਿਆਂ ਨਹੀਂ ਵੇਖੋਗੇ। ਪਿਛਲੀਆਂ ਚੋਣਾਂ ਦੇ ਦਿਨਾਂ ਵਿਚ ਅਸੀਂ