ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦੋਲਨ ਦਾ ਸਿਲਸਿਲੇਵਾਰ ਵਿਕਾਸ

੩੭

ਦੇਸ਼ ਜਦੋਂ ਇਸ ਸਸ਼ੋ-ਪੰਜ ਦੀ ਹਾਲਤ ਵਿਚ ਸੀ, ਤਦ ਵਿਨੋਬਾ ਆਪਣੇ ਪਰੰਧਾਨ ਦੇ ਆਸ਼ਰਮ ਵਿਚ ਕਾਂਚਨ ਮੁਕਤ ਅਤੇ ਰਿਸ਼ੀ ਖੇਤੀ ਦੇ ਕਿ ਪਰਯੋਗ ਕਰ ਰਹੇ ਸਨ। ਉਨ੍ਹਾਂ ਨੇ ਏਨਾਂ ਤਾਂ ਵੇਖ ਲਿਆ ਸੀ ਕਿ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਮੁਢ ਅਸਮਾਨਤਾ ਹੈ, ਅਸਮਾਨਤਾ ਦੀਆਂ ਜੜ੍ਹਾਂ ਨੂੰ ਵਢਣ ਲਈ ਆਪਣੀ ਛੋਟੀ ਜਿਹੀ ਪ੍ਰਯੋਗਸ਼ਾਲਾ ਵਿਚ ਪਰਯੋਗ ਕਰਨਾ ਕਾਫ਼ੀ ਨਹੀਂ ਸੀ। ਉਹ ਨੂੰ ਸਮੂਹਕ ਰੂਪ ਵਿਚ ਦੇਸਵਿਆਪੀ ਪਰਯੋਗਸ਼ਾਲਾ ਵਿਚ ਚਲਾਉਣਾ ਜ਼ਰੂਰੀ ਸੀ। ਇਤਿਹਾਸ ਦੀ ਦ੍ਰਿਸ਼ਟੀ ਨਾਲ ਦੇਸ਼ ਦੇ ਸਾਹਮਣੇ ਮੂਲ ਸਵਾਲ ਇਹ ਸੀ ਕਿ ਗਾਂਧੀ ਜੀ ਦੇ ਅਹਿੰਸਾ ਦੇ ਜਿਸ ਮੰਤਰ ਨੇ ਦੇਸ਼ ਨੂੰ ਨਵਜੀਵਨ ਦਿਤਾ, ਚੇਤਨਾ ਦਿੱਤੀ ਅਤੇ ਸੁਤੰਤਰਤਾ ਪਰਾਪਤੀ ਵਿਚ ਵੱਡਾ ਹਿੱਸਾ ਲਿਆ, ਉਹ ਅਹਿੰਸਾ ਦਾ ਮੰਤਰ ਕੀ ਗਾਂਧੀ ਜੀ ਦੇ ਸਰੀਰ ਦੇ ਨਾਲ ਹੀ ਅਲੋਪ ਹੋ ਗਿਆ? ਜਿਸ ਅਹਿੰਸਾ ਨੂੰ ਬੁਧ, ਮਹਾਂਵੀਰ, ਈਸਾ ਮਸੀਹ ਆਦਿ ਸੰਤ ਮਹਾਤਮਾਵਾਂ ਨੇ ਆਪਣੀ ਤਪੱਸਿਆ ਨਾਲ ਵਿਅਕਤੀਗਤ ਜੀਵਨ ਵਿਚ ਸਫਲ ਕੀਤਾ, ਰਾਜਨੀਤੀ ਦੇ ਖੇਤਰ ਵਿਚ ਜਿਸ ਦਾ ਪਰਵੇਸ਼ ਗਾਂਧੀ ਜੀ ਨੇ ਕਰਵਾਇਆ, ਉਹ ਅਹਿੰਸਾ ਕੀ ਏਨੀ ਦੂਰ ਆ ਕੇ ਰੁਕ ਜਾਵੇਗੀ? ਸਰਵ ਮਾਨਵ-ਜੀਵਨ ਨਾਲ ਸਬੰਧ ਰੱਖਣ ਵਾਲੇ ਇਸ ਮੁਲ ਭੂਤ ਪ੍ਰਸ਼ਨ ਦੇ ਉੱਤਰ ਦੀ ਖੋਜ ਵਿਚ ਵਿਨੋਬਾ ਲਗੇ ਹੋਏ ਸਨ। ਭੂ-ਦਾਨ ਯੁੱਗ ਵਿਚ ਉਨ੍ਹਾਂ ਨੂੰ ਇਸ ਪ੍ਰਸ਼ਨ ਦਾ ਉੱਤਰ ਮਿਲ ਗਿਆ। ਇਸੇ ਲਈ ਵਿਨੋਬਾ ਨੇ ਤਲੰਗਾਨਾ ਦੇ ਉਸ ਪਰਸੰਗ ਨੂੰ, ਜਿਥੋਂ ਕਿ ਭੂ-ਦਾਨ ਯੁੱਗ ਦਾ ਆਰੰਭ ਹੋਇਆ,"ਅਹਿੰਸਾ ਦਾ ਸਾਖਿਆਤਕਾਰ ਆਖਿਆ।"

ਪੋਚਮਪੱਲੀ! ਹੈਦਰਾਬਾਦ ਦੇ ਤਲੰਗਾਨਾ ਵਿਭਾਗ ਦੇ ਇਸ ਛੋਟੇ ਜਿਹੇ ਪਿੰਡ ਨੂੰ ੧੭-੪-੧੯੫੧ ਤੋਂ ਪਹਿਲਾਂ ਬਾਹਰ ਦਾ ਕੋਈ ਆਦਮੀ ਜਾਣਦਾ ਵੀ ਨਹੀਂ ਸੀ। ਉਸ ਪਰਦੇਸ਼ ਵਿਚ ਚਾਰੇ ਬੰਨੇ ਡਰ ਛਾਇਆ ਸੀ, ਦਿਨ ਵਿਚ ਸਰਕਾਰੀ ਅਫ਼ਸਰਾਂ ਦਾ, ਅਤੇ ਰਾਤ ਨੂੰ ਸਾਮਵਾਦੀਆਂ ਦਾ। ਵਿਨੋਬਾ ਸ਼ਿਵਰਾਮਪਲੀ ਦੇ ਸਰਵੋਦਯ-ਸਮੇਲਨ ਦੇ ਬਾਅਦ ਪੈਦਲ ਵਾਰਧਾ