ਪੰਨਾ:ਭੂ ਦਾਨ ਚੜਦੀ ਕਲਾ ਵਿੱਚ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੮

ਭੂਦਾਨ ਚੜ੍ਹਦੀ ਕਲਾ 'ਚ

ਮੁੜਦ ਹੋਏ ਤਿਲੰਗਾਨਾ ਅਪੜੇ। ਇਥੇ ਪੁਲੀਸ ਵੀ ਭਰੀ ਬੰਦੂਕ ਨਾਲ ਜਾਂਦੀ ਸੀ, ਉਥੇ ਰਾਮ ਨਾਮ ਦੇ ਸਿਵਾ ਉਨ੍ਹਾਂ ਦਾ ਕੋਈ ਰਖਸ਼ਕ ਨਹੀਂ ਸੀ। ਘਰ ਘਰ ਜਾ ਕੇ ਜਨਤਾ ਨੂੰ ਕਾਇਰਤਾ ਛਡ ਕੇ ਪਰੇਮ-ਭਾਵ ਵਧਾਉਣ ਦੀ ਉਨ੍ਹਾਂ ਨੇ ਸਿਖਿਆ ਦਿਤੀ।

ਦੁਪਹਿਰ ਨੂੰ ਹਰੀਜਨਾਂ ਦੀ ਇਕ ਸਭਾ ਸੀ। ਵਿਨੋਬਾ ਜਿਹੜੇ ਪਿੰਡ ਵਿਚ ਜਾਂਦੇ, ਉਥੇ ਅਜਿਹੀਆਂ ਸਭਾਵਾਂ ਹੋਇਆ ਕਰਦੀਆਂ। ਆਪ ਨੇ ਪਿੰਡ ਦੇ ਉਨ੍ਹਾਂ ਗਰੀਬਾਂ ਤੋਂ ਉਨ੍ਹਾਂ ਦਾ ਦੁਖ ਸੁਖ ਪੁਛਿਆ ਅਤੇ ਉਨ੍ਹਾਂ ਦੀਆਂ ਮੰਗਾਂ ਪੁਛੀਆਂ। ਉਹ ਜ਼ਮੀਨ ਦੇ ਭੁਖੇ ਸਨ। ਉਹਨਾਂ ਗ਼ਰੀਬਾਂ ਨੇ ੮੦ ਏਕੜ ਜ਼ਮੀਨ ਦੀ ਮੰਗ ਕਰਦਿਆਂ ਹੋਇਆਂ ਆਖਿਆ—"ਸਾਨੂੰ ਏਨੀ ਜ਼ਮੀਨ ਮਿਲ ਜਾਵੇ ਤਾਂ ਸਾਡੀ ਲੋੜ ਪੂਰੀ ਹੋ ਸਕਦੀ ਹੈ।" ਵਿਨੋਬਾ ਨੇ ਕਿਹਾ—"ਠੀਕ ਹੈ, ਅਸੀਂ ਤੁਹਾਨੂੰ ਜ਼ਮੀਨ ਦਵਾਉਣ ਦੀ ਕੋਸ਼ਿਸ ਕਰਾਂਗੇ।" ਇਹ ਕੋਸ਼ਿਸ਼ ਸਰਕਾਰ ਦੇ ਕੋਲ ਜਾ ਕੇ ਹੀ ਕਰਨ ਦੀ ਕਲਪਨਾ ਪਹਿਲਾਂ ਉਨ੍ਹਾਂ ਦੇ ਮਨ ਵਿਚ ਆਈ। ਪਰ ਉਨ੍ਹਾਂ ਨੇ ਸੋਚਿਆ, ਇਥੋਂ ਪਿੰਡ ਵਾਲਿਆਂ ਤੋਂ ਵੀ ਪੁਛ ਲਈਏ ਅਤੇ ਉਸ ਸਭਾ ਵਿਚ ਪੁਛਿਆ ਕਿ "ਕੀ ਇਸ ਪਿੰਡ ਵਿਚੋਂ ਕੋਈ ਗ਼ਰੀਬਾਂ ਨੂੰ ਜ਼ਮੀਨ ਦੇਵੇਗਾ?" ਵਿਨੋਬਾ ਦਾ ਪੁਛਣਾ ਹੀ ਸੀ ਕਿ ਇਕ ਵੀਰ ਰਾਮ ਚੰਦਰ ਰੇਡੀ, ਉਠ ਖੜੇ ਹੋਏ ਅਤੇ ਉਨ੍ਹਾਂ ਨੇ ਆਖਿਆ—"ਮੇਰੇ ਪਿਤਾ ਜੀ ਨੇ ਕੁਝ ਜ਼ਮੀਨ ਦਾਨ ਕਰਨ ਲਈ ਵਖਰੀ ਕਢੀ ਹੈ। ਉਹ ਮੈਂ ਦੇਣਾ ਚਾਹੁੰਦਾ ਹਾਂ।" ਉਨਾਂ ਦੇ ਮੂੰਹੋਂ ਈਸ਼ਵਰ ਬੋਲ ਉਠਿਆ। ਵਿਨੋਬਾ ਨੇ ਇਸ ਗੱਲ ਨੂੰ ਫੜ ਲਿਆ! ਭਗਵਾਨ ਨੇ ਸੰਕੇਤ ਕਰਨਾ ਸੀ, ਇਹ, ਆਪਣੇ ਮਨ ਵਿਚ ਅਨੁਭਵ ਕੀਤਾ। ਜੇ ਉਹ ਸੰਕੇਤ ਵਿਨੋਬਾ ਨਾ ਫੜਦੇ, ਤਾਂ ਅਹਿੰਸਕ ਇਨਕਲਾਬ ਦੇ ਸਮੂਹਿਕ ਅਵਿਸ਼ਕਾਰ ਦਾ ਇਹ ਨਵਾਂ ਅਧਿਆਇ ਸ਼ਾਇਦ ਹੀ ਲਿਖਿਆ ਜਾਂਦਾ। ਇਹੋ ਹੀ ਭੂਦਾਨ-ਯੁੱਗ ਦੀ ਗੰਗੋਤਰੀ ਹੈ।

ਸੁਤੰਤਰਤਾ ਪਰਾਪਤੀ ਦੇ ਬਾਅਦ ਕੁਝ ਕੁਝ ਪੀੜਤਾਂ ਨੂੰ ਸਰਕਾਰ ਤੋਂ ਜ਼ਮੀਨ ਦਿਵਾਉਣ ਵਿਚ ਜਿੰਨੀ ਕਠਨਾਈ ਹੋਈ ਹੈ, ਇਹਦਾ ਅਨੁਭਵ