ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੦

ਭੂਦਾਨ ਚੜ੍ਹਦੀ ਕਲਾ 'ਚ

ਵਿਨੋਬਾ ਦਾ ਜੀਵਨ ਗਿਆਨ, ਕਰਮ ਅਤੇ ਭਗਤੀ ਦਾ ਤਿਰਵੇਣੀਸੰਗਮ ਹੈ। ਇਨ੍ਹਾਂ ਤਿੰਨਾਂ ਦੇ ਤਾਲ ਮੇਲ ਨਾਲ ਹੀ ਸਾਮਯਯੋਗੀ ਵਿਨੋਬਾ ਨੇ ਸਾਨੂੰ ਭੂਟਾਨ-ਯੱਗ ਦਾ ਵਿਚਾਰ ਦਿੱਤਾ ਹੈ। ਇਸ ਵਾਸਤੇ ਇਸ ਯੁੱਗ ਦੀ ਬੁਨਿਆਦ ਸਮਝਣ ਲਈ ਸਾਨੂੰ ਵਿਨੋਬਾ ਦੇ ਜੀਵਨ ਦੇ ਮੁਖ ਵਿਚਾਰ ਅਤੇ ਉਨ੍ਹਾਂ ਦਾ ਆਚਰਨ, ਜਿਹੜਾ ਕਿ ਦੁਨੀਆਂ ਦੇ ਸਾਹਮਣੇ ਹੈ, ਉਸ ਨੂੰ ਸਮਝਣਾ ਜ਼ਰੂਰੀ ਹੈ।

ਵਿਨੋਬਾ ਨੇ ਗਿਆਨ ਯੋਗ ਦੀ ਜਿਹੜੀ ਸਾਧਨਾ ਕੀਤੀ ਹੈ, ਉਹ ਕੇਵਲ ਬੁੱਧੀ ਦੀ ਦ੍ਰਿਸ਼ਟੀ ਤੋਂ ਹੀ ਨਹੀਂ, ਧਰਮ ਨੂੰ ਜੀਵਨ ਵਿਚ ਬੁਧੀ ਪੁਰਵਕ ਉਤਾਰਨ ਦੀ ਦ੍ਰਿਸ਼ਟੀ ਤੋਂ ਕੀਤੀ ਹੈ। ਉਨ੍ਹਾਂ ਨੇ ਓਨੀ ਹੀ ਗਿਆਨ ਸਾਧਨਾ ਕੀਤੀ ਹੈ, ਜਿਨੀ ਧਰਮ ਨੂੰ ਜੀਵਨ ਵਿਚ ਲਿਆਉਣ ਲਈ ਜ਼ਰੂਰੀ ਹੈ। ਮਿਸਾਲ ਵਜੋਂ, ਵਿਨੋਬਾ ਇੱਕੀ ਭਾਸ਼ਾਵਾਂ ਜਾਣਦੇ ਹਨ। ਅਜਿਹੀ ਮੋਹਰ ਲਗਾਉਣ ਲਈ ਉਨ੍ਹਾਂ ਨੇ ਇਹ ਸਾਰੀਆਂ ਭਾਸ਼ਾਵਾਂ ਨਹੀਂ ਸਿਖੀਆਂ ਹਨ। ਦੁਨੀਆਂ ਦੇ ਸਾਰੇ ਧਰਮਾਂ ਦੇ ਮੁਲ ਥਾਂ ਨੂੰ ਪੜ੍ਹਨ ਲਈ ਉਨ੍ਹਾਂ ਨੇ ਸੰਸਕ੍ਰਿਤ, ਪਾਲੀ, ਅਧਰਮਾਗਧੀ, ਅਰਬੀ, ਫਾਰਸੀ, ਲਾਤੀਨੀ ਆਦਿ ਭਾਸ਼ਾਵਾਂ ਸਿੱਖੀਆਂ ਹਨ। ਭਾਰਤ ਦੇ ਸਭ ਸੰਤਾਂ ਦੀ ਬਾਣੀ ਦਾ ਪ੍ਰਸ਼ਾਦ ਉਨ੍ਹਾਂ ਦੀ ਮੂਲ ਭਾਸ਼ਾ ਵਿਚ ਹੀ ਚਖਣ ਲਈ ਉਨ੍ਹਾਂ ਨੇ ਸਾਰੀਆਂ ਭਾਰਤੀ ਭਾਸ਼ਾਵਾਂ ਸਿੱਖੀਆਂ। ਦਖਣ ਦੀਆਂ ਤਾਮਿਲ, ਤੇਲਗੂ, ਮਲਾਇਲਮ ਅਤੇ ਕਨਾਡਾ ਲਿਪੀਆਂ ਵਿਚ ਵਰਨਮਾਲਾ ਦੇ ਤਖਤੇ ਵੇਖ ਕੇ ਨਹੀਂ ਲਿਖੇ। ਉਨ੍ਹਾਂ ਲਿਪੀਆਂ ਵਿਚ ਪ੍ਰਕਾਸ਼ਤ ਗੀਤਾ ਦੀਆਂ ਪੁਸਤਕਾਂ ਸਾਹਮਣੇ ਰਖਕੇ ਵਿਨੋਬਾ ਨੇ ਅਭਿਆਸ ਕੀਤਾ। "ਧਰਮਕਸ਼ੇਤਰੇ ਕੁਰੂਕਸ਼ੇਤਰੇ" ਕਿਸ ਪ੍ਰਕਾਰ ਲਿਖਿਆ ਗਿਆ ਹੋਵੇਗਾ? ਉਸ ਸ਼ਲੋਕ ਦੇ ਇਕ ਇਕ ਵਰਣ ਪਛਾਣ ਕੇ ਲਿਪੀਆਂ ਦਾ ਗਿਆਨ ਪ੍ਰਾਪਤ ਕੀਤਾ।

ਵਿਗਿਆਨ ਅਤੇ ਇਤਹਾਸ ਵਿਨੋਬਾ ਪ੍ਰੀਯ ਵਿਸ਼ਯ ਹਨ। ਉਹ ਮਨਦੇ ਹਨ ਕਿ ਗਿਆਨ ਦੇ ਦੋ ਪੰਥ ਹਨ ਇਕ ਆਤਮ ਗਿਆਨ ਅਤੇ ਦੂਜਾ ਵਿਗਿਆਨ। ਇਨ੍ਹਾਂ ਦੋਵਾਂ ਦੇ ਬਿਨਾਂ ਗਿਆਨ ਸੰਪੂਰਨ ਹੀ ਨਹੀਂ