ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਪਰਤਵੀਂ ਨਜ਼ਰ

੨੭

ਬ੍ਰਹਮ ਹਾਂ। ਸਾਡੇ ਤੋਂ ਵਧ ਕੇ ਦੁਨੀਆਂ ਵਿਚ ਕੋਈ ਤਾਕਤ ਨਹੀਂ ਹੈ। ਅਸੀਂ ਦਰਸ਼ਕ ਹਾਂ ਅਤੇ ਸਾਰੀ ਸ਼੍ਰਿਸ਼ਟੀ ਦ੍ਰਿਸ਼ ਹੈ। ਅਸੀਂ ਇਸ ਨੂੰ ਰੂਪ ਦੇਣ ਵਾਲੇ ਹਾਂ। ਜਿਸ ਤਰ੍ਹਾਂ ਘੁਮਿਆਰ ਮਿੱਟੀ ਨੂੰ ਰੂਪ ਦੇ ਸਕਦਾ ਹੈ, ਏਸੇ ਤਰ੍ਹਾਂ ਅਸੀਂ ਇਸ ਸ੍ਰਿਸ਼ਟੀ ਨੂੰ ਜਿਹੜਾ ਰੁਪ ਚਾਹੀਏ ਦੇ ਸਕਦੇ ਹਾਂ। ਜੇ ਇਹ ਵੀਚਾਰ ਤੁਹਾਨੂੰ ਜਚ ਜਾਏਗਾ, ਤਾਂ ਤੁਹਾਡੇ ਵਿਚ ਅਜਿਹੀ ਤਾਕਤ ਪੈਦਾ ਹੋਵੇਗੀ, ਜਿਹੜੀ ਐਟਮ ਬੰਬ ਵਿਚ ਵੀ ਨਹੀਂ ਹੁੰਦੀ। ਜਦੋਂ ਮੈਨੂੰ ਲੋਕਾਂ ਨੇ ਸੁਣਾਇਆ ਕਿ ਐਟਮ ਬੰਬ ਕਿੰਨਾ ਵੱਡਾ ਹੈ, ਸ਼ਕਤੀਸ਼ਾਲੀ ਹੈ, ਤਾਂ ਅਸੀਂ ਕਿਹਾ ਕਿ ਸਾਡੇ ਕੋਲ 'ਆਤਮ ਬੰਬ' ਹੈ, ਆਤਮਾ ਦੀ ਸ਼ਕਤੀ। ਆਖਰ ਐਟਮ ਬੰਬ ਮਨੁਖ ਨੇ ਹੀ ਬਣਾਇਆ ਹੈ। ਜਿਹੜੇ ਉਹਨੂੰ ਬਣਾ ਸਕਦੇ ਹਨ, ਉਹ ਉਹਨੂੰ ਖਤਮ ਵੀ ਕਰ ਸਕਦੇ ਹਨ। ਅਸੀਂ ਤੁਹਾਨੂੰ ਦਸਣਾ ਚਾਹੁੰਦੇ ਹਾਂ ਕਿ ਤੁਸੀਂ ਕਮਜ਼ੋਰ ਨਹੀਂ ਹੋ। ਤੁਸੀਂ ਅਤਿਅੰਤ ਬਲਵਾਨ ਹੋ। ਤੁਹਾਡੇ ਨਾਲੋਂ ਵਧ ਕੇ ਬਲਵਾਨ ਦੁਨੀਆਂ ਵਿਚ ਕੋਈ ਨਹੀਂ ਹੈ। ਪਰੰਤੂ ਉਹ ਸ਼ਕਤੀ ਸ਼ਸ਼ਤਰਾਂ ਵਿਚ ਨਹੀਂ ਹੈ, ਆਤਮਾ ਵਿਚ ਹੈ, ਪਰੇਮ ਵਿਚ ਹੈ। ਉਸ ਸ਼ਕਤੀ ਨੂੰ ਪਰਗਟ ਕਰਨ ਲਈ ਹੀ ਇਹ ਅੰਦੋਲਨ ਚਲ ਰਿਹਾ ਹੈ।

ਸਰਵੋਦਯ ਦਾ ਇਹੀ ਹੈ ਨਿਯਮ ਕਿ ਪਹਿਲਾਂ ਸਾਡੇ ਭਰਾ ਨੂੰ ਮਿਲੇ ਅਤੇ ਬਾਅਦ ਵਿਚ ਸਾਨੂੰ। ਪਰ ਜਦੋਂ ਲੋਕ ਕਹਿੰਦੇ ਹਨ ਕਿ ਪਹਿਲਾਂ ਮੈਨੂੰ ਮਲੇ, ਤਾਂ ਉਹ ਸਰਵਨਾਸ਼ ਦਾ ਤਰੀਕਾ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਸਭ ਲੋਕ ਕਹਿਣ ਕਿ ਪਹਿਲਾਂ ਦੂਜਿਆ ਨੂੰ ਮਿਲੇ। ਅਸੀਂ ਅਜਿਹੀ ਸਹਿਜ ਵਿਵਸਥਾ ਚਾਹੁੰਦੇ ਹਾਂ। ਰਾਖਸ਼ੀ ਵਿਵਸਥਾ ਅਸੀਂ ਨਹੀਂ ਚਾਹੁੰਦੇ। ਤੁਸੀਂ 'ਗੀਤਾ-ਪਰਵਚਨ' ਨੂੰ ਪੜ੍ਹੋ ਤਾਂ ਤੁਹਾਨੂੰ ਆਤਮਾ ਦੀ ਸ਼ਕਤੀ ਦਾ ਗਿਆਨ ਹੋਵੇਗਾ।

ਗਾਂਧੀ ਜੀ ਦਾ ਜਨਮ ਗੁਜਰਾਤ ਵਿਚ ਕਿਉਂ ਹੋਇਆ?

ਹੁਣ ਸਵਾਮੀ ਆਨੰਦ ਨੇ ਕਿਹਾ ਕਿ ਇਥੇ ਗੁਜਰਾਤੀ ਸਮਾਜ ਜ਼ਿਆਦਾ ਹੈ, ਉਹਦੇ ਬਾਰੇ ਕੁਝ ਆਖੋ। ਅਸੀਂ ਕਿਹਾ ਕਿ ਹਾਂ, ਹੋਣਾ ਹੀ