ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੪

ਭੂਦਾਨ ਚੜ੍ਹਦੀ ਕਲਾ 'ਚ

ਆਖਰੀ ਸੂਚਨਾ ਦੇਣ ਆਇਆ ਹਾਂ, ਪਰ ਹੁਣ ਤੁਹਾਡੀ ਜਾਨ ਖਤਰੇ ਵਿਚ ਹੈ।

ਵਿਨੋਬਾ ਨੇ ਉਸ ਆਦਮੀ ਵਿਚ ਵੀ ਆਪਣੇ ਰਾਮ ਵੇਖੇ ਅਤੇ ਮਨ ਹੀ ਮਨ ਵਿਚ ਉਸ ਨੂੰ ਪ੍ਰਣਾਮ ਕੀਤਾ। ਮੌਤ ਦੀ ਧਮਕੀ ਦੇਣ ਵਾਲੇ ਆਦਮੀ ਵਿਚ ਵੀ ਜਿਸ ਨੂੰ ਆਪਣੇ ਰਾਜ ਦੇ ਦਰਸ਼ਨ ਹੋਣ, ਉਹ ਭਗਤ ਜੋਗੀ ਕਿਹੋ ਜਿਹਾ ਹੋਵੇਗਾ? ਇਸ ਪ੍ਰਕਾਰ ਵਿਨੋਬਾ ਦੇ ਜੀਵਨ ਵਿਚ ਗਿਆਨ, ਕਰਮ ਅਤੇ ਭਗਤੀ ਦਾ ਤਿਰਵੇਣੀ ਸੰਗਮ ਹੋਇਆ ਹੈ ਏਥੇ ਜੀਵਨ ਚਰਿਤ੍ਰ ਦੀਆਂ ਗੱਲਾਂ ਨਹੀਂ ਕਹਿਣੀਆਂ, ਕਿਉਂਕਿ ਚਰਿਤ੍ਰ ਨਾਲੋਂ ਚਾਰਿਤ੍ਰਯ ਮਹਾਨ ਹੈ।