ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯੱਗ ਕਰਾਉਣ ਵਾਲੇ

੩੧


ਹੁੰਦਾ। ਗੀਤਾ ਦੇ ਬਾਅਦ ਗਣਿਤ ਮੈਨੂੰ ਸਭ ਨਾਲੋਂ ਜ਼ਿਆਦਾ ਪਿਆਰਾ ਹੈ, ਇਸ ਤਰ੍ਹਾਂ ਉਹ ਘੜੀ ਮੁੜੀ ਕਹਿੰਦੇ ਹਨ। ਵਿਨੋਬਾ ਨੂੰ ਜਦੋਂ ਬਚਪਨ ਵਿਚ ਸਿਰ ਦਰਦ ਹੁੰਦੀ ਸੀ, ਤਾਂ ਗਣਿਤ ਵਿਚ ਮਗਨ ਹੋ ਜਾਣ ਨਾਲ ਉਨਾਂ ਦਾ ਇਹ ਗਣਿਤ ਸਿਰ ਦਰਦ ਦੀ ਦਵਾਈ ਬਣ ਜਾਂਦਾ ਸੀ। ਵਡੀ ਉਮਰ ਵਿਚ ਉਹੋ, ਗਣਿਤ ਅਧਿਆਤਮ ਵੀਚਾਰ ਸਮਝਾਉਣ ਦਾ ਸਾਧਨ ਬਣਿਆ। ਉਹ ਕਹਿੰਦੇ ਹਨ" ਕੰਮ ਘਟ ਹੋਵੇਗਾ, ਫਿਰ ਵੀ ਉਹਦਾ ਅਭਿਆਸ ਜੇ ਨਹੀਂ ਹੋਵੇਗਾ, ਤਾਂ ਘਟ ਕੰਮ ਵੀ ਜ਼ਿਆਦਾ ਹੋ ਜਾਏਗਾ। ਪਰ ਜੇ ਕੰਮ ਜ਼ਿਆਦਾ ਕੀਤਾ ਹੋਵੇ ਅਤੇ ਥੋੜਾ ਵੀ ਅਭਿਮਾਨ ਮਨ ਵਿਚ ਆਇਆ, ਤਾਂ ਉਸ ਦਾ ਮੁਲ ਘਟ ਜਾਏਗਾ। ਚਾਰ ਸੇਰ ਸੇਵਾ ਕੀਤੀ ਹੋਵੇ ਅਤੇ ਅਭਿਮਾਨ ਹੋਵੇ ਚਾਲੀ ਤਾਂ ਸੇਵਾ ਦਾ ਮੁਲ ਅੱਠ ਤੋਲੇ ਹੋਵੇ ਜਾਏਗਾ। ਪਰ ਬਿਨਾ ਅਭਿਮਾਨ ਕੀਤੀ ਇਕ ਤੋਲਾ ਸੇਵਾ ਵੀ ਅਨੰਤ ਤੋਲੇ ਹੋ ਜਾਏਗੀ।" ਭਾਵ ਕਿ ਸੇਵਾ ਦੀ ਸ਼ਕਤੀ ਅਨੰਤ ਹੋ ਜਾਵਗੀ। ਵਿਨੋਬਾ ਦੀ ਗਣਿਤ ਪ੍ਰੀਯਤਾ ਅੱਜ ਇਸ ਯੁੱਗ ਵਿਚ ਪੂਰੀ ਸਹਾਇਕ ਹੋਈ ਹੈ। ਦੇਸ਼ ਦੇ ਭੁਮੀ ਹੀਣਾ ਲਈ ਏਨੀ ਭੂਮੀ ਚਾਹੀਦੀ ਹੈ, ਓਨੀ ਭੂਮੀ ਲਈ ਨੇ ਦਾਨ-ਪੱਤਰ ਚਾਹੀਦੇ ਹਨ ਅਤੇ ਇਨ੍ਹਾਂ ਦਾਨ-ਪੱਤਰਾਂ ਦੇ ਲਿਆਉਣ ਲਈ ਏਨੇ ਕਰਮਚਾਰੀ ਚਾਹੀਦੇ ਹਨ। ਇਹ ਸਾਰਾ ਹਿਸਾਬ ਬਰਾਬਰ ਚਲਦਾ ਰਹਿੰਦਾ ਹੈ। ਇਸ ਪ੍ਰਕਾਰ ਵਿਨੋਬਾ ਦੇ ਗਿਆਨ-ਯੁੱਗ ਦਾ ਵਰਨਣ ਬਹੁਤ ਹੋ ਸਕਦਾ ਹੈ।

ਉਨ੍ਹਾਂ ਨੂੰ ਸੰਗੀਤ ਅਤੇ ਚਿਤਰਕਲਾ ਦਾ ਵੀ ਸ਼ੌਕ ਅਤੇ ਪਰਖ ਹੈ। ਇਹ ਸਾਰਾ ਗਿਆਨ ਹਾਸਲ ਕਰਨ ਵਿਚ ਵਿਨੋਬਾ ਨੂੰ ਇਕਾਗ੍ਰਤਾ ਤੋਂ ਬੜੀ ਮਦਦ ਮਿਲੀ ਹੈ। ਇਕਾਗ੍ਰਤਾ ਦੇ ਕਾਰਨ ਉਹ ਘੰਟਿਆਂ ਤਕ ਅਟੁਟ ਕਤਦੇ ਹਨ। ਜਦ ਪੜ੍ਹਦੇ ਹਨ ਤਾਂ ਬਹੁਤ ਦੇਰ ਤਕ ਉਨ੍ਹਾਂ ਨੂੰ ਪਤਾ ਵੀ


  • ਈਸ਼ਾਵਾਸਯਵਤੀ, ਪੁਸਤਕ ਵਿਚ ਵਿਨੋਬਾ ਨੇ 'ਅਵਿਦਿਆ' ਸ਼ਬਦ ਦਾ ਅਰਥ, ਕੀਤਾ ਹੈ, ਅਨਅਵਸ਼ਕ ਗਿਆਨ ਦਾ ਅਗਿਆਨ।