ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯੱਗ ਕਰਾਉਣ ਵਾਲੇ

੩੩

ਤਕਲੀ ਤੇ ਕੱਤਣ ਨਾਲ ਪੂਰੀ ਮਿਹਨਤ ਨਹੀਂ ਹੁੰਦੀ ਸੀ। ਫਿਰ ਸਭ ਨਾਲੋਂ ਜ਼ਿਆਦਾ ਮਿਹਨਤ ਕਰਨ ਵਾਲਿਆਂ ਦੇ ਨਾਲ ਕਿਵੇਂ ਰਲਿਆ ਜਾਵੇ, ਇਹ ਚਿੰਤਾ ਸ਼ੁਰੂ ਹੋਈ। ਜਲ ਵਿਚ ਉਨ੍ਹਾਂ ਨੂੰ ਇਸ ਦਾ ਮੌਕਾ ਮਿਲ ਗਿਆ। ਪੱਥਰ ਤੋੜਨ ਦਾ ਕੰਮ ਉਨ੍ਹਾਂ ਨੇ ਹੱਥਾਂ ਵਿਚ ਛਾਲੇ ਪੈਣ ਅਤੇ ਲਹੂ ਨਿਕਲਣ ਤਕ ਕੀਤਾ। ਇਕ ਘੰਟਾ ਨਹੀਂ ਦੋ ਘੰਟੇ ਨਹੀਂ, ਕਈ ਘੰਟਿਆਂ ਤੱਕ ਅਤੇ ਲਗਾਤਾਰ ਕਈ ਮਹੀਨਿਆਂ ਤਕ ਕੀਤਾ। ਉਸੇ ਤਰ੍ਹਾਂ ਸਭ ਤੋਂ ਨੀਚ ਮਨੇ ਜਾਣ ਵਾਲੇ ਭੰਗੀਆਂ ਦੇ ਨਾਲ ਉਹ ਆਪ ਭੰਗੀ ਬਣੇ, ਕਈ ਸਾਲਾਂ ਤਕ ਉਨ੍ਹਾਂ ਨੇ ਆਪ ਹੱਥਾਂ ਨਾਲ ਪਨਵਾਰ ਆਸ਼ਰਮ ਦੇ ਨੇੜੇ ਦੇ ਪਿੰਡ, ਸੁਰਗਾਵ, ਦੀ ਸਫਾਈ ਕੀਤੀ। ਕੰਮ ਨੂੰ ਹੀ ਉਨ੍ਹਾਂ ਨੇ ਪੂਜਾ ਮਨਿਆ।

ਹੱਥ ਅਤੇ ਦਿਮਾਗ਼ ਦੇ ਇਹੋ ਜਿਹੇ ਪੂਰਨ ਸੰਜੋਗ ਦੇ ਨਾਲ ਹਿਰਦਾ ਵੀ ਭਗਤ ਦ ਰੂਪ ਵਿਚ ਉਮਡ ਕੇ ਜਾ ਮਿਲਿਆ। ਭਗਤ ਤੋਂ ਭਾਵ ਤਿਲਕ; ਮਾਲਾ, ਆਰਤੀ, ਧੂਪ, ਦੀਪ ਨਹੀਂ। ਭਗਤ ਦਾ ਅਰਥ ਭਤਮਾਤਰ ਲਈ ਸਮੂਹਕ ਦ੍ਰਿਸ਼ਟੀ। ਫੁਲ ਦੀ ਖੁਸ਼ਬੋ ਵਿਚ ਤਾਂ ਈਸ਼ਵਰ ਹਰ ਇਕ ਨੂੰ ਦਿਖ ਸਕਦਾ ਹੈ, ਪਰ ਜਿਸ ਨੂੰ ਕੰਡੇ ਦੇ ਨੋਕੀਲੇ ਪਨ ਵਿਚ ਵੀ ਈਸ਼ਵਰ ਦਿਖੇ, ਉਹੋ ਹੀ ਸੱਚਾ ਭਗਤ ਹੈ। ਸੱਜਣ ਦੀ ਸੱਜਣਤਾ ਵਿਚ ਤਾਂ ਈਸ਼ਵਰ ਸਭ ਨੂੰ ਦਿਸ ਸਕਦਾ ਹੈ, ਪਰ ਦੁਰਜਨ ਦੀ ਦੁਰਜਨਤਾ ਵਿਚ ਵੀ ਜਿਸ ਨੂੰ ਈਸ਼ਵਰ ਦੀ ਇੱਛਾ ਪੂਰੀ ਹੁੰਦੀ ਹੋਈ ਵਿਖਾਈ ਦੇਵੇ, ਉਸ ਦੀ ਹੀ ਬਚੀ ਭਗਤੀ ਹੈ।

ਵਿਨੋਬਾ ਦੀ ਉੱਤਰ ਪ੍ਰਦੇਸ਼ ਯਾਤਰਾ ਚਾਲੂ ਸੀ। ਇਕ ਦਿਨ ਕੋਲ ਕੋਈ ਨਹੀਂ ਸੀ। ਸਾਰੇ ਭੋਜਨ ਲਈ ਗਏ ਸਨ। ਉਸ ਸਮੇਂ ਇਕ ਨੌਜਵਾਨ ਵਿਨੋਬਾ ਦੇ ਕੋਲ ਆਇਆ। ਤਿਉੜੀਆਂ ਚੜਾ ਕੇ ਬੋਲਿਆ "ਵਿਨੋਬਾ! ਟੁਕੜੇ ਹੋਣ ਦੇਣ ਨਾਲ ਗਾਂਧੀ ਜੀ ਦਾ ਜਿਹੜਾ ਹਾਲ ਹੋਇਆ ਉਹੋ ਹੀ ਹਾਲ ਤੁਹਾਡਾ ਵੀ ਹੋਣ ਵਾਲਾ ਹੈ। ਕਿਉਂਕਿ ਤੁਸੀਂ ਵੀ ਜ਼ਮੀਨ ਦੇ ਟੁਕੜੇ ਕਰਵਾ ਰਹੇ ਹੋ। ਅੱਜ ਤਾਂ ਮੈਂ ਤੁਹਾਡੇ ਕੋਲ ਪਹਿਲੀ ਅਤੇ