ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੨੫

ਉੱਤਰ ਪ੍ਰਦੇਸ਼ ਵਿਚ ਘੁੰਮਦੇ ਸਾਂ, ਤਾਂ ਸਾਨੂੰ ਕਈ ਲੋਕਾਂ ਨੇ ਕਿਹਾ ਕਿ ਚੋਣਾਂ ਦੇ ਦਿਨ ਹਨ, ਇਸ ਲਈ ਥੋਹੜੇ ਦਿਨਾਂ ਵਾਸਤੇ ਆਪਣੀ ਯਾਤਰਾ ਬੰਦ ਰਖੋ, ਕਿਉਂਕਿ ਤੁਹਾਡਾ ਭਾਸ਼ਨ ਸੁਣਨ ਜ਼ਿਆਦਾ ਲੋਕ ਨਹੀਂ ਜਾਣਗੇ। ਅਸਾਂ ਕਿਹਾ ਕਿ ਜਿੰਨੇ ਘਟ ਲੋਕ ਆਉਣਗੇ, ਓਨਾ ਹੀ ਸਾਨੂੰ ਜ਼ਿਆਦਾ ਉਤਸ਼ਾਹ ਮਾਲੂਮ ਹੋਵੇਗਾ। ਅਸਾਂ ਤਾਂ ਛੇ-ਸੱਤ ਬੱਚਿਆਂ ਨੂੰ ਹੀ ਦਸ ਸਾਲ ਸਾਲ ਤਕ ਪੜ੍ਹਾਇਆ ਹੈ। ਸਾਡਾ ਸੰਖਿਆ ਅਰਥਾਤ ਗਿਣਤੀ ਤੇ ਕੋਈ ਵਿਸ਼ਵਾਸ਼ ਨਹੀਂ ਹੈ। ਪਰ ਅਸਾਂ ਉੱਤਰ ਪ੍ਰਦੇਸ਼ ਵਿਚ ਵੇਖਿਆ ਕਿ ਭੂ-ਦਾਨ ਦੀ ਟਿਗ ਵਿਚ ਲੋਕ ਜਿੰਨੀ ਗਿਣਤੀ ਵਿਚ ਆਉਂਦੇ ਸਨ, ਓਨੀ ਗਿਣਤੀ ਵਿਚ ਚੋਣਾ ਸੰਬੰਧੀ ਮੀਟਿੰਗ ਵਿਚ ਨਹੀਂ ਜਾਂਦੇ ਸਨ। ਜਿਹੜੇ ਚੋਣਾਂ ਲੜ ਰਹੇ ਸਨ, ਉਨ੍ਹਾਂ ਨੇ ਹੀ ਸਾਨੂੰ ਇਹ ਗੱਲ ਸੁਣਾਈ। ਚੋਣਾਂ ਦੀਆਂ ਮੀਟਿੰਗਾਂ ਵਿਚ ਤਾਂ ਤਾਲੀਆਂ ਵਜਦੀਆਂ ਸਨ, ਰੌਲਾ ਰੱਪਾ ਪੈਂਦਾ ਸੀ, ਪਰ ਸਾਡੀ ਮੀਟਿੰਗ ਵਿਚ ਲੋਕ ਚੁਪ ਚਾਪ ਬਹਿ ਰਹਿੰਦੇ ਸਨ। ਮਨ ਪ੍ਰਸੰਨ ਹੋ ਕੇ ਸੁਣਦੇ ਸਨ। ਦਾਨ ਵੀ ਦਿੰਦੇ ਸਨ। ਮੈਂ ਇਹ ਵੀ ਕਿਹਾ ਕਿ ਕੀ ਗੰਗਾ ਰੁਕਦੀ ਹੈ? ਅਸੀਂ ਵੀ ਕਿਉਂ ਰੁਕੀਏ? ਜਦੋਂ ਲੋਕ ਮੈਨੂੰ ਸੁਣਾਉਂਦੇ ਸਨ ਕਿ ਚੁਣਾਵਾਂ ਵਿਚ ਫਲਾਨਾ ਜਿਤਿਆ, ਫਲਾਨਾ ਹਾਰਿਆ, ਤਾਂ ਅਸੀਂ ਉਹਨੂੰ ਅਖਬਾਰ ਵਿਚੋਂ ਪੜ੍ਹਦੇ ਵੀ ਨਹੀਂ ਸਾਂ। ਜੇ ਕਿਸੇ ਨੇ ਸੁਣਾਇਆ ਕਿ ਫਲਾਨਾ ਮਨਿਸਟਰ ਕੀ ਬੋਲਿਆ, ਤੁਹਾਨੂੰ ਪਤਾ ਹੈ? ਤਾਂ ਮੈਂ ਪੁਛਦਾ ਕਿ ਮੈਂ ਕੀ ਬੋਲਿਆ, ਉਹਨੂੰ ਪਤਾ ਹੈ? ਜੇ ਮੇਰੇ ਬੋਲੇ ਦਾ ਉਹਨੂੰ ਪਤਾ ਨਹੀਂ, ਤਾਂ ਉਹ ਕੀ ਬੋਲਿਆ, ਇਹ ਜਾਨਣ ਦੀ ਜ਼ਿਮੇਂਵਾਰੀ ਮੇਰੇ ਤੇ ਨਹੀਂ ਹੈ।

ਸੌ ਫੀਸਦੀ ਦਾਨ-ਪੱਤਰ ਚਾਹੀਦੇ ਹਨ

ਅਸੀਂ ਗਣਿਤ ਦੇ ਪਰੇਮੀ ਹਾਂ, ਇਸ ਲਈ ਹਿਸਾਬ ਕਿਤਾਬ ਕਰਦੇ ਹਾਂ। ਹੁਣ ਤਕ ਸਾਢੇ ਤਿੰਨ ਲੱਖ ਲੋਕਾਂ ਨੇ ਦਾਨ ਦਿਤਾ ਹੈ। ਜੇ ਇਕ ਮਨੁਖ ਦਾਨ ਦਿੰਦਾ ਹੈ, ਤਾਂ ਘਟ ਤੋਂ ਘਟ ਦਸ ਮਨੁਖ ਸਾਡੇ ਵੀਚਾਰ ਸੁਣਦੇ ਹਨ। ਜਿੰਨੇ ਕਾਸ਼ਤਕਾਰ ਹਨ, ਓਨੇ ਦਾਨ-ਪੱਤਰ ਸਾਨੂੰ ਮਿਲਨੇ