ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

२६

ਭੂਦਾਨ ਚੜ੍ਹਦੀ ਕਲਾ ’ਚ

ਚਾਹੀਦੇ ਹਨ। ਸਾਨੂੰ ਤਾਂ ਸੌ ਫੀ ਸਦੀ ਦਾਨ-ਪੱਤਰ ਮਿਲਣੇ ਚਾਹੀਦੇ ਹਨ। ਜੇ ਦੇਸ਼ ਵਿਚ ਛੇ ਕਰੋੜ ਮਨੁਖ ਸੰਪਤੀ ਦੇ ਮਾਲਕ ਹਨ, ਭਾਵੇਂ ਚਾਰ ਕੌੜੀ ਰਖਣ, ਤਾਂ ਸਾਨੂੰ ਛੇ ਕਰੋੜ ਸੰਪਤੀ ਦਾਨ-ਪੱਤਰ ਮਿਲਣੇ ਚਾਹੀਦੇ ਹਨ। ਲੋਕ ਸਾਨੂੰ ਪੁਛਦੇ ਹਨ ਕਿ ਕੀ ਕਿਸੇ ਅੰਦੋਲਨ ਵਿਚ ਇਸ ਤਰ੍ਹਾਂ ਸੌ ਫੀ ਸਦੀ ਕੰਮ ਹੋ ਸਕਦਾ ਹੈ? ਹੁਣੇ ਵੈਦਯਨਾਥ ਬਾਬੂ ਨੇ ਕਿਹ ਕ ਸੌ ਫ਼ੀ ਸਦੀ ਦਾਨ-ਪੱਤਰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ, ਕੁਝ ;ਪਰਸੈਂਟੇਜ’ (ਫ਼ੀ ਸਦੀ) ਲਗਾਉ। ਅਸਾਂ ਉਨ੍ਹਾਂ ਨੂੰ ਕਿਹਾ ਕਿ ਹਾਂ, ਤੁਸੀਂ ਇਹ ਕਰ ਸਕਦੇ ਹੋ, ਪਰ ਸਾਡੀ ਮੰਗ ਤਾਂ ਸੌ ਫ਼ੀ ਸਦੀ ਦਾਨ ਪੱਤਰਾਂ ਦੀ ਰਹੇਗੀ। ਹੁਣੇ ਇਥੇ ਜਿਹੜੇ ਸਾਰੇ ਲੋਕ ਬੈਠੇ ਹਨ, ਇਹ ਸਭ ਦੇ ਸਭ ਮਰਨ ਵਾਲੇ ਹਨ। ਮਰਨ ਵਿਚ ਸੌ ਫ਼ੀ ਸਦੀ ਹੈ, ਤਾਂ ਫਿਰ ਜੀਵਨ ਵਿਚ ਘਟ ਫ਼ੀ ਸਦੀ ਕਿਉਂ? ਇਹ ਅੰਦੋਲਨ ਤਾਂ ਜੀਵਨ ਨਿਰਮਾਣ ਦਾ ਅੰਦੋਲਨ ਹੈ। ਸਾਰੇ ਲੋਕ ਮਰਨ ਵਾਲੇ ਹਨ। ਉਸ ਚੋਣ ਵਿਚ ਸਾਰੇ ਵੋਟ ਦੇਣ ਵਾਲੇ ਹਨ। ਯਮਰਾਜ ਦੀ ਪੇਟੀ ਵਿਚ ਸਾਰਿਆਂ ਦੇ ਵੋਟ ਪੈਣ ਵਾਲੇ ਹਨ। ਜੇ ਮਿਰਤੂ ਲਈ ਏਨੀ ਵੋਟਿੰਗ ਹੁੰਦੀ ਹੈ, ਤਾਂ ਜੀਵਨ ਲਈ ਘਟ ਕਿਉਂ ਹੋਣੀ ਚਾਹੀਦੀ ਹੈ? ਜਿਹੜਾ ਵੀਚਾਰ ਸਾਨੂੰ ਘੁਮਾ ਰਿਹਾ ਹੈ, ਸਾਡੇ ਪੈਰਾਂ ਨੂੰ ਪਰੇਰਨਾ ਦੇ ਰਿਹਾ ਹੈ, ਉਹ ਵੀਚਾਰ, ਜੇ ਤੁਹਾਨੂੰ ਜਚ ਜਾਏ, ਤਾਂ ਤੁਹਾਡੇ ਕੋਲੋਂ ਵੀ ਨਹੀਂ ਰਿਹਾ ਜਾਏਗਾ। ਵਿਚਾਰ ਤੇ ਸਾਡੀ ਏਨ ਸ਼ਰਧਾ ਹੈ ਕਿ ਅਸੀਂ ਮੰਨਦੇ ਹਾਂ ਕਿ ਦੁਨੀਆ ਵਿਚ ਵੀਚਾਰ ਤੋਂ ਵਧ ਕੇ ਕੋਈ ਤਾਕਤ ਨਹੀਂ ਹੈ।

ਆਤਮ-ਸ਼ਕਤੀ ਦੀ ਮਹਾਨਤਾ

ਇਕ ਦਫ਼ਾ ਇਕ ਵੀਰ ਨੇ ਸਾਨੂੰ ਕਿਹਾ ਕਿ ਜ਼ਰਾ ਤੁਹਾਡੀ ਕੁੰਡਲੀ ਵੇਖਣੀ ਚਾਹੁੰਦਾ ਹਾਂ। ਮੰਗਲ ਅਤੇ ਸ਼ਨੀ ਦਾ ਤੁਹਾਡੇ ਉਤੇ ਕੀ ਅਸਰ ਪੈਂਦਾ ਹੈ, ਇਹ ਵਖਣਾ ਚਾਹੁੰਦਾ ਹਾਂ। ਮੈਂ ਕਿਹਾ ਕਿ ਮੈਂ ਜ਼ਰਾ ਮੰਗਲ ਦੀ ਕੁੰਡਲੀ ਵੇਖਣਾ ਚਾਹੁੰਦਾ ਹਾਂ ਕਿ ਉਹਦੇ ਤੇ ਮੇਰਾ ਅਸਰ ਕੀ ਪੈਂਦਾ ਹੈ।" ਕਿਉਂਕਿ ਉਹ ਤਾਂ ਆਖਿਰ ਜੜ੍ਹ ਹੈ ਅਤੇ ਅਸੀਂ ਚੇਤਨ ਹਾਂ। ਅਸੀਂ