ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

३२

ਭੂਦਾਨ ਚੜ੍ਹਦੀ ਕਲਾ ’ਚ


ਨਹੀਂ ਲਗਦਾ ਕਿ ਕੋਲ ਕੋਈ ਖੜਾ ਹੈ। ਇਕਗਾਰਤਾ ਦੇ ਸਮਾਨ ਹੀ ਉਨ੍ਹਾਂ ਦੀ ਮਦਦ ਅਵਿਦਿਆ,ਨੇ ਵੀ ਕੀਤੀ ਹੈ।ਆਪ ਮਨਦੇ ਹਨ ਕਿ ਗਿਆਨ ਲਈ ਜਿਸ ਤਰ੍ਹਾਂ ਸਿਮਰਨ ਸ਼ਕਤੀ ਦੀ ਜ਼ਰੂਰਤ ਹੈ, ਉਸੇ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਭੁਲਣ ਦੀ ਕਲਾ ਦੀ ਵੀ ਜ਼ਰੂਰਤ ਹੈ, ਜਿਹੜੀਆਂ ਕਿ ਸਾਧਨਾ ਦੇ ਲਈ ਨਿਰਉਪਯੋਗੀ ਹਨ। ਉਨ੍ਹਾਂ ਦਾ ਸੰਗ੍ਰਿਹ ਕਿਉਂ? ਇਸ ਕਲਾ ਤੇ ਵੀ ਉਨ੍ਹਾਂ ਨੇ ਅਧਿਕਾਰ ਪਾਇਆ ਹੈ।

ਇਹ ਸਭ ਕਹਿਣ ਦਾ ਮਤਲਬ ਇਹ ਨਹੀਂ ਕਿ ਸਿਰਫ ਗਿਆਨ ਹੀਹਨ। ਉਹ ਸਤਤ ਕਰਮਯੋਗੀ ਵੀ ਹਨ। ਉਨ੍ਹਾਂ ਦੇ ਕਰਮ ਯੋਗ ਦਾ ਇਕ ਮੁਲਮੂਤਰ ਹੈ। ਤੁਸੀਂ ਜੀਹਦੀ ਸੇਵਾ ਕਰਦੇ ਹੋ, ਉਹਦੇ ਵਰਗੇ ਹੀ ਬਣੇ। ਮਾਂ ਜੇ ਬੱਚੇ ਨੂੰ ਚੁੱਕਣਾ ਚਾਹੁੰਦੀ ਹੈ, ਤਾਂ ਸਿਧੀ ਖੜੀ ਰਹਿ ਕੇ ਨਹੀਂ ਚੁਕ ਸਕਦੀ। ਜੇ ਸੇਵਕ ਜਨਤਾ ਨੂੰ ਉੱਚਾ ਚੁੱਕਣਾ ਚਾਹੁੰਦਾ ਹੈ ਤਾਂ ਜਨਤਾ ਨਾਲ-ਦਰਿਦਨਾਰਾਇਣ ਨਾਲ (ਗਰੀਬਾਂ ਨਾਲ) ਇਕ ਰਸ ਹੋਏ ਬਿਨਾ ਵੈਸਾ ਨਹੀਂ ਕਰ ਸਕੇਗਾ।' ਏਸੇ ਸੂਤ ਵਿਚੋਂ ਵਿਨੋਬਾ ਦਾ ਗਿਆਨ ਯੋਗ ਖੜਾ ਹੋਇਆ ਹੈ ਅਤੇ ਇਸੇ ਹੀ ਅਧਾਰ ਤੇ ਜੀਵਨ ਦੇ ਬੱਤੀ ਸਾਲ ਦੀ ਗੁਮ ਸੇਵਾ ਖੜੀ ਹੈ। ਏਥੇ ਵਿਚਕਾਰੋਂ ਹੀ ਸਵਾਵ ਲੰਬਨ, ਰਿਸ਼ੀ ਖੇਤੀ ਅਤੇ ਕਾਂਚਨ ਮੁਕਤ ਦੇ ਪਰਯੋਗ ਹੋਏ ਹਨ। ਉਨ੍ਹਾਂ ਨੇ ਸੋਚਿਆ-ਮੇਰੇ ਘੇਰੇ ਘੇਰੇ ਸਭ ਨਾਲੋਂ ਗਰੀਬ ਕੌਣ ਹੈ? ਚਰਖਾ ਕੱਤਕੇ ਰੋਟੀ ਕਮਾਉਣ ਵਾਲੀਆਂ ਕੁਝ ਮੁਸਲਮਾਨ ਵਿਧਵਾਵਾਂ ਨਾਲ, ਆਸਨ ਤੋਂ ਜ਼ਰਾ ਵੀ ਖਿਸਕੇ ਬਿਨਾ ਉਹ ਸਵੇਰ ਤੋਂ ਸ਼ਾਮ ਤਕ ਤਕਲੀ ਚਲਾਉਣ ਲਗ। ਤਕਲੀ ਵਿਚ ਲੁਕੀਆਂ ਸਾਰੀਆਂ ਸ਼ਕਤੀਆਂ ਦਾ ਉਨ੍ਹਾਂ ਨੇ ਅਵਿਸ਼ਕਾਰ ਕੀਤਾ। ਪਰ ਉਸ ਦਾ ਫਲਸਰੂਪ ਦਿਨ ਭਰ ਵਿਚ ਉਨਾਂ ਨੂੰ ਪੰਜ ਸਤ ਪੈਸੇ ਰੋਜ਼ੀ ਮਿਲਦੀ ਸੀ। ਉਨ੍ਹਾਂ ਨੇ ਫੈਸਲਾ ਕੀਤਾ ਹੋਇਆ ਸੀ ਕਿ ਜੇ ਪੰਜ ਪੈਸੇ ਕਮਾਵਾਂਗਾ, ਤਾਂ ਸਵਾ ਪੰਜ ਪੈਸੇ ਖਰਚ ਨਹੀਂ ਕਰਾਂਗਾ। ਰੋਟੀ ਅਤੇ ਲੂਣ ਹੀ ਖਾਧਾ। ਸੁਕੀ ਰੋਟੀ ਅਤੇ ਸਾਗ ਖਾਧਾ, ਜਿਸ ਨਾਲ ਸਰੀਰ ਤਾਂ ਪਤਲਾ ਹੋਇਆ। ਪਰ ਪ੍ਰਯੋਗ ਨਹੀਂ ਪਤਲਾ ਹੋਣ ਦਿੱਤਾ।