ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੂਦਾਨ ਚੜ੍ਹਦੀ ਕਲਾ 'ਚ

੧:

ਯੱਗ ਕਰਾਉਣ ਵਾਲੇ

ਵਿਨੋਬਾ ਨੇ ਇਕ ਦਿਨ ਪੜ੍ਹੇ ਲਿਖੇ ਆਦਮੀ ਨੂੰ ਕਿਹਾ, "ਕ੍ਰਿਪਾ ਕਰਕੇ ਮੈਨੂੰ ਸਟੇਸ਼ਨ ਤਕ ਜਾਣ ਲਈ ਰਸਤੇ ਦਾ ਇਕ ਨਕਸ਼ਾ ਖਿਚ ਦਿਓ।" ਉਸ ਸੱਜਨ ਨੇ ਰਾਹ ਜਾਂਦਿਆਂ ਉੱਤਰ ਦਿੱਤਾ-- "ਮੈਂ ਨਕਸ਼ਾ ਨਹੀਂ ਖਿਚ ਸਕਾਂਗਾ, ਕਿਉਂਕਿ ਮੈਂ ਭੂਗੋਲ ਦਾ ਪ੍ਰੋਫੈਸਰ ਨਹੀਂ ਹਾਂ, ਮੈਂ ਤਾਂ ਵਿਗਿਆਨ ਦਾ ਪ੍ਰੋਫੈਸਰ ਹਾਂ।"

ਅੱਜ ਗਿਆਨ ਦੇ ਇਸ ਕਦਰ ਟੁਕੜੇ ਹੋ ਗਏ ਹਨ ਕਿ ਵਿਗਿਆਨ ਪੜਾਉਣ ਵਾਲੇ ਆਦਮੀ ਨੂੰ ਆਪਣੇ ਘਰ ਤੋਂ ਸਟੇਸ਼ਨ ਤਕ ਦਾ ਨਕਸ਼ਾ ਖਿਚਣ ਜੋਗਾ ਵੀ ਭੂਗੋਲ ਗਿਆਨ ਨਹੀਂ ਹੈ। ਇਹ ਹੋਈ ਗਿਆਨ ਦੇ ਟਕੜੇ ਕਰਨ ਦੀ ਗਲ। ਪਰ ਅੱਜ ਤਾਂ ਮਨੁਖ ਦੇ ਵੀ ਟਕੜੇ ਹੋ ਗਏ ਹਨ। ਆਦਮੀ ਦੇ ਦਿਲ ਦਿਾਮਾਗ਼ ਅਤੇ ਹੱਥਾਂ ਦਾ ਅੱਜ ਇਕ ਦੂਜੇ ਨਾਲ ਸਬੰਧ ਨਹੀਂ ਰਿਹਾ। ਜਿਹੜਾ ਹੱਥ ਦਾ ਕੰਮ ਕਰਦਾ ਹੈ ਉਹ ਦਿਮਾਗ ਦਾ ਕੰਮ ਨਹੀਂ ਕਰ ਸਕਦਾ ਜੋ ਦਿਮਾਗ ਦਾ ਕੰਮ ਕਰਦਾ ਹੈ, ਉਹ ਹੱਥ ਦਾ ਕੰਮ ਨਹੀਂ ਕਰ ਸਕਦਾ। ਹੱਥ ਜਾਂ ਦਿਮਾਗ਼ ਦਾ ਕੰਮ ਕਰਨ ਵਾਲੇ ਦਾ ਦਿਲ ਮਾਨੋ ਉਸ ਦੇ ਨਾਲ ਹੀ ਨਹੀਂ ਰਹਿੰਦਾ।

ਵਿਨੋਬਾ ਜਿਸ ਸਾਮਯਯੋਗੀ ਸਮਾਜ ਦੇ ਬਾਰੇ ਵਿਚ ਕਹਿੰਦੇ ਹਨ, ਉਹਦੇ ਵਿਚ ਦਿਲ, ਦਿਮਾਗ਼ ਅਤੇ ਹੱਥ ਦਾ ਸਬੰਧ ਸਾਬਤ ਰਹੇਗਾ। ਉਸ ਦੇ ਵਿਚ ਗਿਆਨ, ਕਰਮ ਅਤੇ ਭਗਤੀ ਮੇਲ ਹੋਵੇਗਾ। ਉਹਦੇ ਵਿਚ ਆਦਮੀ ਦੇ ਜੀਵਨ ਦੇ ਟੁਕੜੇ ਨਹੀਂ ਹੋਣਗੇ।