ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

: ੨ :

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

ਭੁਮੀਦਾਨ ਯੱਗ ਸਾਮਯ ਜੋਗੀ ਵਿਨੋਬਾ ਦੀ ਜੀਵਨ ਤਪਸਿਆ ਦਾ ਫਲ ਹੈ। ਉਸ ਦੇ ਪਿਛੇ ਗਿਆਨ, ਕਰਮ ਅਤੇ ਭਗਤੀ ਦੀ ਸੰਸਕ੍ਰਿਤੀ ਹੈ। ਜ਼ਮਾਨੇ ਦੀ ਮੰਗ ਹੈ। ਉਸ ਦੇ ਵਿਚ ਦੁਨੀਆਂ ਨੇ ਮਾਨਵ ਤਥਾ ਮਾਨਵ-ਸਮਾਜ ਦੇ ਨਾਲ ਨਾਲ ਬਦਲਣ ਦਾ ਪਰੇਮ ਮਈ ਮਾਰਗ ਲਭਿਆ ਹੈ। ਅਜ ਜਦੋਂ ਕਿ ਬੱਚਾ ਬੱਚਾ 'ਭੂਦਾਨ ਜੱਗ' ਸਫਲ ਕਰਾਂਗੇ' ਦੇ ਨਾਅਰਿਆਂ ਨਾਲ ਆਸਮਾਨ ਨੂੰ ਗੂੰਜਾ ਦਿੰਦਾ ਹੈ, ਜਦੋਂ ਕਿ ਭੂਦਾਨ-ਯੱਗ ਦਾ ਨਾਟਕ ਤੋਂ ਆਪਣੀਆਂ ਅੱਖਾਂ ਨਾਲ ਵੇਖਣ ਲਈ ਦੁਨੀਆਂ ਦੇ ਹਰ ਕੋਨੇ ਤੋਂ ਬੱਚੇ ਬੁਢੇ, ਇਸਤਰੀ ਪੁਰਸ਼ਾਂ ਦਾ ਅਖੰਡ ਤਾਂਤਾ ਬਧਾ ਰਹਿੰਦਾ ਹੈ, ਤਦ ਭੂਦਾਨ ਯੱਗ ਦੇ ਵੱਖ ਵੱਖ ਪੱਖਾਂ ਦਾ ਪੂਰਨ ਦਰਸ਼ਨ ਕਰ ਲੈਣਾ ਅਤਿਅੰਤ ਜ਼ਰੂਰੀ ਹੈ।

ਸਵਰਾਜ ਦਾ ਸਵੇਰ ਸਾਰ ਭਾਰਤ ਵਰਸ਼ ਦੇ ਲਈ ਅਤਿਅੰਤ ਗੰਭੀਰ ਉਤਸ਼ਵ ਸੀ। ਸਾਡੀ ਲੋਕਧਾਨੀ ਦਿੱਲੀ ਵਿਚ ਜਦੋਂ ਸੁਤੰਤਰਤਾ ਸਮਾਰੋਹ ਦੀਆਂ ਰੋਸ਼ਨੀਆਂ ਬਲ ਰਹੀਆਂ ਸਨ, ਤਾਂ ਜਿਨ੍ਹਾਂ ਦੀ ਤਪਸਿਆ ਦੇ ਕਾਰਨ ਸਾਨੂੰ ਆਜ਼ਾਦੀ ਪਰਾਪਤ ਹੋਈ ਸੀ, ਉਹ ਰਾਸ਼ਟਰ-ਪਿਤਾ ਨਵਾਖਲੀ ਵਿਚ ਕੌਮੀ ਝਗੜਿਆਂ ਦੀ ਅੱਗ ਬੁਝਾਉਣ ਲਈ ਇਕਲੇ ਪਹੁੰਚ ਗਏ ਸਨ। ਦੇਸ਼ ਦੇ ਟੁਕੜੇ ਹੋਏ ਸਨ, ਲੱਖਾਂ ਭਾਰਤਵਾਸੀ ਟਬਰਾਂ ਨੂੰ ਨਾਲ ਲੈ ਕੇ ਅਤਿਅੰਤ ਦੁਖ ਨਾਲ ਦੁਬਾਰਾ ਵਸ ਰਹੇ ਸਨ। ਭਰਾ ਭਰਾ ਇਕ ਦੂਜੇ ਨੂੰ ਨਾਸ਼ ਕਰਨ ਵਿਚ ਲੱਗੇ ਹੋਏ ਸਨ। ਮਾਂ ਭੈਣਾਂ ਦੀ ਇੱਜ਼ਤ ਲੁਟੀ ਜਾ ਰਹੀ ਸੀ ਅਤੇ ਏਸੇ ਪਾਗਲਪਨ ਦੀ ਲਹਿਰ ਨੇ ਸਾਡੇ ਰਾਸ਼ਟਰ ਪਿਤਾ ਨੂੰ ਵੀ ਸਾਡੇ ਕੋਲੋਂ ਖੋਹ ਲਿਆ। ਮਾਨਵਤਾ ਦਾ ਚਿਰਾਗ਼ ਮਾਨੋ ਬੁਝ ਗਿਆ। ਚਾਰ ਚੁਫੇਰੇ ਹਨੇਰਾ ਹੀ ਛਾ ਗਿਆ। ਬਾਪੂ ਦਾ ਸਾਰਾ ਜੀਵਨ