ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

२੮

ਭੂਦਾਨ ਚੜ੍ਹਦੀ ਕਲਾ 'ਚ

ਚਾਹੀਦਾ ਹੈ। ਪਰ ਗੁਜਰਾਤੀ ਵੀਰਾਂ ਤੇ ਬੜੀ ਭਾਰੀ ਜ਼ਿਮੇਂਵਾਰੀ ਆਉਂਦੀ ਹੈ। ਗਾਂਧੀ ਜੀ ਗੁਜਰਾਤ ਵਿਚ ਪੈਦਾ ਹੋਏ। ਇਹ ਕੋਈ ਨਸੀਬ ਦੀ ਗੱਲ ਨਹੀਂ ਹੈ। ਉਹਦੇ ਪਿਛੇ ਇਕ ਭੇਦ ਹੈ। ਗੁਜਰਾਤ ਹੀ ਇਕ ਅਜਿਹਾ ਪਰਦੇਸ਼ ਹੈ, ਜਿਥੋਂ ਦਾ ਕਿਸਾਨ ਮਾਸ ਖਾਣਾ ਛਡ ਬੈਠਾ ਹੈ। ਸਾਰੀ ਦੁਨੀਆਂ ਵਿਚ ਦੂਜੀਆਂ ਥਾਵਾਂ ਤੇ ਆਮ ਜਨਤਾ ਵਿਚ ਇਹ ਗੱਲ ਨਹੀਂ ਪਾਈ ਜਾਂਦੀ। ਇਹ ਜਿਹੜੀ ਅਹਿੰਸਾ ਹੈ, ਉਹਦਾ ਫ਼ਲ ਰੂਪ ਗਾਂਧੀ ਜੀ ਉਥੇ ਪੈਦਾ ਹੋਏ, ਜਿਹੜਾ ਕਿ ਦੁਨੀਆਂ ਲਈ ਬਹੁਤ ਵਡਾ ਪਰਕਾਸ਼ ਹੈ। ਹਜ਼ਾਰਾਂ ਸਾਲਾਂ ਦੇ ਬਾਅਦ ਵੀ ਹਿੰਦੁਸਤਾਨ ਅਤੇ ਸਾਰੀ ਦੁਨੀਆਂ ਇਸ ਗੱਲ ਨੂੰ ਮਹਿਸੂਸ ਕਰੇਗੀ ਅਤੇ ਜਿਸ ਤਰਾਂ ਅਜ ਵੀ ਅਸੀਂ ਬੁਧ-ਜਯੰਤੀ ਮਨਾਉਂਦੇ ਹਾਂ ਅਤੇ ਮੰਨਦੇ ਹਾਂ ਕਿ ਉਸ ਤੋਂ ਕਿੰਨਾ ਵੱਡਾ ਪਰਕਾਸ਼ ਮਿਲ ਰਿਹਾ ਹੈ, ਉਸੇ ਤਰ੍ਹਾਂ ਗਾਂਧੀ ਜੀ ਦੇ ਬਾਰੇ ਵਿਚ ਵੀ ਸੋਚਿਆ ਜਾਵੇਗਾ। ਇਸ ਲਈ ਅਸੀਂ ਗੁਜਰਾਤੀਆਂ ਕੋਲੋਂ ਆਸ਼ਾ ਕਰਦੇ ਹਾਂ ਕਿ ਗਾਂਧੀ ਜੀ ਦੇ ਵਿਚਾਰਾਂ ਦਾ ਦਰਸ਼ਨ ਉਹਨਾ ਦੇ ਜੀਵਨ ਦੁਆਰਾ ਪਰਗਟ ਹੋਵੇ। ਵੈਸੇ ਅਸੀਂ ਖ਼ਾਸ ਕਿਸੇ ਲਈ ਕਦੀ ਕੁਝ ਕਹਿੰਦੇ ਨਹੀਂ। ਜਿਸ ਤਰ੍ਹਾਂ ਮੀਂਹ ਪੈਂਦਾ ਹੈ। ਉਸ ਤਰ੍ਹਾਂ ਹੀ ਅਸੀਂ ਵਰ੍ਹਦੇ ਜਾਂਦੇ ਹਾਂ। ਪਰ ਅਜ ਸਵਾਮੀ ਆਨੰਦ ਨੇ ਕਿਹਾ, ਇਸ ਲਈ ਗੁਜਰਾਤੀਆਂ ਵਾਸਤੇ ਖ਼ਾਸ ਗੱਲਾਂ ਕਹਿ ਦਿਤੀਆਂ।

   ਝਰੀਆ,(ਮਾਨਭੂਮੀ) 
   ੨੭-੧੨-੫੪